ਦਿਲਜੀਤ ਦੋਸਾਂਝ ਨੇ Born to Shine ਟੂਰ ਨਾਲ ਰਚਿਆ ਇਤਿਹਾਸ 

ਏਜੰਸੀ

ਮਨੋਰੰਜਨ, ਬਾਲੀਵੁੱਡ

13 ਅਕਤੂਬਰ ਨੂੰ ਅਦਾਕਾਰ ਦੀ ਪ੍ਰਫਾਰਮੈਂਸ ਵਧੀਆ ਰਹੀ ਤੇ ਲੋਕ ਵਧਾਈ ਵੀ ਦੇ ਰਹੇ ਹਨ। 

DILJIT DOSANJH

 

ਚੰਡੀਗੜ੍ਹ - ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣਾ ਆਸਟ੍ਰੇਲੀਆ-ਨਿਊਜ਼ੀਲੈਂਡ ਬੌਰਨ ਟੂ ਸ਼ਾਈਨ ਟੂਰ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ ਤੇ ਅਦਾਕਾਰ ਪਹਿਲਾਂ ਹੀ ਅਪਣੀ ਐਲਬਮ Ghost ਨਾਲ ਦਰਸ਼ਕਾਂ ਦੇ ਦਿਲਾਂ ਵਿਚ ਜਗ੍ਹਾ ਬਣਾ ਚੁੱਕੇ ਹਨ। ਉਹ ਮੈਲਬੌਰਨ 'ਚ ਰੋਡ ਲੈਵਰ ਅਰੇਨਾ ਨੂੰ ਸੋਲਡ ਆਊਟ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ ਬਣ ਗਏ ਹਨ, 13 ਅਕਤੂਬਰ ਨੂੰ ਅਦਾਕਾਰ ਦੀ ਪ੍ਰਫਾਰਮੈਂਸ ਵਧੀਆ ਰਹੀ ਤੇ ਲੋਕ ਵਧਾਈ ਵੀ ਦੇ ਰਹੇ ਹਨ। 

ਇਸ ਤੋਂ ਇਲਾਵਾ ਉਹ ਕਿਸੇ ਸ਼ੋਅ ਲਈ ਸਭ ਤੋਂ ਵੱਧ ਵਿਕਣ ਵਾਲੀਆਂ ਟਿਕਟਾਂ ਦੇ ਮਾਮਲੇ 'ਚ ਪਹਿਲੇ ਭਾਰਤੀ ਕਲਾਕਾਰ ਵੀ ਬਣ ਗਏ ਹਨ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਦਿਲਜੀਤ ਦੋਸਾਂਝ ਦੀ 'ਗੋਸਟ' ਐਲਬਮ ਰਿਲੀਜ਼ ਹੋਈ ਹੈ। ਇਸ ਐਲਬਮ 'ਚ ਕੁੱਲ 22 ਟਰੈਕ ਹਨ, ਜਿਹਨਾਂ 'ਚੋਂ 2 ਗੀਤਾਂ 'ਫੀਲ ਮਾਈ ਲਵ' ਤੇ 'ਕੇਸ' ਦੀਆਂ ਵੀਡੀਓਜ਼ ਰਿਲੀਜ਼ ਹੋ ਚੁੱਕੀਆਂ ਹਨ।