ਕਰਜ਼ ਦੇ ਮਾਮਲੇ 'ਚ ਅਦਾਲਤ ਵਲੋਂ ਰਾਜਪਾਲ ਯਾਦਵ ਅਤੇ ਪਤਨੀ ਦੋਸ਼ੀ ਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਰਾਜਪਾਲ ਯਾਦਵ ਨੇ ਸਾਲ 2010 ਵਿਚ ਇਕ ਨਿਰਦੇਸ਼ਕ ਦੇ ਤੌਰ 'ਤੇ ਪਹਿਲੀ ਵਾਰ ਫ਼ਿਲਮ 'ਅਤਾ ਪਤਾ ਲਾਪਤਾ' ਬਣਾਉਣ ਲਈ ਪੰਜ ਕਰੋੜ ਦਾ ਲੋਨ ਲਿਆ ਸੀ

Rajpal yadav

 ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਅਤੇ ਉਨ੍ਹਾਂ ਦੀ ਪਤਨੀ ਨੂੰ ਦਿੱਲੀ ਦੀ ਕੜਕੜਨੁਮਾ ਅਦਾਲਤ ਨੇ ਦੋਸ਼ੀ ਕਰਾਰ ਦਿਤਾ ਹੈ। ਅਦਾਲਤ ਨੇ ਰਾਜਪਾਲ ਯਾਦਵ, ਉਨ੍ਹਾਂ ਦੀ ਕੰਪਨੀ ਅਤੇ ਪਤਨੀ ਨੂੰ ਪੰਜ ਕਰੋੜ ਦਾ ਲੋਨ ਨਾ ਅਦਾ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿਤਾ ਹੈ। ਹੁਣ ਇਸ ਕੇਸ ਵਿਚ 23 ਅਪ੍ਰੈਲ ਨੂੰ ਸੁਣਵਾਈ ਹੋਵੇਗੀ, ਜਿਸ ਤੋਂ ਬਾਅਦ ਦੋਹਾਂ ਦੀ ਸਜ਼ਾ ਤੈਅ ਕੀਤੀ ਜਾਵੇਗੀ। ਦਸ ਦਈਏ ਕਿ ਰਾਜਪਾਲ ਯਾਦਵ ਨੇ ਸਾਲ 2010 ਵਿਚ ਇਕ ਨਿਰਦੇਸ਼ਕ ਦੇ ਤੌਰ 'ਤੇ ਪਹਿਲੀ ਵਾਰ ਫ਼ਿਲਮ 'ਅਤਾ ਪਤਾ ਲਾਪਤਾ' ਬਣਾਉਣ ਲਈ ਪੰਜ ਕਰੋੜ ਦਾ ਲੋਨ ਲਿਆ ਸੀ,

ਜਿਸ ਨੂੰ ਅਦਾ ਕਰਨ ਵਿਚ ਦੋਹੇ ਹੀ ਨਾਕਾਮ ਰਹੇ ਹਨ। ਫਿਲਮ 2012 ਵਿਚ ਰਿਲੀਜ਼ ਹੋਈ ਸੀ ਅਤੇ ਫ਼ਿਲਮ ਵੱਡੇ ਪਰਦੇ 'ਤੇ ਫ਼ਲਾਪ ਸਾਬਤ ਹੋਈ ਸੀ। ਇਸ ਫ਼ਿਲਮ ਵਿਚ ਰਾਜਪਾਲ ਤੋਂ ਇਲਾਵਾ ਦਾਰਾ ਸਿੰਘ, ਅਸਰਾਨੀ ਅਤੇ ਵਿਕਰਮ ਗੋਖ਼ਲੇ ਅਹਿਮ ਭੂਮਿਕਾ ਵਿਚ ਸਨ। ਦਸ ਦਈਏ ਕਿ ਲਕਸ਼ਮੀ ਨਗਰ ਦੀ ਇਕ ਕੰਪਨੀ ਮੁਰਲੀ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਨੇ ਰਾਜਪਾਲ ਯਾਦਵ ਵਿਰੁਧ ਚੈੱਕ ਬਾਊਂਸ ਨਾਲ ਜੁੜੀਆਂ ਸੱਤ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਰਾਜਪਾਲ ਯਾਦਵ ਨੇ ਹੁਣ ਸ਼ਿਕਾਇਤਕਰਤਾ ਨੂੰ 8 ਕਰੋੜ ਵਾਪਸ ਕਰਨੇ ਸਨ।