ਸੁਸ਼ਾਂਤ ਦੀ ਯਾਦ 'ਚ ਅੰਕਿਤਾ ਲੌਖੰਡੇ ਨੇ ਲਗਾਏ ਪੌਦੇ, ਕੀਤਾ 11ਵਾਂ ਸੁਪਨਾ ਪੂਰਾ  

ਏਜੰਸੀ

ਮਨੋਰੰਜਨ, ਬਾਲੀਵੁੱਡ

ਸੁਸ਼ਾਂਤ ਦੀ ਭੈਣ ਨੇ ਦੱਸਿਆ ਕਿ ਸੁਸ਼ਾਂਤ ਇਕ ਹਜ਼ਾਰ ਰੁੱਖ ਲਗਾਉਣਾ ਚਾਹੁੰਦਾ ਸੀ

Ankita Lokhande Plant Tree for SSR

ਨਵੀਂ ਦਿੱਲੀ - ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਸੁਸ਼ਾਂਤ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ 'ਤੇ ਇਕ ਨਵੀਂ ਮੁਹਿੰਮ ਚਲਾ ਰਹੀ ਹੈ। ਬੀਤੇ ਦਿਨ ਉਸ ਨੇ ਬੇਘਰ ਹੋਏ ਜਾਂ ਗਰੀਬਾਂ ਨੂੰ ਭੋਜਨ ਦੇਣ ਲਈ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਤੇ ਹੁਣ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਸੁਸ਼ਾਂਤ ਦੀ ਯਾਦ ਵਿਚ ਬੂਟੇ ਲਗਾਉਣ ਦੀ ਅਪੀਲ ਕੀਤੀ ਹੈ।

 

 

ਸੁਸ਼ਾਂਤ ਦੀ ਭੈਣ ਨੇ ਦੱਸਿਆ ਕਿ ਸੁਸ਼ਾਂਤ ਇਕ ਹਜ਼ਾਰ ਰੁੱਖ ਲਗਾਉਣਾ ਚਾਹੁੰਦਾ ਸੀ। ਅੰਕਿਤਾ ਲੋਖੰਡੇ ਵੀ ਸ਼ਵੇਤਾ ਸਿੰਘ ਕੀਰਤੀ ਦੀ ਇਸ ਮੁਹਿੰਮ ਵਿੱਚ ਸਾਥ ਦੇ ਰਹੀ ਹੈ। ਅੰਕਿਤਾ ਲੋਖੰਡੇ ਨੇ ਆਪਣੀ ਬਾਲਕੋਨੀ ਦੇ ਬਗੀਚੇ ਵਿਚ ਬੂਟੇ ਲਗਾਉਂਦੇ ਹੋਏ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅੰਕਿਤਾ ਪੌਦਿਆਂ ਨਾਲ ਭਰੇ ਫੁੱਲਾਂ ਦੇ ਗਮਲੇ ਨੇੜੇ ਬੈਠੀ ਹੈ ਅਤੇ ਸੁਸ਼ਾਂਤ ਦੀ ਯਾਦ ਵਿਚ ਪੌਦੇ ਲਗਾ ਰਹੀ ਹੈ।

 

ਉਸ ਦੇ ਨਾਲ ਕੁੱਤਾ ਹੈਚੀ ਵੀ ਸੀ। ਇਕ ਤਸਵੀਰ ਵਿਚ ਅੰਕਿਤਾ ਆਪਣੇ ਹੱਥਾਂ ਵਿਚ ਮਿੱਟੀ ਵੀ ਦਿਖਾਉਂਦੀ ਹੈ। ਤਸਵੀਰ ਨੂੰ ਸਾਂਝਾ ਕਰਦੇ ਹੋਏ, ਉਸਨੇ ਲਿਖਿਆ, "ਹਾਚੀ ਅਤੇ ਮਾਂ ਲਗਭਗ ਹਰ ਕੰਮ ਵਿਚ ਮੇਰੇ ਸਹਿਯੋਗੀ ਹਨ। ਬੂਟੇ ਲਗਾਉਣ ਦੇ ਸੁਸ਼ਾਂਤ ਸੁਪਨੇ ਨੂੰ ਪੂਰਾ ਕਰਨ ਦਾ ਇਹ ਇੱਕ ਤਰੀਕਾ ਹੈ।" ਇਸ ਤੋਂ ਪਹਿਲਾਂ ਸ਼ਵੇਤਾ ਸਿੰਘ ਕੀਰਤੀ ਨੇ ਸੁਸ਼ਾਂਤ ਦੇ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ ਪੋਸਟ ਰਾਹੀਂ 1000 ਬੂਟੇ ਲਗਾਉਣ ਦੀ ਅਪੀਲ ਕੀਤੀ।

 

 

ਉਸ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਅਸੀਂ ਕੱਲ੍ਹ ਦੇ ਕੈਂਪ ਪਲਾਂਟ ਫਾਰ ਐਸਐਸਆਰ ਦੀ ਮੁਹਿੰਮ ਬਾਰੇ ਨਹੀਂ ਭੁੱਲਣਾ ਹੈ। ਮੈਂ ਤੁਹਾਨੂੰ ਸੁਸ਼ਾਂਤ ਲਈ ਬੂਟੇ ਲਗਾਉਂਦੇ ਵੇਖਣ ਦੀ ਉਡੀਕ ਨਹੀਂ ਕਰ ਸਕਦੀ। ਸਾਡੇ ਸਿਤਾਰੇ ਨੂੰ ਯਾਦ ਰੱਖਣ ਦਾ ਇਸ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਹੋ ਸਕਦਾ। ਇਸ ਪੋਸਟ ਦੇ ਜ਼ਰੀਏ, ਉਸ ਨੇ ਦੱਸਿਆ ਕਿ ਸੁਸ਼ਾਂਤ ਦੇ 50 ਵਿਚੋਂ ਇਹ 11ਵਾਂ ਸੁਪਨਾ ਸੀ।

ਸ਼ਵੇਤਾ ਸਿੰਘ ਕੀਰਤੀ ਨੇ ਕੁਝ ਸਮਾਂ ਪਹਿਲਾਂ ਇਕ ਵੀਡੀਓ ਪੋਸਟ ਕੀਤਾ ਹੈ ਅਤੇ ਕਿਹਾ ਕਿ ਸੁਸ਼ਾਂਤ ਦੀ ਯਾਦ ਵਿਚ 1 ਲੱਖ ਤੋਂ ਵੱਧ ਬੂਟੇ ਲਗਾਏ ਗਏ ਸਨ। ਇਸ ਦੇ ਲਈ ਉਸਨੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਉਸਨੇ ਪੋਸਟ ਵਿੱਚ ਲਿਖਿਆ, "ਪੂਰੀ ਦੁਨੀਆ ਵਿੱਚ ਇੱਕ ਲੱਖ ਤੋਂ ਵੱਧ ਬੂਟੇ ਲਗਾਏ ਗਏ ਸਨ। ਸੁਸ਼ਾਂਤ ਲਈ ਪੌਦਾ ਲਗਾਉਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ"