Bollywood News: ਪ੍ਰਧਾਨ ਮੰਤਰੀ ਮੋਦੀ ਨੇ ਰਾਜ ਕਪੂਰ ਨੂੰ ਉਨ੍ਹਾਂ ਦੀ 100ਵੀਂ ਜਯੰਤੀ 'ਤੇ ਭੇਟ ਕੀਤੀ ਸ਼ਰਧਾਂਜਲੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਰਾਜ ਕਪੂਰ ਨੂੰ ਦਸਿਆ 'ਸਦਾਬਹਾਰ ਸ਼ੋਅਮੈਨ'

PM Modi pays tribute to Raj Kapoor on his 100th birth anniversary

 

Bollywood News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਮਹਾਨ ਅਭਿਨੇਤਾ-ਫ਼ਿਲਮ ਨਿਰਮਾਤਾ ਰਾਜ ਕਪੂਰ ਨੂੰ ਉਨ੍ਹਾਂ ਦੀ 100ਵੀਂ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਨੂੰ ਸਦਾਬਹਾਰ ਸ਼ੋਅਮੈਨ ਦਸਿਆ।  ਪ੍ਰਧਾਨ ਮੰਤਰੀ ਨੇ ਐਕਸ 'ਤੇ ਲਿਖਿਆ,''ਅੱਜ ਅਸੀਂ ਮਹਾਨ, ਦੂਦਾਰਸ਼ੀ ਫ਼ਿਲਮਕਾਰ, ਅਭਿਨੇਤਾ ਤੇ ਸਦਾਬਹਾਰ ਸ਼ੋਅਮੈਨ ਰਾਜ ਕਪੂਰ ਦੀ 100ਵੀਂ ਜਯੰਤੀ ਮਨਾਉਣ ਜਾ ਰਹੇ ਹਾਂ! ਪੀੜ੍ਹੀਆਂ ਤਕ ਫ਼ੈਲੀ ਉਨ੍ਹਾਂ ਦੀ ਪ੍ਰਤਿਭਾ ਨੇ ਭਾਰਤੀ ਅਤੇ ਵਿਸ਼ਵ ਸਿਨੇਮਾ 'ਤੇ ਅਮਿੱਟ ਛਾਪ ਛੱਡੀ ਹੈ।" ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਕਪੂਰ ਪਰਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ।

ਅੱਜ ਦੇ ਦਿਨ 1924 ਵਿੱਚ ਅਣਵੰਡੇ ਭਾਰਤ ਵਿੱਚ ਜਨਮੇ ਕਪੂਰ ਦਿਗਜ਼ ਅਭਿਨੇਤਾ ਪ੍ਰਿਥਵੀਰਾਜ ਕਪੂਰ ਦੇ ਪੁੱਤਰ ਸਨ। ਰਾਜ ਕਪੂਰ ਨਾ ਸਿਰਫ਼ ਇਕ ਸਫ਼ਲ ਅਭਿਨੇਤਾ ਸੀ ਬਲਕਿ ਹਿੰਦੀ ਫ਼ਿਲਮ ਸਿਨੇਮਾ ਦੇ ਮਹਾਨ ਫ਼ਿਲਮ ਨਿਰਮਾਤਾਵਾਂ ਵਿੱਚੋਂ ਇਕ ਸੀ।