ਨਵੀਂ ਦਿੱਲੀ: ਬਾਲੀਵੁੱਡ ਦੇ ਸੁਪਰ ਸਟਾਰ ਰਿਤਿਕ ਰੋਸ਼ਨ ਅਤੇ ਮ੍ਰਿਣਾਲ ਠਾਕੁਰ ਸਟਾਰਰ ਫ਼ਿਲਮ 'ਸੁਪਰ 30' ਨੇ ਬਾਕਸ ਆਫਿਸ 'ਤੇ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਬਿਹਾਰ ਦੇ ਮੈਥਮੇਟਿਸ਼ਿਅਨ ਆਨੰਦ ਕੁਮਾਰ ਦੇ ਜੀਵਨ 'ਤੇ ਆਧਾਰਿਤ ਫ਼ਿਲਮ 'ਸੁਪਰ 30' ਨੇ ਰਿਲੀਜ਼ ਦੇ ਪਹਿਲੇ ਦਿਨ ਹੀ ਕਰੀਬ 12 ਕਰੋੜ ਦੀ ਕਮਾਈ ਕੀਤੀ ਸੀ। ਆਨੰਦ ਕੁਮਾਰ ਬਣੇ ਰਿਤਿਕ ਰੋਸ਼ਨ ਦੀ ਫ਼ਿਲਮ ਨੂੰ ਲੈ ਕੇ ਲੋਕਾਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।
ਫ਼ੈਨਸ ਵੱਡੀ ਤਾਦਾਦ ਵਿਚ ਸਿਨੇਮਾ ਘਰਾਂ ਦਾ ਰੁਖ ਕਰ ਰਹੇ ਹਨ। ਬਾਕਸ ਆਫਿਸ ਇੰਡੀਆ ਡਾਟ ਕਾਮ ਮੁਤਾਬਕ ਇਸ ਫ਼ਿਲਮ ਨੇ ਦੂਜੇ ਦਿਨ ਨੈਟ 17 ਤੋਂ 18 ਕਰੋੜ ਰੁਪਏ ਦੀ ਕਮਾਈ ਕੀਤੀ ਜਿਸ ਦੇ ਹਿਸਾਬ ਨਾਲ ਰਿਤਿਕ ਰੋਸ਼ਨ ਦੀ ਇਸ ਫ਼ਿਲਮ ਨੇ ਹੁਣ ਤਕ ਕਰੀਬ 29 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਰਿਤਿਕ ਰੋਸ਼ਨ ਦੀ ਫ਼ਿਲਮ 'ਸੁਪਰ 30' ਆਨੰਦ ਕੁਮਾਰ ਦੀ ਜ਼ਿੰਦਗੀ ਅਤੇ ਉਹਨਾਂ ਦੇ ਸੰਘਰਸ਼ਾਂ ਨੂੰ ਵੱਡੇ ਪਰਦੇ 'ਤੇ ਉਤਾਰਦੀ ਹੈ।
ਇਸ ਫ਼ਿਲਮ ਵਿਚ ਉਹਨਾਂ ਦੇ ਜੀਵਨ ਦੀਆਂ ਸਾਰੀਆਂ ਘਟਨਾਵਾਂ ਨੂੰ ਬੇਹੱਦ ਹੀ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ। ਰਿਤਿਕ ਰੋਸ਼ਨ ਅਤੇ ਮ੍ਰਿਣਾਲ ਠਾਕੁਰ ਦੀ ਇਸ ਫ਼ਿਲਮ ਨੇ ਸ਼ੁੱਕਰਵਾਰ ਨੂੰ 12 ਕਰੋੜ ਰੁਪਏ ਦੀ ਕਮਾਈ ਕੀਤੀ ਤੇ ਸ਼ਨੀਵਾਰ 17-18 ਕਰੋੜ ਦੀ ਕਮਾਈ ਕੀਤੀ। ਚਹੇਤਿਆਂ ਵਿਚ ਇਸ ਫ਼ਿਲਮ ਨੂੰ ਦੇਖਣ ਦਾ ਉਤਸ਼ਾਹ ਇੰਨਾ ਸੀ ਕਿ ਸ਼ੁੱਕਰਵਾਰ ਨੂੰ ਕਈ ਸਿਨੇਮਾਘਰਾਂ ਵਿਚ ਇਸ ਫ਼ਿਲਮ ਨੂੰ ਦੇਖ ਕੇ ਲੋਕਾਂ ਨੇ ਡਾਂਸ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ।
ਰਿਤਿਕ ਰੋਸ਼ਨ ਸਟਾਰਰ ਫ਼ਿਲਮ 'ਸੁਪਰ 30' ਦੀ ਕਹਾਣੀ ਕਾਫ਼ੀ ਇੰਸਪਾਇਰਿੰਗ ਹੈ। ਰਿਤਿਕ ਰੋਸ਼ਨ ਸਟਾਰਰ ਫ਼ਿਲਮ 'ਸੁਪਰ 30' ਦੀ ਕਹਾਣੀ ਕਾਫ਼ੀ ਇੰਸਪਾਇੰਗ ਹੈ। ਇਸ ਫ਼ਿਲਮ ਵਿਚ ਰਿਤਿਕ ਰੋਸ਼ਨ ਦੇ ਕਿਰਦਾਰ ਨੂੰ ਕਾਫ਼ੀ ਤਾਰੀਫ਼ ਮਿਲੀ ਹੈ। ਰਿਤਿਕ ਰੋਸ਼ਨ ਆਨੰਦ ਦੇ ਕਿਰਦਾਰ ਵਿਚ ਸਹੀ ਲੱਗਿਆ ਹੈ ਪਰ ਕਿਤੇ ਉਹਨਾਂ ਦਾ ਬਿਹਾਰੀ ਭਾਸ਼ਾ ਬੋਲਣ ਦਾ ਤਰੀਕਾ ਥੋੜਾ ਤੰਗ ਕਰਦਾ ਹੈ। 'ਸੁਪਰ 30' ਦਾ ਬਜਟ ਲਗਭਗ 70 ਕਰੋੜ ਰੁਪਏ ਦਸਿਆ ਜਾ ਰਿਹਾ ਹੈ।