Mumbai News : ਮੈਂ ਪੂਰੇ ਆਲਮ ਦਾ ਸਭ ਤੋਂ ਖ਼ੁਸ਼ ਪਿਤਾ ਬਣ ਗਿਆ ਹਾਂ : ਅਮਿਤਾਬ ਬੱਚਨ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

Mumbai News : ਅਮਿਤਾਭ ਨੇ ਸਨਿਚਰਵਾਰ ਨੂੰ ਅਪਣੇ ਨਿੱਜੀ ਬਲਾਗ ਉਤੇ ਅਭਿਸ਼ੇਕ ਦੀਆਂ ਤਸਵੀਰਾਂ ਪੋਸਟ ਕੀਤੀਆਂ

ਮੈਂ ਪੂਰੇ ਆਲਮ ਦਾ ਸਭ ਤੋਂ ਖ਼ੁਸ਼ ਪਿਤਾ ਬਣ ਗਿਆ ਹਾਂ : ਅਮਿਤਾਬ ਬੱਚਨ

Mumbai News in Punjabi : ਮਹਾਨਾਇਕ ਅਮਿਤਾਭ ਬੱਚਨ ਨੇ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੌਰਨ (ਆਈ.ਐੱਫ.ਐੱਫ.ਐੱਮ.) ’ਚ ਬਿਹਤਰੀਨ ਅਦਾਕਾਰ ਦਾ ਪੁਰਸਕਾਰ ਜਿੱਤਣ ਉਤੇ ਅਪਣੇ ਬੇਟੇ ਅਭਿਸ਼ੇਕ ਬੱਚਨ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ‘ਪਰਵਾਰ ਦਾ ਮਾਣ ਅਤੇ ਸਨਮਾਨ’ ਦਸਿਆ। ਅਮਿਤਾਭ ਨੇ ਸਨਿਚਰਵਾਰ ਨੂੰ ਅਪਣੇ ਨਿੱਜੀ ਬਲਾਗ ਉਤੇ ਅਭਿਸ਼ੇਕ ਦੀਆਂ ਤਸਵੀਰਾਂ ਪੋਸਟ ਕੀਤੀਆਂ। ਪਹਿਲੀ ਤਸਵੀਰ ’ਚ ਅਭਿਸ਼ੇਕ ਨੂੰ ਪੁਰਸਕਾਰ ਲੈਂਦੇ ਹੋਏ ਵਿਖਾਇਆ ਗਿਆ ਸੀ, ਜਦਕਿ ਦੂਜੀ ਤਸਵੀਰ ’ਚ ਉਹ ਇਕ ਮੈਗਜ਼ੀਨ ਦੇ ਕਵਰ ਪੇਜ ਉਤੇ ਨਜ਼ਰ ਆ ਰਹੇ ਸਨ।

ਉਨ੍ਹਾਂ ਲਿਖਿਆ, ‘‘ਪੂਰੇ ਆਲਮ ਵਿਚ ਸੱਭ ਤੋਂ ਖੁਸ਼ ਪਿਤਾ... ਅਭਿਸ਼ੇਕ ਤੁਸੀਂ ਪਰਵਾਰ ਦਾ ਮਾਣ ਅਤੇ ਸਨਮਾਨ ਹੋ... ਤੁਸੀਂ ਉਸ ਝੰਡੇ ਨੂੰ ਲਹਿਰਾ ਰਹੇ ਹੋ ਜੋ ਦਾਦਾ ਜੀ ਨੇ ਸਥਾਪਤ ਕੀਤਾ ਸੀ ਅਤੇ ਇਸ ਨੂੰ ਬਹਾਦਰੀ ਅਤੇ ਸਖਤ ਮਿਹਨਤ ਨਾਲ ਨਿਭਾਇਆ ਹੈ। ਨਿਰੰਤਰਤਾ, ਕਦੇ ਹਾਰ ਨਾ ਮੰਨੋ, ਅਤੇ ਇਹ ਰਵੱਈਆ: ‘ਜਿੰਨਾ ਜ਼ਿਆਦਾ ਤੁਸੀਂ ਮੈਨੂੰ ਹੇਠਾਂ ਖਿੱਚੋਂਗੇ, ਮੈਂ ਅਪਣੀ ਸਖਤ ਮਿਹਨਤ ਨਾਲ ਦੁਬਾਰਾ ਖੜਾ ਹੋਵਾਂਗਾ ਅਤੇ ਦੁਬਾਰਾ ਅਤੇ ਹੋਰ ਵੀ ਲੰਬਾ ਖੜਾ ਹੋਵਾਂਗਾ। ਤੁਹਾਨੂੰ ਸਮਾਂ ਲੱਗਿਆ, ਪਰ ਤੁਸੀਂ ਹਾਰ ਨਹੀਂ ਮੰਨੀ। ਤੁਸੀਂ ਅਪਣੀ ਯੋਗਤਾ ਦੇ ਆਧਾਰ ਉਤੇ ਦੁਨੀਆਂ ਨੂੰ ਵਿਖਾਇਆ ਹੈ। ਤੁਹਾਨੂੰ ਮੈਲਬੌਰਨ ਵਿਚ ਅੱਵਲ ਕਲਾਕਾਰ ਵਜੋਂ ਐਲਾਨ ਕੀਤਾ ਗਿਆ ਹੈ। ਇਕ ਪਿਤਾ ਲਈ ਇਸ ਤੋਂ ਵੱਡਾ ਕੋਈ ਤੋਹਫ਼ਾ ਨਹੀਂ ਹੋ ਸਕਦਾ।’

 (For more news apart from I have become the happiest father in whole world: Amitabh Bachchan News in Punjabi, stay tuned to Rozana Spokesman)