Hina Khan: “ਮੇਰੀ ਪਲਕ ਦਾ ਵਾਲ ਮੇਰੇ ਨਾਲ ਖੜ੍ਹਾ ਹੈ”, ਆਖ਼ਰੀ ਕੀਮੋਥੈਰੇਪੀ ਤੋਂ ਬਾਅਦ ਹਿਨਾ ਖ਼ਾਨ ਨੇ ਸ਼ੇਅਰ ਕੀਤੀ ਤਸਵੀਰ

ਏਜੰਸੀ

ਮਨੋਰੰਜਨ, ਬਾਲੀਵੁੱਡ

Hina Khan: ਲਿਖਿਆ- ਮੇਰੀ ਪਲਕ ਦਾ ਵਾਲ ਮੇਰੇ ਨਾਲ ਖੜ੍ਹਾ ਹੈ। ਮੇਰੇ ਆਖਰੀ ਕੀਮੋ 'ਚ ਇਹ ਮੇਰੀ ਮੋਟੀਵੇਸ਼ਨ ਹੈ।'

"My eyelid hair is standing with me", Hina Khan shared a picture after the last chemotherapy

 

Hina Khan:  ਅਦਾਕਾਰਾ ਹਿਨਾ ਖ਼ਾਨ ਅੱਜਕੱਲ੍ਹ ਮੁਸ਼ਕਿਲ ਦੌਰ 'ਚੋਂ ਲੰਘ ਰਹੀ ਹੈ। ਉਹ ਕੈਂਸਰ ਨਾਲ ਜੰਗ ਲੜ ਰਹੀ ਹੈ। ਹਾਲ ਹੀ 'ਚ ਹਿਨਾ ਖ਼ਾਨ ਨੇ ਇੱਕ ਪੋਸਟ ਸ਼ੇਅਰ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਦੀ ਮੋਟੀਵੇਸ਼ਨ ਕੀ ਹੈ।

ਦਰਅਸਲ, ਹਿਨਾ ਖ਼ਾਨ ਨੇ ਅੱਖ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਇਸ 'ਚ ਉਹ ਦੱਸ ਰਹੀ ਹੈ ਕਿ ਉਨ੍ਹਾਂ ਦੀ ਸਿਰਫ਼ ਇੱਕ ਹੀ ਪਲਕ ਬਚੀ ਹੈ। ਹਿਨਾ ਖ਼ਾਨ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ, 'ਜਾਣਨਾ ਚਾਹੁੰਦੇ ਹੋ ਕਿ ਮੇਰਾ ਫਿਲਹਾਲ ਮੋਟੀਵੇਸ਼ਨ ਦਾ ਸੋਰਸ ਕੀ ਹੈ? ਕਦੇ ਇਹ ਇੱਕ ਮਜਬੂਤ ਅਤੇ ਖੂਬਸੂਰਤ ਬ੍ਰਿਗੇਡ ਦਾ ਹਿੱਸਾ ਸੀ, ਜੋ ਮੇਰੀਆਂ ਅੱਖਾਂ ਦੀ ਸ਼ੋਭਾ ਵਧਾਉਂਦੀ ਸੀ। ਮੇਰੀਆਂ ਲੰਬੀਆਂ ਅਤੇ ਸੁੰਦਰ ਪਲਕਾਂ...ਬਹਾਦੁਰ, ਇਕੱਲੀ ਯੋਧਾ, ਮੇਰੀ ਆਖਰੀ ਪਲਕ ਮੇਰੇ ਨਾਲ ਖੜ੍ਹੀ ਹੈ ਅਤੇ ਲੜ ਰਹੀ ਹੈ। ਮੇਰੇ ਆਖਰੀ ਕੀਮੋ 'ਚ ਇਕੱਲੀ ਪਲਕ ਮੇਰੀ ਮੋਟੀਵੇਸ਼ਨ ਹੈ। ਇਸ ਮੁਸ਼ਕਿਲ ਸਮੇਂ ਨੂੰ ਵੀ ਪਾਰ ਕਰ ਲਵਾਂਗੇ।'