ਪਾਕਿਸਤਾਨੀ ਅਵਾਰਡ ਸ਼ੌਅ 'ਤੇ ਭੜਕੀ ਸਜਲ ਅਲੀ, ਕਿਹਾ ਕਲਾਕਾਰਾਂ ਦੀ ਕਰੋ ਰਿਸਪੈਕਟ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ 'ਚ ਫ਼ਿਲਮ 'ਮੋਮ' 'ਚ ਡਿਬਿਊ ਕਰਨ ਵਾਲੀ ਅਭਿਨੇਤਰੀ ਸਜਲ ਅਲੀ ਪਾਕਿਸਤਾਨੀ ਫ਼ਿਲਮ ਇੰਡਸਟਰੀ ਦਾ ਮਸ਼ਹੂਰ ਚੇਹਰਾ ਹੈ। ਹਾਲ ਹੀ ਪਾਕਿਸਤਾਨ 'ਚ ਹੋਏ ਅਵਾਰਡ ਸ਼ੌਅ..

Sajal Ali

ਬਾਲੀਵੁੱਡ 'ਚ ਫ਼ਿਲਮ 'ਮੋਮ' 'ਚ ਡਿਬਿਊ ਕਰਨ ਵਾਲੀ ਅਭਿਨੇਤਰੀ ਸਜਲ ਅਲੀ ਪਾਕਿਸਤਾਨੀ ਫ਼ਿਲਮ ਇੰਡਸਟਰੀ ਦਾ ਮਸ਼ਹੂਰ ਚੇਹਰਾ ਹੈ। ਹਾਲ ਹੀ ਪਾਕਿਸਤਾਨ 'ਚ ਹੋਏ ਅਵਾਰਡ ਸ਼ੌਅ ਦੌਰਾਨ ਸਜਲ ਅਲੀ ਨਾਲ ਦੁਰਵਿਵਹਾਰ ਹੋਇਆ ਅਤੇ ਗੁੱਸੇ 'ਚ ਆਈ ਸਜਲ ਨੇ ਗੁੱਸਾ ਜਾਹਿਰ ਕਰਦੇ ਹੋਏ ਕਿਹਾ ਕਿ ਕਲਾਕਾਰਾਂ ਨੂੰ ਇੱਜ਼ਤ ਦੇਣਾ ਅਵਾਰਡ ਤੋਂ ਜ਼ਿਆਦਾ ਜ਼ਰੂਰੀ ਹੈ।

ਖ਼ਬਰ ਮੁਤਾਬਕ ਸਜਲ ਅਲੀ ਅਵਾਰਡ ਸ਼ੌਅ 'ਚ ਹੋਏ ਭੇਦਭਾਵ ਅਤੇ ਉਥੋਂ ਦੇ ਕਲਾਕਾਰਾਂ ਨੂੰ ਲੈ ਕੇ ਉਡਾਏ ਗਏ ਮਜ਼ਾਕ ਤੋਂ ਗੁੱਸਾ ਹੈ। ਰਿਪੋਰਟ ਦੇ ਮੁਤਾਬਕ ਸਜਲ ਨੂੰ ਇਸ ਅਵਾਰਡ ਸ਼ੌਅ 'ਚ ਬੈਸਟ ਅਭਿਨੇਤਰੀ ਦੀ ਕੈਟਗਰੀ 'ਚ 2 ਨੋਮਿਨੇਸ਼ਨ ਮਿਲੇ ਸੀ, ਪਰ ਪਾਕਿਸਤਾਨੀ ਅਭਿਨੇਤਰੀ ਸਬਾ ਕਮਰ ਨੂੰ ਕੰਦੀਲ ਬਲੋਚ 'ਤੇ ਬਣੀ ਬਾਓਪਿਕ ਲਈ ਅਵਾਰਡ ਦਿੱਤਾ ਗਿਆ ਹੈ। ਸਜਲ ਨੇ ਸਬਾ ਨੂੰ ਉਨਾਂ ਦੇ ਅਵਾਰਡ ਦੇ ਲਈ ਸਪਾਰਟ ਕੀਤਾ ਪਰ ਉਥੇ ਇਸ ਗੱੱਲ ਨੂੰ ਲੈਕੇ ਮਜ਼ਾਕ ਬਣਾਇਆ ਗਿਆ ਜਿਸਤੋਂ ਸਜਲ ਨੂੰ ਬੁਰਾ ਮਹਿਸੂਸ ਹੋਇਆ।

ਸਜਲ ਦਾ ਕਹਿਣਾ ਹੈ ਕਿ ਅਵਾਰਡ ਸ਼ੌਅਜ਼ ਦਾ ਮਤਲਬ ਚੰਗੇ ਕੰਮ ਦੀ ਹੌਂਸਲਾ ਅਫ਼ਜਾਈ ਕਰਨੀ ਹੁੰਦੀ ਹੈ ਪਰ ਮੈਂ ਬਹੁਤ ਜ਼ਿਆਦਾ ਨਿਰਾਸ਼ ਹਾਂ।  ਸਜਲ ਮੁਤਾਬਿਕ ਸ਼ੌਅ 'ਚ ਬੈਸਟ ਸੈਗਮੈਂਟ ਦੇ ਅਵਾਰਡ ਲਈ ਕੁਝ ਅਦਾਕਾਰ ਅਤੇ ਅਦਾਕਾਰਾਂ ਨੂੰ ਇੱਕ ਲਾਇਨ 'ਚ ਖੜਾ ਕਰਕੇ ਉਸਦਾ ਫ਼ੈਸਲਾ ਦਰਸ਼ਕਾਂ 'ਤੇ ਛੱਡ ਦਿੱਤਾ। ਸਜਲ ਨੇ ਕਿਹਾ ਕਿ ਪਹਿਲੇ ਇਨ੍ਹਾਂ ਅਵਾਰਡ ਸ਼ੌਅ 'ਚ ਕੋਈ ਨਹੀਂ ਜਾਂਦਾ ਸੀ ਪਰ ਪਿਛਲੇ ਕੁਝ ਸਾਲਾਂ 'ਚ ਲੋਕਾਂ ਦੀ ਗਿਣਤੀ 'ਚ ਇਜ਼ਾਫਾ ਹੋਇਆ ਹੈ ਪਰ ਅਵਾਰਡ ਸ਼ੌਅ ਦੇ ਨਾਂ 'ਤੇ ਕਲਾਕਾਰਾਂ ਦਾ ਮਜ਼ਾਕ ਬਣਾਉਣਾ ਚੰਗੀ ਗੱਲ ਨਹੀਂ ਹੈ।

ਤੁਹਾਨੂੰ ਦਸ ਦੇਈਏ ਕਿ ਸਜਲ ਸ਼ਾਹਰੂਖ ਖਾਨ ਅਤੇ ਸ਼ਾਹਿਦ ਕਪੁਰ ਦੀ ਬਹੁਤ ਵੱਡੀ ਫੈਨ ਹੈ। ਸਜਲ ਐਕਟਰ ਫ਼ਵਾਦ ਖਾਨ ਦੇ ਨਾਲ ਕੰਮ ਕਰ ਚੁੱਕੀ ਹੈ। ਇੱਥੇ ਤਕ ਕਿ ਪਾਕਿਸਤਾਨ ਦੇ ਕਈ ਟੀ.ਵੀ. ਸ਼ੌਅ ਅਤੇ ਮੂਵੀਜ਼ ਕਰ ਚੁੱਕੀ ਹੈ ਅਤੇ ਉਹ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਪਲੋਡ ਕਰਦੀ ਰਹਿੰਦੀ ਹੈ।