BREAKING--ਬਾਲੀਵੁੱਡ ਅਦਾਕਾਰ ਸੁਸ਼ਾਂਤ ਰਾਜਪੂਤ ਨੇ ਕੀਤੀ ਖ਼ੁਦਕੁਸ਼ੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਮੁੰਬਈ ਸਥਿਤ ਅਪਣੇ ਘਰ ਵਿਚ ਲਗਾਈ ਫ਼ਾਂਸੀ

Sushant Singh Rajput
  • ਬਾਲੀਵੁੱਡ ਅਦਾਕਾਰ ਸੁਸ਼ਾਂਤ ਰਾਜਪੂਤ ਨੇ ਕੀਤੀ ਖ਼ੁਦਕੁਸ਼ੀ
  • ​ਮੁੰਬਈ ਸਥਿਤ ਅਪਣੇ ਘਰ ਵਿਚ ਲਗਾਈ ਫ਼ਾਂਸੀ
  • ਘਟਨਾ ਮਗਰੋਂ ਘਰ 'ਚ ਜਾਂਚ ਲਈ ਪੁੱਜੀ ਪੁਲਿਸ ਟੀਮ
  • ਸੁਸ਼ਾਂਤ ਦੀ ਮੌਤ ਮਗਰੋਂ ਪੂਰੇ ਬਾਲੀਵੁੱਡ ਵਿਚ ਸੋਗ ਦੀ ਲਹਿਰ
  • ਆਤਮ ਹੱਤਿਆ ਦੇ ਕਾਰਨਾਂ ਦਾ ਅਜੇ ਨਹੀਂ ਲੱਗ ਸਕਿਆ ਪਤਾ
    • ਬਾਲੀਵੁੱਡ ਅਦਾਕਾਰ ਸੁਸ਼ਾਂਤ ਰਾਜਪੂਤ ਨੇ ਕੀਤੀ ਖ਼ੁਦਕੁਸ਼ੀ
    • ​ਮੁੰਬਈ ਸਥਿਤ ਅਪਣੇ ਘਰ ਵਿਚ ਲਗਾਈ ਫ਼ਾਂਸੀ
    • ਘਟਨਾ ਮਗਰੋਂ ਘਰ 'ਚ ਜਾਂਚ ਲਈ ਪੁੱਜੀ ਪੁਲਿਸ ਟੀਮ
    • ਸੁਸ਼ਾਂਤ ਦੀ ਮੌਤ ਮਗਰੋਂ ਪੂਰੇ ਬਾਲੀਵੁੱਡ ਵਿਚ ਸੋਗ ਦੀ ਲਹਿਰ
    • ਆਤਮ ਹੱਤਿਆ ਦੇ ਕਾਰਨਾਂ ਦਾ ਅਜੇ ਨਹੀਂ ਲੱਗ ਸਕਿਆ ਪਤਾ

    ਨਵੀਂ ਦਿੱਲੀ: ਬਾਲੀਵੁੱਡ ਇੰਡਸਟਰੀ ਲਈ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਰ ਨੇ ਖੁਦਕੁਸ਼ੀ ਕਰ ਲਈ ਹੈ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਜਾਂਚ ਲ਼ਈ ਉਹਨਾਂ ਦੇ ਘਰ ਪਹੁੰਚੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੁਸ਼ਾਂਤ ਰਾਜਪੂਤ ਦੇ ਨੌਕਰ ਨੇ ਪੁਲਿਸ ਨੂੰ ਫੋਨ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ।

    ਫਿਲਹਾਲ ਉਹਨਾਂ ਦੀ ਮੌਤ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸ ਦਈਏ ਕਿ ਸੁਸ਼ਾਂਤ ਬਾਲੀਵੁੱਡ ਦੇ ਕਾਫੀ ਮਸ਼ਹੂਰ ਅਦਾਕਾਰ ਸੀ। ਉਹਨਾਂ ਦੇ ਅਪਣੇ ਕੈਰੀਅਰ ਦੀ ਸ਼ੁਰੂਆਤ ਟੀਵੀ ਅਦਾਕਾਰ ਦੇ ਤੌਰ ‘ਤੇ ਕੀਤੀ ਸੀ। ਉਹਨਾਂ ਨੇ ਸਭ ਤੋਂ ਪਹਿਲਾਂ ‘ਕਿਸ ਦੇਸ਼ ਮੈਂ ਹੈ ਮੇਰਾ ਦਿਨ’ ਨਾਂਅ ਦੇ ਸੀਰੀਅਲ ਵਿਚ ਕੰਮ ਕੀਤਾ ਸੀ। ਉਹਨਾਂ ਨੂੰ ਪਛਾਣ ਏਕਤਾ ਕਪੂਰ ਦੇ ਸੀਰੀਅਲ ‘ਪਵਿੱਤਰ ਰਿਸ਼ਤਾ’ ਤੋਂ ਮਿਲੀ।

    ਇਸ ਤੋਂ ਬਾਅਦ ਉਹਨਾਂ ਨੇ ਅਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਕਈ ਬਾਲੀਵੁੱਡ ਫਿਲਮਾਂ ਵਿਚ ਕੰਮ ਕੀਤਾ ਸੀ। ਉਹਨਾਂ ਨੇ ਅਪਣੀ ਫਿਲਮ ਐਮ ਐਸ ਧੋਨੀ ਵਿਚ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਭੂਮਿਕਾ ਨਿਭਾਈ ਸੀ। ਇਸ ਫਿਲਮ ਨੂੰ ਲੈ ਕੇ ਉਹ ਕਾਫੀ ਚਰਚਾ ਵਿਚ ਰਹੇ।