Anant Ambani Gifted Watch News: ਅਨੰਤ ਅੰਬਾਨੀ ਨੇ ਬਰਾਤ ਵਿਚ ਆਏ ਖਾਸ ਦੋਸਤਾਂ ਨੂੰ ਦਿੱਤੀਆਂ 2-2 ਕਰੋੜ ਦੀਆਂ ਘੜੀਆਂ, ਵੇਖੋ ਵੀਡੀਓ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

Anant Ambani Gifted Watch News: 18 ਕੈਰੇਟ ਸੋਨੇ ਦੀ ਹੈ ਘੜੀ

Anant Ambani Gifted luxury watch to friends

Anant Ambani Gifted luxury watch to  friends: ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਦਾ ਹੁਣ ਰਾਧਿਕਾ ਮਰਚੈਂਟ ਨਾਲ ਵਿਆਹ ਹੋ ਗਿਆ ਹੈ। ਦੋਵਾਂ ਨੇ 12 ਜੁਲਾਈ ਨੂੰ ਮੁੰਬਈ 'ਚ ਧੂਮ-ਧਾਮ ਨਾਲ ਵਿਆਹ ਕਰਵਾਇਆ। ਇਸ ਵਿਆਹ ਨੂੰ ਸ਼ਾਨਦਾਰ ਬਣਾਉਣ ਲਈ ਕਰੋੜਾਂ ਰੁਪਏ ਖਰਚ ਕੀਤੇ ਗਏ ਸਨ। ਹੁਣ ਅਨੰਤ ਵੱਲੋਂ ਆਪਣੇ ਦੋਸਤਾਂ ਨੂੰ ਦਿੱਤੇ ਗਏ ਰਿਟਰਨ ਗਿਫਟ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਨੰਤ ਅੰਬਾਨੀ ਨੇ ਆਪਣੇ ਖਾਸ ਦੋਸਤਾਂ ਨੂੰ 2 ਲੱਖ ਰੁਪਏ ਨਹੀਂ ਸਗੋਂ 2 ਕਰੋੜ ਰੁਪਏ ਦਾ ਕੀਮਤੀ ਤੋਹਫਾ ਦਿੱਤਾ ਹੈ।
ਅਨੰਤ ਨੇ ਸ਼ਾਹਰੁਖ ਖਾਨ, ਸਲਮਾਨ ਅਤੇ ਰਣਵੀਰ ਸਿੰਘ ਸਮੇਤ 25 ਦੋਸਤਾਂ ਨੂੰ ਰਿਟਰਨ ਤੋਹਫੇ ਵਜੋਂ 18 ਕੈਰੇਟ ਸੋਨੇ ਦੀ ਘੜੀ ਦਿੱਤੀ ਹੈ। ਜੋ ਕਿ ਕਰੀਬ 2 ਕਰੋੜ ਰੁਪਏ ਹੈ।

ਅਨੰਤ ਅਤੇ ਰਾਧਿਕਾ ਦੇ ਵਿਆਹ ਦੀਆਂ ਕਈ ਤਸਵੀਰਾਂ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿਸ 'ਚ ਲਾੜੇ ਦੇ ਦੋਸਤ ਵੀ ਆਪਣੀਆਂ ਘੜੀਆਂ ਵਿਖਾਉਂਦੇ ਨਜ਼ਰ ਆਏ। ਇਕ ਫੋਟੋ 'ਚ ਰਣਵੀਰ ਸਿੰਘ ਵੀ ਸ਼ੇਰਵਾਨੀ 'ਚ ਆਪਣੀ ਨਵੀਂ ਘੜੀ ਨੂੰ ਵਿਖਾਉਂਦੇ ਨਜ਼ਰ ਆਏ।

ਦੱਸ ਦੇਈਏ ਕਿ ਅਨੰਤ ਅਤੇ ਰਾਧਿਕਾ ਦਾ ਵਿਆਹ 12 ਜੁਲਾਈ ਨੂੰ ਹੋਇਆ ਸੀ। ਦੋਵਾਂ ਦਾ ਇੱਕ ਸ਼ੁਭ ਆਸ਼ੀਰਵਾਦ ਸਮਾਰੋਹ 13 ਜੁਲਾਈ ਨੂੰ ਆਯੋਜਿਤ ਕੀਤਾ ਗਿਆ ਸੀ। ਜਿਸ ਵਿੱਚ ਪੀਐਮ ਨਰਿੰਦਰ ਮੋਦੀ ਸਮੇਤ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਸਮਾਰੋਹ ਵਿੱਚ ਰਵੀ ਕਿਸ਼ਨ, ਚਿਰਾਗ ਪਾਸਵਾਨ ਅਤੇ ਹੋਰ ਕਈ ਸਿਆਸੀ ਦਿੱਗਜਾਂ ਨੇ ਸ਼ਿਰਕਤ ਕੀਤੀ। ਇਸ ਸਮਾਰੋਹ 'ਚ ਸ਼ਾਹਰੁਖ ਖਾਨ, ਸਲਮਾਨ ਖਾਨ, ਰਣਵੀਰ ਸਿੰਘ, ਜਾਹਨਵੀ ਕਪੂਰ, ਅਰਜੁਨ ਕਪੂਰ, ਮਾਧੁਰੀ ਦੀਕਸ਼ਿਤ, ਰਣਬੀਰ ਕਪੂਰ, ਸੰਜੇ ਦੱਤ ਸਮੇਤ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ।
 

​(For more Punjabi news apart from Anant Ambani Gifted luxury watch to  friends, stay tuned to Rozana Spokesman)