ਜਨਮ ਦਿਨ ਵਿਸ਼ੇਸ਼ : ਫ਼ਿਲਮ 'ਦਿਲ' ਤੋਂ ਫ਼ੈਨਜ਼ ਦੇ ਦਿਲਾਂ ਦੀ ਧੜਕਣ ਬਣ ਗਈ ਮਾਧੁਰੀ ਦਿਕਸ਼ਿਤ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁਡ ਵਿਚ ਮਾਧੁਰੀ ਦਿਕਸ਼ਿਤ ਦਾ ਨਾਮ ਇਕ ਅਜਿਹੀ ਅਦਾਕਾਰਾ ਦੇ ਰੂਪ 'ਚ ਲਿਆ ਜਾਂਦਾ ਹੈ ਜਿਨ੍ਹਾਂ ਨੇ ਅਪਣੀ ਦਿਲਕਸ਼ ਅਦਾਵਾਂ ਨਾਲ ਲਗਭਗ ਤਿੰਨ ਦਹਾਕਿਆਂ ਤੋਂ ਦਰਸ਼ਕਾਂ...

Madhuri Dixit

ਮੁੰਬਈ : ਬਾਲੀਵੁਡ ਵਿਚ ਮਾਧੁਰੀ ਦਿਕਸ਼ਿਤ ਦਾ ਨਾਮ ਇਕ ਅਜਿਹੀ ਅਦਾਕਾਰਾ ਦੇ ਰੂਪ 'ਚ ਲਿਆ ਜਾਂਦਾ ਹੈ ਜਿਨ੍ਹਾਂ ਨੇ ਅਪਣੀ ਦਿਲਕਸ਼ ਅਦਾਵਾਂ ਨਾਲ ਲਗਭਗ ਤਿੰਨ ਦਹਾਕਿਆਂ ਤੋਂ ਦਰਸ਼ਕਾਂ ਦੇ ਦਿਲਾਂ 'ਚ ਅਪਣੀ ਖਾਸ ਪਹਿਚਾਣ ਬਣਾਈ ਹੈ।

ਮਾਧੁਰੀ ਅੱਜ ਅਪਣਾ 51ਵਾਂ ਜਨਮਦਿਨ ਮਨਾ ਰਹੀ ਹਨ। ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਆਉ ਇਕ ਨਜ਼ਰ ਪਾਉਂਦੇ ਹਾਂ ਉਨ੍ਹਾਂ ਦੇ ਜੀਵਨ ਨਾਲ ਜੁਡ਼ੇ ਦਿਲਚਸਪ ਕਿੱਸਿਆਂ 'ਤੇ। ਮਾਧੁਰੀ ਦਾ ਜਨਮ 15 ਮਈ 1967 ਨੂੰ ਮੁੰਬਈ 'ਚ ਇਕ ਮੱਧ ਵਰਗ ਮਰਾਠੀ ਬਾਹਮਣ ਪਰਵਾਰ 'ਚ ਹੋਇਆ।

ਉਨ੍ਹਾਂ ਨੇ ਅਪਣੀ ਸਿੱਖਿਆ ਮੁੰਬਈ ਤੋਂ ਹੀ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਯੂਨੀਵਰਸਿਟੀ ਮਾਈਕਰੋਬਾਇਲੋਜਿਸਟ ਬਣਨ ਲਈ ਦਾਖਿਲਾ ਲੈ ਲਿਆ। ਇਸ ਵਿਚ ਉਨ੍ਹਾਂ ਨੇ ਲਗਭਗ ਅੱਠ ਸਾਲ ਤਕ ਕੱਥਕ ਨਾਚ ਦੀ ਸਿੱਖਿਆ ਵੀ ਹਾਸਲ ਕੀਤੀ। ਮਾਧੁਰੀ ਦਿਕਸ਼ਿਤ ਨੇ ਅਪਣੇ ਕੈਰੀਅਰ ਦੀ ਸ਼ੁਰੂਆਤ 1984 'ਚ ਰਾਜ-ਸ਼੍ਰੀ ਪ੍ਰੋਡਕਸ਼ਨ ਦੇ ਬੈਨਰ 'ਚ ਬਣੀ ਫ਼ਿਲਮ ਅਬੋਧ ਤੋਂ ਕੀਤੀ ਪਰ ਕਮਜ਼ੋਰ ਸਕ੍ਰਿਪਟ ਅਤੇ ਨਿਰਦੇਸ਼ਨ ਕਾਰਨ ਫ਼ਿਲਮ ਬਾਕਸ ਆਫ਼ਿਸ 'ਤੇ ਬੁਰੀ ਤਰ੍ਹਾਂ ਨਾਲ ਨਕਾਰ ਦਿਤੀ ਗਈ।

ਸਾਲ 1984 ਤੋਂ 1988 ਤਕ ਉਹ ਫਿਲਮ ਇੰਡਸਟਰੀ ਵਿਚ ਅਪਣੀ ਜਗ੍ਹਾ ਬਣਾਉਣ ਲਈ ਸੰਘਰਸ਼ ਕਰਦੀ ਰਹੀ। ਸਾਲ 2007 'ਚ ਫ਼ਿਲਮ ਆਜਾ ਨਚ ਲੈ ਦੇ ਜ਼ਰੀਏ ਉਨ੍ਹਾਂ ਨੇ ਫ਼ਿਲਮ ਇੰਡਸਟਰੀ 'ਚ ਅਪਣੇ ਕੈਰੀਅਰ ਦੀ ਦੂਜੀ ਪਾਰੀ ਸ਼ੁਰੂ ਕੀਤੀ ਪਰ ਇਸ ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਉਨ੍ਹਾਂ ਨੇ ਇਕ ਵਾਰ ਫਿਰ ਤੋਂ ਫ਼ਿਲਮ ਇੰਡਸਟਰੀ ਤੋਂ ਪਾਸਾ ਵੱਟ ਲਿਆ।