‘2.0’ ਦਾ ਇਕ ਹੋਰ ਪੋਸਟਰ ਆਇਆ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸੁਪਰਸਟਾਮਰ ਰਜਨੀਕਾਂਤ ਅਤੇ ਅਕਸ਼ੈ ਕੁਮਾਰ ਸਟਾਰਰ ‘2.0’ ਦੀ ਰਿਲੀਜ਼......

'2.0' Movie

ਮੁੰਬਈ (ਭਾਸ਼ਾ): ਸੁਪਰਸ‍ਟਾਰ ਰਜਨੀਕਾਂਤ ਅਤੇ ਅਕਸ਼ੈ ਕੁਮਾਰ ਸਟਾਰਰ ‘2.0’ ਦੀ ਰਿਲੀਜ਼ ਨੂੰ ਕੁਝ ਹੀ ਹਫਤੇ ਬਚੇ ਹੋਏ ਹਨ ਅਤੇ ਫਿਲਮ ਨੂੰ ਲੈ ਕੇ ਦਰਸ਼ਕਾਂ ਦੇ ਵਿਚ ਕਾਫ਼ੀ ਬੇਸਬਰੀ ਹੈ। ਖਾਸ ਤੌਰ ਉਤੇ ਅਕਸ਼ੈ ਕੁਮਾਰ ਦੇ ਕਿਰਦਾਰ ਨੂੰ ਲੈ ਕੇ ਜੋ ਇਕ ਸੁਪਰ ਵਿਲੇਨ ਰੋਲ ਵਿਚ ਨਜ਼ਰ ਆਉਣਗੇ। ਅਕਸ਼ੈ ਕਈ ਵੱਖ-ਵੱਖ ਕਿਸਮ ਦੇ ਕਿਰਦਾਰ ਪਰਦੇ ਉਤੇ ਉਤਾਰ ਚੁੱਕੇ ਹਨ ਅਤੇ ਨਕਰਾਤਮ ਕਿਰਦਾਰ ਵਿਚ ਵੀ ਉਨ੍ਹਾਂ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ। ‘2.0’ ਅਕਸ਼ੈ ਕੁਮਾਰ ਦੀ ਪਹਿਲੀ ਪੁਰੇ ਰੂਪ ਨਾਲ ਸਾਊਥ ਇੰਡੀਅਨ ਫਿਲਮ ਹੈ ਜਿਸ ਵਿਚ ਅਕਸ਼ੈ ਪਹਿਲੀ ਵਾਰ ਇਕ ਅਜਿਹੇ ਅਨੋਖੇ ਕਿਰਦਾਰ ਵਿਚ ਨਜ਼ਰ ਆਉਣਗੇ।

ਅਕਸ਼ੈ ਦਾ ਇਹ ਸੁਪਰ ਵਿਲੇਨ ਦਾ ਕਿਰਦਾਰ ਕਾਫ਼ੀ ਸਮੇਂ ਤੋਂ ਚਰਚਾਵਾਂ ਵਿਚ ਹੈ ਅਤੇ ਇਸ ਨੂੰ ਬਖੂਬੀ ਪਰਦੇ ਉਤੇ ਉਤਾਰਣ ਲਈ ਅਕਸ਼ੈ ਨੂੰ ਖੂਬ ਸਾਰੇ ਪ੍ਰੋਸਥੇਟਿਕ ਦਾ ਇਸਤੇਮਾਲ ਕਰਨਾ ਪਿਆ ਜੋ ਅਕਸ਼ੈ ਲਈ ਇਕ ਨਵਾਂ ਅਨੁਭਵ ਸੀ। ਅਕਸਰ ਪਰਦੇ ਉਤੇ ਅਪਣੀ ਹੀਰੋ ਇਮੇਜ ਲਈ ਮਸ਼ਹੂਰ ਅਕਸ਼ੈ ਲਈ ਨਕਰਾਤਮਕ ਰੋਲ ਕੁਝ ਖਾਸ ਫਾਇਦੇਮੰਦ ਨਹੀਂ ਰਹੇ ਹਨ। 2013 ਵਿਚ ਆਈ ਮਿਲਾਨ ਲੁਥਰਿਆ ਦੀ ਫਿਲਮ ‘ਵੰਨਸ ਅਪਾਨ ਅ ਟਾਇਮ ਇੰਨ ਮੁੰਬਈ ਦੁਬਾਰਾ’ ਵਿਚ ਅਕਸ਼ੈ ਇਕ ਕਠੋਰ ਅੰਡਰਵਰਲਡ ਡਾਨ ਦੇ ਕਿਰਦਾਰ ਵਿਚ ਨਜ਼ਰ ਆਏ ਜੋ ਸਹੀ ਤੌਰ ਉਤੇ ਦਾਊਦ ਇਬਰਾਹੀਮ ਉਤੇ ਆਧਾਰਿਤ ਸੀ। 

ਹਾਲਾਂਕਿ ਫਿਲਮ ਬਾਕਸ ਆਫਿਸ ਉਤੇ ਕੁਝ ਖਾਸ ਕਾਮਯਾਬ ਨਹੀਂ ਰਹੀ। ਅਕਸ਼ੈ ਕੁਮਾਰ ਆਪਣੇ ਨਕਰਾਤਮ ਰੋਲ ਦੇ ਕਾਰਨ ਮਸ਼ਹੂਰ ਹੋਏ ਸਨ। ਅਕਸ਼ੈ ਜਲਦੀ ਤੋਂ ਜਲਦੀ ਇਕ ਫਿਲਮ ਬਾਲੀਵੁੱਡ ਇੰਡਸਟਰੀ ਨੂੰ ਦਿੰਦੇ ਰਹਿੰਦੇ ਹਨ। ਨਕਰਾਤਮ ਕਿਰਦਾਰ ਬਾਲੀਵੁੱਡ ਦੇ ਇਸ ਖਿਡਾਰੀ ਲਈ ਕੁਝ ਖਾਸ ਫਾਇਦੇਮੰਦ ਨਹੀਂ ਰਹੇ।  ਪਰ ਨਕਰਾਤਮ ਰੋਲ ਵਿਚ ਅਕਸ਼ੈ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ। ਹੁਣ ਦੇਖਣਾ ਇਹ ਹੈ ਕਿ‍ 2011 ਦੀ ਫਿਲਮ ਰੋਬੋਟ ਦੀ ਸੀਕਵਲ ‘2.0’ ਦਾ ਇੰਤਜਾਰ ਦਰਸ਼ਕ ਬੇਸਬਰੀ ਨਾਲ ਕਰ ਰਹੇ ਹਨ।  ਉਹ ਬਾਕਸ ਆਫਿਸ ਉਤੇ ਕੀ ਕਮਾਲ ਕਰਦੀ ਹੈ ।