ਮਾਹਿਰਾ ਖਾਨ ਨੇ ਪਹਿਲੀ ਪਾਕਿਸਤਾਨੀ ਅਭਿਨੇਤਰੀ ਵਜੋਂ ਕਾਨਸ ਫ਼ਿਲਮ ਫੈਸਟੀਵਲ 'ਚ ਕੀਤੀ ਸ਼ਿਰਕਤ
ਮਾਹਿਰਾ ਖ਼ਾਨ ਨੇ ਆਪਣੀਆਂ ਤਸਵੀਰਾਂ ਇੰਸਟਾ 'ਤੇ ਸ਼ੇਅਰ ਕਰਦੇ ਹੋਏ ਆਪਣੀ ਖੁਸ਼ੀ ਜਾਹਿਰ ਕੀਤੀ।
MAHIRA KHAN 
 		 		ਫਰਾਂਸ ਵਿਖੇ 71ਵੇਂ ਕਾਨਸ ਫ਼ਿਲਮ ਫੈਸਟੀਵਲ 'ਚ ਪਾਕਿਸਤਾਨੀ ਅਭਿਨੇਤਰੀ ਮਾਹਿਰਾ ਖ਼ਾਨ ਨੇ ਉਸ ਵੇਲੇ ਇਤਿਹਾਸ ਰਚਿਆ ਜਦੋਂ ਉਹ ਪਹਿਲੇ ਪਾਕਿਸਤਾਨੀ ਮੂਲ ਦੇ ਅਦਾਕਾਰ ਵਜੋਂ ਉਥੇ ਸ਼ਿਰਕਰਤ ਕਰਨ ਲਈ ਪਹੁੰਚੀ।
ਬਲੈਕ ਰੰਗ ਦੀ ਟਿਊਬ ਡਰੈਸ ਪਾ ਕੇ ਮਾਹਿਰਾ ਖਾਨ ਨੇ ਰੈਡ ਕਾਰਪੈਟ 'ਤੇ ਜਲਵੇ ਬਿਖੇਰੇ। ਮਾਹਿਰਾ ਨੇ ਜ਼ਿਆਦਾ ਮੈਕਅਪ ਨੂੰ ਤਵਜੋ ਨਾ ਦਿੰਦੇ ਹੋਏ ਹਲਕਾ ਜਿਹਾ ਮੈਕਅਪ ਕੀਤਾ ਸੀ। ਡਰੈਸ ਨਾਲ ਲਾਲ ਰੰਗ ਦੀ ਲਿਪਸਟਿਕ ਲਗਾਈ ਹੋਈ ਸੀ। ਗਲੇ ਅਤੇ ਕੰਨਾਂ 'ਚ ਚਾਂਦੀ ਦੇ ਗਹਿਣੇ ਪਾਏ ਹੋਏ ਸੀ।
ਮਾਹਿਰਾ ਖ਼ਾਨ ਨੇ ਆਪਣੀਆਂ ਤਸਵੀਰਾਂ ਇੰਸਟਾ 'ਤੇ ਸ਼ੇਅਰ ਕਰਦੇ ਹੋਏ ਆਪਣੀ ਖੁਸ਼ੀ ਜਾਹਿਰ ਕੀਤੀ।
ਰੈਡ ਕਾਰਪੈਟ 'ਤੇ ਮਾਹਿਰਾ ਅਤੇ ਸੋਨਮ ਕਪੂਰ ਦੀ ਦੋਸਤੀ ਵੀ ਦੇਖਣ ਨੂੰ ਮਿਲੀ।
ਦੱਸ ਦਈਏ ਕਿ ਮਾਹਿਰਾ ਖਾਨ ਬੀ-ਟਾਊਨ ਦੇ ਬਾਦਸ਼ਾਹ ਸ਼ਾਹਰੂਖ ਖਾਨ ਦੇ ਨਾਲ 'ਰਾਈਸ' ਫ਼ਿਲਮ 'ਚ ਮੁਖ ਅਭਿਨੇਤਰੀ ਦੇ ਤੌਰ 'ਤੇ ਨਜ਼ਰ ਆਈ ਸੀ।