ਟੀ.ਵੀ. ਇੰਡਸਟਰੀ ਤੋਂ ਆਈ ਮੰਦਭਾਗੀ ਖ਼ਬਰ, ਮਸ਼ਹੂਰ ਅਦਾਕਾਰਾ Vaishali Takkar ਨੇ ਕੀਤੀ ਖ਼ੁਦਕੁਸ਼ੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਅਦਾਕਾਰਾ ਨੇ ਇੰਦੌਰ ਵਿਚ ਆਪਣੇ ਘਰ ’ਚ ਫਾਂਸੀ ਲਗਾ ਕੇ ਆਤਮਹੱਤਿਆ ਕਰ ਲਈ ਹੈ, ਅਦਾਕਾਰਾ ਨੇ ਸੁਸਾਇਡ ਨੋਟ ਵੀ ਛੱਡਿਆ ਹੈ

TV Unfortunate news from the industry

 

ਮੁੰਬਈ- ਟੀ.ਵੀ. ਇੰਡਸਟਰੀ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ‘ਯੇ ਰਿਸ਼ਤਾ ਕਿਯਾ ਕਹਿਲਾਤਾ ਹੈ’ ਫ਼ੇਮ ਵੈਸ਼ਾਲੀ ਟੱਕਰ ਨੇ ਖ਼ੁਦਕੁਸ਼ੀ ਕਰ ਲਈ ਹੈ। ਅਦਾਕਾਰਾ ਨੇ 30 ਸਾਲ ਦੀ ਉਮਰ ’ਚ ਦੁਨੀਆ ਨੂੰ ਅਲਵਿਦਾ ਆਖ ਦਿੱਤਾ। 

ਅਦਾਕਾਰਾ ਨੇ ਇੰਦੌਰ ਵਿਚ ਆਪਣੇ ਘਰ ’ਚ ਫਾਂਸੀ ਲਗਾ ਕੇ ਆਤਮਹੱਤਿਆ ਕਰ ਲਈ ਹੈ, ਅਦਾਕਾਰਾ ਨੇ ਸੁਸਾਇਡ ਨੋਟ ਵੀ ਛੱਡਿਆ ਹੈ, ਮਾਮਲਾ ਤੇਜਾਜੀ ਨਗਰ ਥਾਣਾ ਖ਼ੇਤਰ ਨਾਲ ਸਬੰਧਤ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸ ਦੇਈਏ ਕਿ ਵੈਸ਼ਾਲੀ ਟੱਕਰ ਨੇ ਬੀਤੇ ਸਾਲ ਅਪ੍ਰੈਲ ’ਚ ਡਾਕਟਰ ਅਭਿਨੰਦਨ ਸਿੰਘ ਨਾਲ ਮੰਗਣੀ ਕੀਤੀ ਸੀ। ਇਸ ਸਮਾਰੋਹ ’ਚ ਸਿਰਫ਼ ਅਦਾਕਾਰਾ ਦੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ ਸਨ। 

ਵੈਸ਼ਾਲੀ ਟੱਕਰ ਦੇ ਟੀ.ਵੀ ਸੀਰੀਅਲ ਦੀ ਗੱਲ ਕਰੀਏ ਤਾਂ ਅਦਾਕਾਰਾ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਤੋਂ ਇਲਾਵਾ ‘ਸਸੁਰਾਲ ਸਿਮਰ ਕਾ’ ਅਤੇ ‘ਯੇ ਵਾਅਦਾ ਰਹਾ’ ਵਰਗੇ ਸ਼ੋਅਜ਼ ’ਚ ਵੀ ਨਜ਼ਰ ਆ ਚੁੱਕੀ ਹੈ। ਪ੍ਰਸ਼ੰਸਕਾਂ ਨੇ ਇਨ੍ਹਾਂ ਸ਼ੋਅਜ਼ ’ਚ ਉਨ੍ਹਾਂ ਦੇ ਕਿਰਦਾਰ ਨੂੰ ਕਾਫ਼ੀ ਪਿਆਰ ਦਿੱਤਾ।