ਸੈਫ਼ ਅਲੀ ਖ਼ਾਨ 'ਤੇ ਹਮਲੇ ਨੂੰ ਲੈ ਕੇ ਮੁੰਬਈ ਪੁਲਿਸ ਦਾ ਵੱਡਾ ਖ਼ੁਲਾਸਾ, 'ਇਕ ਮੁਲਜ਼ਮ ਦੀ ਹੋਈ ਪਹਿਚਾਣ'
ਮੁਲਜ਼ਮ ਪੌੜੀਆਂ ਰਾਹੀਂ ਘਰ ਵਿਚ ਹੋਇਆ ਸੀ ਦਾਖ਼ਲ, 10 ਜਾਂਚ ਟੀਮਾਂ ਮਾਮਲੇ ਦੀ ਕਰ ਰਹੀਆਂ ਹਨ ਜਾਂਚ
Saif Ali Khan attack Mumbai police statement News
Saif Ali Khan Attack: ਅਭਿਨੇਤਾ ਸੈਫ਼ ਅਲੀ ਖ਼ਾਨ 'ਤੇ ਹੋਏ ਹਮਲੇ ਦੇ ਮਾਮਲੇ 'ਚ ਮੁੰਬਈ ਪੁਲਸ ਨੇ ਵੱਡਾ ਦਾਅਵਾ ਕੀਤਾ ਹੈ। ਬਾਂਦਰਾ ਪੁਲਿਸ ਸਟੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਇਕ ਦੋਸ਼ੀ ਦੀ ਪਛਾਣ ਕਰ ਲਈ ਗਈ ਹੈ। ਮੁਲਜ਼ਮ ਚੋਰੀ ਦੀ ਨੀਅਤ ਨਾਲ ਅੰਦਰ ਦਾਖ਼ਲ ਹੋਇਆ ਸੀ। ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਵੇਰਵੇ ਸਾਂਝੇ ਕੀਤੇ ਜਾਣਗੇ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਪੌੜੀਆਂ ਰਾਹੀਂ 12ਵੀਂ ਮੰਜ਼ਿਲ 'ਤੇ ਪਹੁੰਚ ਗਿਆ, ਜਿੱਥੇ ਸੈਫ਼ ਅਲੀ ਖਾਨ ਰਹਿੰਦਾ ਹੈ। ਫਾਇਰਸਕੇਪ ਦੀ ਵਰਤੋਂ ਕੀਤੀ ਗਈ ਸੀ। ਉਸ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸੈਫ਼ ਅਲੀ ਖਾਨ 'ਤੇ ਹਮਲਾ ਕੀਤਾ ਅਤੇ ਉਹ ਫਰਾਰ ਹੋ ਗਿਆ।