ਜਾਪਾਨੀ ਲੋਕਾਂ 'ਤੇ ਚੜਿਆ ਬਾਹੂਬਲੀ ਦਾ ਖੁਮਾਰ, ਭੇਜ ਦਿਤੇ ਟੀਮ ਨੂੰ ਤੋਹਫ਼ੇ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਫ਼ਿਲਮ ਬਾਹੂਬਲੀ-2 ਜੋ ਪਿਛਲੇ ਸਾਲ 27 ਅਪ੍ਰੈਲ ਨੂੰ ਰਿਲੀਜ਼ ਹੋਈ ਸੀ

'BAAHUBALI'

ਫ਼ਿਲਮ ਬਾਹੂਬਲੀ-2 ਜੋ ਪਿਛਲੇ ਸਾਲ 27 ਅਪ੍ਰੈਲ ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ ਦਾ ਨਸ਼ਾ ਹਾਲੇ ਵੀ ਲੋਕਾਂ 'ਚ ਚੜ੍ਹਿਆਂ ਹੋਇਆ ਹੈ। ਜਿਨ੍ਹਾਂ 'ਚੋਂ ਜਾਪਾਨ ਦੇ ਲੋਕਾਂ ਦਾ ਨਾਂ ਲੈਣਾ ਗਲਤ ਨਹੀਂ ਹੋਵੇਗਾ। ਜਾਪਾਨ ਦੇ ਲੋਕਾਂ ਨੂੰ ਬਾਹੂਬਲੀ-2 ਇਨ੍ਹੀ ਜ਼ਿਆਦਾ ਪਸੰਦ ਆਈ ਕਿ ਫੈਨਸ ਨੇ ਫ਼ਿਲਮ ਦੀ ਟੀਮ ਨੂੰ ਢੇਰ ਸਾਰੇ ਤੋਹਫ਼ੇ ਭੇਜ ਦਿਤੇ। 

ਤੁਹਾਨੂੰ ਦਸ ਦੇਈਏ ਕਿ ਕੁਝ ਦਿਨ ਪਹਿਲਾਂ ਬਾਹੂਬਲੀ ਫ਼ਿਲਮ ਦੇ ਡਾਇਰੈਕਟਰ ਰਾਜਾਮੌਲੀ ਅਤੇ ਪ੍ਰੋਡਿਊਸਰ ਸ਼ੋਬੂ ਯਾਰਲਾਗਡਾ ਜਾਪਾਨ 'ਚ ਬਾਹੂਬਲੀ-2 ਦੇ ਸੇਲੀਬ੍ਰੇਸ਼ਨ 'ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਇਹ ਸੇਲੀਬ੍ਰੇਸ਼ਨ ਜਾਪਾਨ 'ਚ ਬਾਹੂਬਲੀ-2 ਦੇ 100 ਦਿਨ ਤਕ ਥਿਏਟਰਸ 'ਚ ਚਲਨ ਨੂੰ ਲੈ ਕੇ ਹੋਇਆ ਸੀ। 

ਜਾਪਾਨ 'ਚ ਬਾਹੂਬਲੀ ਦੇ ਫੈਨਸ ਨੇ ਡਾਇਰੈਕਟਰ ਅਤੇ ਪ੍ਰੋਡਿਊਸਰ 'ਤੇ ਢੇਰ ਸਾਰਾ ਪਿਆਰ ਬਰਸਾਇਆ ਅਤੇ ਉਨ੍ਹਾਂ ਨੂੰ ਇਹ ਬੇਹਤਰੀਨ ਫ਼ਿਲਮ ਬਣਾਉਣ ਦੇ ਲਈ ਕਈ ਸਾਰੇ ਤੋਹਫ਼ੇ ਭੇਂਟ ਕੀਤੇ।

ਜਾਪਾਨੀ ਫੈਨਸ ਤੋਂ ਮਿਲੇ ਤੋਹਫ਼ਿਆਂ ਨੂੰ ਫ਼ਿਲਮ ਦੀ ਅਭਿਨੇਤਰੀ ਅਨੁਸ਼ਕਾ ਸ਼ੇਟੀ ਅਤੇ ਪ੍ਰੋਡਿਊਸਰ ਸ਼ੋਬੂ ਨੇ ਖੋਲਿਆ। ਜਿਨ੍ਹਾਂ ਚੋਂ ਫੈਨਸ ਵੱਲੋਂ ਬਣਾਇਆ ਗਈਆਂ ਪੇਟਿੰਗਾਂ, ਹੱਥ ਵਾਲੇ ਪੱਖੇ ਅਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਸ਼ਾਮਲ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਾਪਾਨੀ ਲੋਕ ਕਿਸ ਕਦਰ ਇਸ ਫ਼ਿਲਮ ਦੇ ਫੈਨ ਬਣੇ ਪਏ ਹਨ। 

ਫੈਨਸ ਨੇ ਆਪਣੇ ਹੱਥਾਂ ਨਾਲ ਫ਼ਿਲਮ 'ਚ ਫ਼ਿਲਮਾਏ ਗਏ ਸੀਨਸ ਨੂੰ ਪੇਂਟਿੰਗ ਦੇ ਰੂਪ 'ਚ ਉਤਾਰਿਆ ਹੈ ਜੋ ਕਿ ਬਹੁਤ ਹੀ ਖੂਬਸੂਰਤ ਹੈ। ਇਸ ਮੌਕੇ ਫ਼ਿਲਮ ਡਾਇਰੈਕਟਰ ਰਾਜਾਮੌਲੀ ਨੇ ਤੋਹਫ਼ਿਆਂ ਨੂੰ ਦੇਖ ਖੁਸ਼ੀ ਜਾਹਿਰ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰ ਤੋਹਫ਼ੇ ਨੂੰ ਖਾਸ ਆਰਟ ਨਾਲ ਸਜਾਇਆ ਗਿਆ। ਉਹ ਜਾਪਾਨ ਦੇ ਲੋਕਾਂ ਦਾ ਦਿਲੋ ਸ਼ੁਕਰਗੁਜ਼ਾਰ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਟੀਮ ਪ੍ਰਤੀ ਇਨ੍ਹਾਂ ਪਿਆਰ ਦੇਖਾਇਆ। ਉਨ੍ਹਾਂ ਦੇ ਤੋਹਫ਼ਿਆਂ ਨੇ ਸਾਰੀ ਟੀਮ ਦੇ ਚਿਹਰਿਆਂ 'ਤੇ ਮੁਸਕਾਨ ਲਿਆ ਦਿਤੀ ਹੈ। ਰਾਜਾਮੌਲੀ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਸਾਰੇ ਦੇਸ਼ਾਂ ਦਾ ਦੌਰਾ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ 'ਚੋਂ ਜਾਪਾਨ ਉੁਨ੍ਹਾਂ ਦਾ ਮਨਪਸੰਦ ਦੇਸ਼ ਰਹਿਆ ਹੈ।

ਫ਼ਿਲਮ ਬਾਹੂਬਲੀ ਦੁਨੀਆਭਰ ਦੇ ਲੋਕਾਂ ਨੇ ਕਾਫੀ ਪਸੰਦ ਕੀਤੀ ਸੀ। ਜਿਸਦੇ ਫ਼ਿਲਮ ਡਾਇਰੈਕਟਰ ਨੇ ਇਸ ਫ਼ਿਲਮ ਦਾ ਦੂਜਾ ਭਾਗ ਬਣਾਇਆ ਸੀ। ਇਸ ਫ਼ਿਲਮ ਨੇ ਕਈ ਰਿਕਾਰਡ ਤੋੜੇ ਅਤੇ ਬਣਾਏੇ ਸੀ। ਅਜ ਵੀ ਇਹ ਫ਼ਿਲਮ ਕਈ ਲੋਕਾਂ ਦੀ ਮਨਪਸੰਦ ਫ਼ਿਲਮਾਂ ਵਿਚੋਂ ਇਕ ਹੈ।