ਅਕਸ਼ੈ ਕੁਮਾਰ ਦੀ ਫ਼ਿਲਮ “omg 2” ‘ ਤੇ ਮੰਡਰਾਏ ਵਿਵਾਦਾਂ ਦੇ ਬੱਦਲ, ਸੀ.ਬੀ.ਐਫ.ਸੀ. ਨੇ ਰਿਲੀਜ਼ ‘ਤੇ ਲਗਾਈ ਰੋਕ

ਏਜੰਸੀ

ਮਨੋਰੰਜਨ, ਬਾਲੀਵੁੱਡ

ਇਹ ਫਿਲਮ 11 ਅਗਸਤ 2023 ਨੂੰ ਰਿਲੀਜ਼ ਹੋਣੀ ਸੀ

photo

 

ਚੰਡੀਗੜ੍ਹ( ਮੁਸਕਾਨ ਢਿੱਲੋਂ) : ਅਕਸ਼ੇ ਕੁਮਾਰ ਨੇ ਆਪਣੀਆਂ ਹਾਲੀਆ ਫਲੋਪ ਰਿਲੀਜ਼ਾਂ ਕਾਰਨ ਇੱਕ ਤੋਂ ਬਾਅਦ ਇੱਕ ਬੁਰਾ ਦੌਰ ਦੇਖਿਆ ਹੈ। ਆਨ-ਸਕਰੀਨ ਖਰਾਬ ਪ੍ਰਦਰਸ਼ਨ ਤੋਂ ਬਾਅਦ, ਖਿਲਾੜੀ ਕੁਮਾਰ ਨੂੰ ਹੁਣ ਅਮਿਤ ਰਾਏ ਦੀ ਨਿਰਦੇਸ਼ਿਤ ਫਿਲਮ 'ਓ ਮਾਈ ਗੌਡ 2' ਤੋਂ ਝਟਕਾ ਲੱਗਾ ਹੈ। ਸੈਂਸਰ ਬੋਰਡ ਨੇ ਫਿਲਮ ਨੂੰ ਹਰੀ ਝੰਡੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ 11 ਜੁਲਾਈ ਨੂੰ ਅਕਸ਼ੇ ਕੁਮਾਰ, ਪੰਕਜ ਤ੍ਰਿਪਾਠੀ ਅਤੇ ਪਰੇਸ਼ ਰਾਵਲ ਸਟਾਰਰ ਫਿਲਮ 'ਓ ਮਾਈ ਗੌਡ 2' ਦਾ ਟੀਜ਼ਰ ਰਿਲੀਜ਼ ਹੋਇਆ ਸੀ ,ਜਿਸ ਨੇ ਹੁਣ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਾ ਦਿੱਤਾ ਹੈ। ਅਸਲ ਵਿੱਚ ਇਸ ਟੀਜ਼ਰ ਵਿੱਚ ਇੱਕ ਸੀਨ ਦਿਖਾਇਆ ਗਿਆ ਹੈ। ਜਿਸ ਵਿੱਚ ਭਗਵਾਨ ਸ਼ਿਵ ਦਾ  ਰੇਲਗੱਡੀ ਦੇ ਜਲ ਨਾਲ ਅਭਿਸ਼ੇਕ ਕੀਤਾ ਜਾ ਰਿਹਾ ਹੈ।

ਜਿਸ ਨੂੰ ਦੇਖ ਕੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਫਿਲਹਾਲ ਸੈਂਸਰ ਬੋਰਡ ਨੇ ਫਿਲਮ ਨੂੰ ਰਿਵਿਊ ਕਮੇਟੀ ਕੋਲ ਭੇਜ ਦਿੱਤਾ ਹੈ। ਇਹ ਫਿਲਮ 11 ਅਗਸਤ 2023 ਨੂੰ ਰਿਲੀਜ਼ ਹੋਣੀ ਸੀ। ਫਿਲਮ 'ਚ ਅਕਸ਼ੈ ਕੁਮਾਰ ਭਗਵਾਨ ਸ਼ੰਕਰ ਦਾ ਕਿਰਦਾਰ ਨਿਭਾਅ ਰਹੇ ਹਨ। ਜਦਕਿ ਪੰਕਜ ਇੱਕ ਸ਼ਰਧਾਲੂ ਦੀ ਭੂਮਿਕਾ ਨਿਭਾਅ ਰਹੇ ਹਨ। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਅਜਿਹੀਆਂ ਫਿਲਮਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਅਜਿਹੀਆਂ ਫਿਲਮਾਂ ਨੇ ਧਾਰਮਿਕ ਮਾਨਤਾਵਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ।

ਓਮ ਰਾਉਤ ਦੇ ਨਿਰਦੇਸ਼ਨ 'ਚ ਬਣੀ 'ਆਦਿਪੁਰਸ਼' ਵਿਵਾਦਾਂ ਦੀ ਪਿਟਾਰੀ ਸਾਬਿਤ ਹੋਈ ਹੈ।ਰਾਮਾਇਣ 'ਤੇ ਆਧਾਰਿਤ ਇਸ ਫ਼ਿਲਮ ਦੇ ਡਾਇਲਾਗਸ ਨੂੰ ਸਭ ਤੋਂ ਵੱਧ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 'ਆਦਿਪੁਰਸ਼' ਨੂੰ ਯੂਜ਼ਰਸ ਵੱਲੋਂ ਮਿਲੀ ਖਰਾਬ ਪ੍ਰਤੀਕ੍ਰਿਆ ਤੋਂ ਬਾਅਦ CBFC ਕਾਫੀ ਸੁਚੇਤ ਹੈ। ਇਸ ਦੌਰਾਨ ਸੈਂਸਰ ਬੋਰਡ ਨੇ ਫਿਲਮ ਦੀ ਰਿਲੀਜ਼ ਤੇ ਫਿਲਹਾਲ ਰੋਕ ਲੱਗਾ ਦਿੱਤਾ ਹੈ।