ਆਲੀਆ ਭੱਟ ਦੇ ਆਉਣ ਨਾਲ ਰਣਬੀਰ ਦੀ ਜ਼ਿੰਦਗੀ 'ਤੇ ਇਹ ਹੋਇਆ ਅਸਰ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਰਣਬੀਰ ਕਪੂਰ ਅਤੇ ਆਲਿਆ ਭੱਟ ਦਾ ਅਫੇਅਰ ਇਨ੍ਹਾਂ ਦਿਨਾਂ 'ਚ ਹਾਟ ਟਾਪਿਕ ਬਣਿਆ ਹੋਇਆ ਹੈ।

alia-ranbir

ਰਣਬੀਰ ਕਪੂਰ ਅਤੇ ਆਲਿਆ ਭੱਟ ਦਾ ਅਫੇਅਰ ਇਨ੍ਹਾਂ ਦਿਨਾਂ 'ਚ ਹਾਟ ਟਾਪਿਕ ਬਣਿਆ ਹੋਇਆ ਹੈ। ਬਾਲੀਵੁਡ ਗਿਲਆਰਿਆਂ ਵਿੱਚ ਇਨ੍ਹਾਂ ਦੇ ਅਫੇਅਰ ਦੇ ਕਿੱਸੇ ਚਰਚਾ ਵਿਚ ਹਨ। ਸੋਸ਼ਲ ਮੀਡੀਆ ਉਤੇ ਵੀ ਦੋਨਾਂ ਦੇ ਡੇਟਿੰਗ ਦੀ ਖ਼ਬਰਾਂ ਛਾਈਆਂ ਹੋਈਆਂ ਹਨ। ਇਸ 'ਚ ਰਣਬੀਰ - ਆਲਿਆ ਇਕ - ਦੂਜੇ ਨੂੰ ਲੈ ਕੇ ਅਜਿਹਾ ਬਿਆਨ ਦੇ ਦਿੰਦੇ ਹਨ ਜਿਸ ਦੇ ਨਾਲ ਉਨ੍ਹਾਂ  ਦੇ ਰਿਲੇਸ਼ਨਸ਼ਿਪ ਸਟੇਟਸ ਉਤੇ ਮੌਹਰ ਲਗਾ ਦਿੰਦੀ ਹੈ। ਕਦੇ ਰਣਬੀਰ ਆਲਿਆ ਦੀਆਂ ਤਾਰੀਫਾਂ ਦੇ ਕਿੱਸੇ ਪੜ੍ਹਦੇ ਦਿਖਦੇ ਹਨ ਤਾਂ ਕਦੇ ਆਲਿਆ ਅਜਿਹਾ ਕਰਦੀ ਹੈ। ਆਖ਼ਿਰ ਦੋਨਾਂ ਦੇ ਰਿਲੇਸ਼ਨ ਦੀ ਸੱਚਾਈ ਕੀ ਹੈ ਇਸ ਉਤੇ ਚਰਚਾ ਜਾਰੀ ਹੈ। 

ਇਕ ਇੰਟਰਵਿਊ ਵਿਚ ਰਣਬੀਰ ਨੇ ਦਸਿਆ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਆਲਿਆ ਦੇ ਆਉਣੋਂ ਕੀ ਅਸਰ ਹੋਇਆ ਹੈ। ਐਕਟਰ ਨੇ ਕਿਹਾ, ਆਲਿਆ ਮੇਰੀ ਜ਼ਿੰਦਗੀ 'ਚ ਸਕਰਾਤਮਕ ਚੀਜ਼ਾਂ ਲਿਆਈ ਹੈ। ਆਲਿਆ ਬਹੁਤ ਹੀ ਮਿਹਨਤੀ ਹੈ ਅਤੇ ਹਮੇਸ਼ਾ ਅਨੁਸ਼ਾਸਨ ਵਿਚ ਰਹਿੰਦੀ। ਬਤੌਰ ਅਦਾਕਾਰ ਮੈਂ ਉਨ੍ਹਾਂ ਦੀ ਤਾਰੀਫ਼ ਕਰਦਾ ਹਾਂ।

ਗੱਲ ਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਮੈਨੂੰ ਫਿਰ ਤੋਂ ਉਤਸ਼ਾਹ ਅਤੇ ਐਨਰਜੀ ਨਾਲ ਭਰ ਦਿੰਦੀਆਂ ਹਨ। ਮੈਂ ਫਿਲਮ ਇੰਡਸਟਰੀ ਵਿਚ 10 ਸਾਲਾਂ ਤੋਂ ਹਾਂ ਤੇ ਨਵੀਂ ਐਨਰਜੀ ਮਿਲਨ ਨਾਲ ਥਕਾਣ ਦੂਰ ਭੱਜਦੀ ਹੈ। 

ਬਰਹਮਾਸਤਰ ਵਿੱਚ ਆਲਿਆ ਅਤੇ ਅਮਿਤਾਭ  ਦੇ ਨਾਲ ਕੰਮ ਕਰਨ 'ਤੇ ਉਨ੍ਹਾਂ ਕਿਹਾ ਕਿ ਸੈੱਟ 'ਤੇ ਵੱਖ-ਵੱਖ ਐਨਰਜੀ ਹੁੰਦੀ ਹੈ। ਅਮਿਤਾਭ ਬੱਚਨ ਦੇ ਨਾਲ ਕੰਮ ਕਰਨਾ ਸ਼ਾਨਦਾਰ ਹੈ ਅਤੇ ਆਲੀਆ ਸੈੱਟ 'ਤੇ ਨਵੀਂ ਐਨਰਜੀ ਲਿਆਉਂਦੀ ਹੈ। ਇਹ ਪ੍ਰੋਜੈਕਟ ਅਯਾਨ ਮੁਖਰਜੀ ਦੀ ਜ਼ਿੰਦਗੀ ਹੈ, ਇਸ ਲਈ ਅਸੀਂ ਇਸ ਨੂੰ ਪਿਆਰ ਦੇ ਨਾਲ ਟਰੀਟ ਕਰ ਰਹੇ ਹਾਂ। 

ਹਾਲ ਹੀ ਵਿਚ ਰਣਬੀਰ ਕਪੂਰ ਨੇ ਫਿਲਮ ਕਰਿਟਿਕ ਰਾਜੀਵ ਮਸੰਦ ਦੇ ਸਾਹਮਣੇ ਆਲਿਆ ਭੱਟ ਦੇ ਬਾਰੇ ਵਿੱਚ ਕਿਹਾ, ਆਲਿਆ ਭੱਟ ਫਿਲਮ ਜਗਤ ਵਿਚ ਘਟਿਤ ਹੋਈ ਬੈਸਟ ਚੀਜ਼ ਹੈ। 

ਉਥੇ ਹੀ ਆਲਿਆ ਵੀ ਰਣਬੀਰ ਦੀ ਤਰੀਫ਼ ਕਰਨ ਤੋਂ ਪਿੱਛੇ ਨਹੀਂ ਹਟਦੀ। ਕਈ ਵਾਰ ਉਨ੍ਹਾਂ ਨੂੰ ਆਪਣਾ ਕਰਸ਼ ਦੱਸ ਚੁਕੀ ਆਲਿਆ ਨੇ ਰਣਬੀਰ ਦੀ ਅਪਕਮਿੰਗ ਫਿਲਮ ਸੰਜੂ ਦੇ ਗਾਣੇ 'ਕਰ ਹਰ ਮੈਦਾਨ ਫਤਹਿ' ਦੇ ਬਾਰੇ ਵਿਚ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਗਾਣੇ ਦਾ ਨਸ਼ਾ ਹੋ ਗਿਆ ਹੈ।