ਲੋੜਵੰਦਾਂ ਦੀ ਮਦਦ ਲਈ ਫਿਰ ਅੱਗੇ ਆਏ ਸੋਨੂੰ ਸੂਦ, ਇਦੌਰ ਵਿਚ ਭੇਜੇ 10 ਆਕਸੀਜਨ ਸਿਲੰਡਰ

ਏਜੰਸੀ

ਮਨੋਰੰਜਨ, ਬਾਲੀਵੁੱਡ

ਦੇਸ਼ ਵਿਚ ਬੇਕਾਬੂ ਹੋ ਰਹੇ ਕੋਰੋਨਾ ਵਾਇਰਸ ਦੇ ਚਲਦਿਆਂ ਕਈ ਸੂਬਿਆਂ ਵਿਚ ਲੋਕਾਂ ਨੂੰ ਸਿਹਤ ਸਬੰਧੀ ਸਹੂਲਤਾਂ ਵਿਚ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Sonu Sood Sends Oxygen Cylinders To Indore

ਇਦੌਰ: ਦੇਸ਼ ਵਿਚ ਬੇਕਾਬੂ ਹੋ ਰਹੇ ਕੋਰੋਨਾ ਵਾਇਰਸ ਦੇ ਚਲਦਿਆਂ ਕਈ ਸੂਬਿਆਂ ਵਿਚ ਲੋਕਾਂ ਨੂੰ ਸਿਹਤ ਸਬੰਧੀ ਸਹੂਲਤਾਂ ਵਿਚ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੱਧ ਪ੍ਰਦੇਸ਼ ਦੀ ਆਰਥਿਕ ਰਾਜਧਾਨੀ ਇੰਦੌਰ ਵਿਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਸ਼ਹਿਰ ਵਿਚ ਆਕਸੀਜਨ ਅਤੇ ਰੇਮਡੇਸਿਵਿਰ ਟੀਕੇ ਦੀ ਭਾਰੀ ਕਮੀ ਪਾਈ ਜਾ ਰਹੀ ਹੈ। ਇਸ ਦੌਰਾਨ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਦੌਰ ਦੇ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ।

ਦਰਅਸਲ ਸੋਨੂੰ ਸੂਦ ਨੇ ਇਦੌਰ ਵਿਚ 10 ਆਕਸੀਜਨ ਸਿਲੰਡਰ ਭੇਜਣ ਦਾ ਫੈਸਲਾ ਲਿਆ ਹੈ। ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਗਈ ਇਕ ਵੀਡੀਓ ਵਿਚ ਸੋਨੂੰ ਸੂਦ ਇੰਦੌਰ ਦੇ ਲੋਕਾਂ ਨੂੰ ਅਪਣਾ ਖਿਆਲ ਰੱਖਣ ਲਈ ਕਹਿ ਰਹੇ ਹਨ। ਵੀਡੀਓ ਵਿਚ ਅਦਾਕਾਰ ਨੇ ਕਿਹਾ ਕਿ ਮੈਨੂੰ ਪਤਾ ਚੱਲਿਆ ਕਿ ਇੰਦੌਰ ਵਿਚ ਆਕਸੀਜਨ ਦੀ ਬਹੁਤ ਕਮੀ ਹੈ। ਮੈਂ 10 ਆਕਸੀਜਨ ਸਿਲੰਡਰ ਇੰਦੌਰ ਲਈ ਭੇਜ ਰਿਹਾ ਹਾਂ। ਇਸ ਦੇ ਨਾਲ ਹੀ ਸੋਨੂੰ ਸੂਦ ਨੇ ਹੋਰਨਾਂ ਨੂੰ ਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਲਈ ਕਿਹਾ।

ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਇੰਦੌਰ ਵਿਚ ਹਾਲਾਤ ਬੇਹੱਦ ਚਿੰਤਾਜਨਕ ਹਨ। ਸ਼ਹਿਰ ਦੇ ਹਸਪਤਾਲਾਂ ਵਿਚ ਬੈੱਡ ਖਾਲੀ ਨਹੀਂ ਹੈ। ਇਸ ਦੇ ਚਲਦਿਆਂ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਕਸੀਜਨ ਦੀ ਕਮੀ ਕਾਰਨ ਕਈ ਲੋਕ ਅਪਣੀ ਜਾਨ ਗਵਾ ਚੁੱਕੇ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਮ੍ਰਿਤਕਾਂ ਦੇ ਸਸਕਾਰ ਲਈ ਵੀ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੇਹੱਦ ਘਾਤਕ ਸਾਬਤ ਹੋ ਰਹੀ ਹੈ। ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿਚ 2,17,353 ਨਵੇਂ ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ ਜਦਕਿ 1,18,302 ਮਰੀਜਾਂ ਨੂੰ ਘਰ ਭੇਜਿਆ ਗਿਆ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ 1,185 ਲੋਕਾਂ ਦੀ ਮੌਤ ਹੋਈ ਹੈ।