ਜਾਵੇਦ ਅਖ਼ਤਰ ਮਾਮਲਾ: ਕੰਗਨਾ ਨੂੰ ਅਦਾਲਤ ਦੀ ਚਿਤਾਵਨੀ, ਪੇਸ਼ ਨਾ ਹੋਣ 'ਤੇ ਜਾਰੀ ਹੋਵੇਗਾ ਅਰੈਸਟ ਵਾਰੰਟ

ਏਜੰਸੀ

ਮਨੋਰੰਜਨ, ਬਾਲੀਵੁੱਡ

ਹੁਣ ਜੱਜ ਨੇ ਸੁਣਵਾਈ 20 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ।

Kangana Ranaut

ਮੁੰਬਈ: ਗੀਤਕਾਰ ਜਾਵੇਦ ਅਖ਼ਤਰ (Javed Akhtar) ਨੇ ਅਭਿਨੇਤਰੀ ਕੰਗਨਾ ਰਣੌਤ (Kangana Ranaut) ਦੇ ਖਿਲਾਫ਼ ਮਾਣਹਾਨੀ ਦਾ ਕੇਸ (Defamation Case) ਦਾਇਰ ਕੀਤਾ ਹੈ, ਜਿਸਦੀ ਸੁਣਵਾਈ ਅੱਜ ਅੰਧੇਰੀ ਅਦਾਲਤ ਵਿਚ ਹੋਣੀ ਸੀ। ਪਰ ਕੰਗਨਾ ਪੇਸ਼ੀ ਲਈ ਅਦਾਲਤ ਨਹੀਂ ਪਹੁੰਚੀ। ਹੁਣ ਜੱਜ ਨੇ ਸੁਣਵਾਈ 20 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਜੱਜ ਨੇ ਕਿਹਾ ਹੈ ਕਿ ਜੇਕਰ ਅਗਲੀ ਸੁਣਵਾਈ ਵਿਚ ਕੰਗਨਾ ਅਦਾਲਤ (Court Warns) ਵਿਚ ਨਹੀਂ ਆਉਂਦੀ ਤਾਂ ਉਸ ਦੇ ਖਿਲਾਫ਼ ਅਰੈਸਟ ਵਾਰੰਟ (Arrest Warrant) ਜਾਰੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਦਾ ਵਿਰੋਧ ਜਾਰੀ, ਸੜਕਾਂ 'ਤੇ ਉੱਤਰੇ ਸ਼ਹੀਦਾਂ ਦੇ ਪਰਿਵਾਰ 

ਅਦਾਲਤ ਨਾ ਪਹੁੰਚਣ 'ਤੇ ਕੰਗਨਾ ਦੇ ਵਕੀਲ ਰਿਜ਼ਵਾਨ ਸਿੱਦੀਕੀ ਨੇ ਕਿਹਾ ਕਿ ਅਦਾਕਾਰਾ ਬਿਮਾਰ ਸੀ ਇਸ ਲਈ ਉਹ ਅਦਾਲਤ ਨਹੀਂ ਆ ਸਕੀ। ਕੰਗਨਾ ਵਿਚ ਕੋਵਿਡ ਦੇ ਲੱਛਣ ਪਾਏ ਗਏ ਹਨ, ਇਸ ਲਈ ਉਨ੍ਹਾਂ ਨੂੰ ਅੱਜ ਲਈ ਛੋਟ ਦਿੱਤੀ ਜਾਣੀ ਚਾਹੀਦੀ ਹੈ। ਵਕੀਲ ਨੇ ਇਹ ਵੀ ਦੱਸਿਆ ਕਿ ਕੰਗਨਾ ਦਾ ਕੋਵਿਡ ਟੈਸਟ ਹੋਣਾ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਉਹ ਆਪਣੀ ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਮਿਲੀ ਹੈ।

ਇਹ ਵੀ ਪੜ੍ਹੋ: ਰਾਹੁਲ ਗਾਂਧੀ ਦਾ CM ਯੋਗੀ ’ਤੇ ਤੰਜ਼, ਕਿਹਾ- ਜੋ ਨਫ਼ਰਤ ਕਰੇ, ਉਹ ਯੋਗੀ ਕਾਹਦਾ!

ਜਦੋਂ ਕੰਗਨਾ ਅਦਾਲਤ ਨਹੀਂ ਪਹੁੰਚੀ ਤਾਂ ਜਾਵੇਦ ਅਖ਼ਤਰ ਦੇ ਵਕੀਲ ਨੇ ਕਿਹਾ ਕਿ ਕਈ ਨੋਟਿਸ ਦੇਣ ਦੇ ਬਾਵਜੂਦ ਕੰਗਨਾ ਨਹੀਂ ਆ ਰਹੀ। ਇਸ ਦੇ ਨਾਲ ਹੀ ਸ਼ਿਕਾਇਤਕਰਤਾ ਜਾਵੇਦ ਅਖ਼ਤਰ ਲਗਾਤਾਰ ਅਦਾਲਤ ਵਿਚ ਪੇਸ਼ ਹੋ ਰਹੇ ਹਨ। ਵਕੀਲ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਜਾਣਬੁੱਝ ਕੇ ਮੁਲਤਵੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਕਾਬੁਲ ਏਅਰਪੋਰਟ ਜਲਦ ਸ਼ੁਰੂ ਕਰੇਗਾ ਅੰਤਰਰਾਸ਼ਟਰੀ ਉਡਾਣਾਂ, ਚੱਲ ਰਹੀ ਹੈ ਤਿਆਰੀ- ਅਧਿਕਾਰੀ 

ਹੁਣ ਕੰਗਨਾ ਨੂੰ 20 ਸਤੰਬਰ ਨੂੰ ਅਗਲੀ ਸੁਣਵਾਈ 'ਤੇ ਪੇਸ਼ ਹੋਣਾ ਪਵੇਗਾ ਅਤੇ ਜੇਕਰ ਉਹ ਅਦਾਲਤ ਨਾ ਪਹੁੰਚੀ ਤਾਂ ਉਸ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।