Emergency Movie Protest: ਪੰਜਾਬ ’ਚ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਵਿਰੁਧ ਮੋਰਚਾ, ਜ਼ਿਆਦਾਤਰ ਥਾਵਾਂ ’ਤੇ ਨਹੀਂ ਲੱਗੀ ਫ਼ਿਲਮ
Emergency Movie Protest: ਸਿੱਖ ਜਥੇਬੰਦੀਆਂ ਫ਼ਿਲਮ ਦੇ ਵਿਰੋਧ ’ਚ ਉਤਰੀਆਂ, ਪੰਜਾਬ ਦੇ ਸਿਨੇਮਾਘਰਾਂ ਬਾਹਰ ਫੋਰਸ ਤਾਇਨਾਤ
ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਫ਼ਿਲਮ ''ਐਮਰਜੈਂਸੀ'' ਨੂੰ ਲੈ ਕੇ ਪੰਜਾਬ ''ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਸਿੱਖ ਜਥੇਬੰਦੀਆਂ ਨੇ ਸਿਨੇਮਾ ਹਾਲ ਸੰਚਾਲਕਾਂ ਨੂੰ ਕਿਹਾ ਹੈ ਕਿ ਇਹ ਫ਼ਿਲਮ ਪੰਜਾਬ ਦੇ ਸਿਨੇਮਾ ਘਰਾਂ ਵਿੱਚ ਨਾ ਦਿਖਾਈ ਜਾਵੇ। ਜਲੰਧਰ 'ਚ ਵੀਰਵਾਰ ਨੂੰ ਐਮਬੀਡੀ ਮਾਲ ਸਥਿਤ ਪੀਵੀਆਰ ਸਿਨੇਮਾ ਦੇ ਬਾਹਰ ਇਸ ਸਬੰਧੀ ਧਰਨਾ ਦਿੱਤਾ ਗਿਆ।
ਨਾਲ ਹੀ, ਸਿੱਖ ਜਥੇਬੰਦੀਆਂ ਨੇ ਸਿਨੇਮਾਘਰ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਕਿਹਾ ਕਿ ਸਿਨੇਮਾ ਘਰ ਵਿੱਚ ਐਮਰਜੈਂਸੀ ਫ਼ਿਲਮ ਨਾ ਦਿਖਾਈ ਜਾਵੇ।
ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਯਾਨੀ ਅੱਜ ਤੋਂ ਫ਼ਿਲਮ ਐਮਰਜੈਂਸੀ ਦੇਸ਼ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਪ੍ਰਦਰਸ਼ਨ ਫਿਲਮ ਦੇ ਰਿਲੀਜ਼ ਹੋਣ ਤੋਂ ਇਕ ਦਿਨ ਪਹਿਲਾਂ ਜਥੇਬੰਦੀਆਂ ਵੱਲੋਂ ਕੀਤਾ ਗਿਆ ਸੀ। ਨਾਲ ਹੀ ਜਲੰਧਰ ਦੇ ਡੀਸੀਪੀ ਲਾਅ ਐਂਡ ਆਰਡਰ ਅੰਕੁਰ ਗੁਪਤਾ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਫਿਲਮ ਨੂੰ ਸਿਨੇਮਾ ਘਰਾਂ ਵਿੱਚ ਨਾ ਦਿਖਾਇਆ ਜਾਵੇ।
ਜਥੇਬੰਦੀਆਂ ਨੇ ਕਿਹਾ- ਜੇਕਰ ਅੱਜ ਇਹ ਫਿਲਮ ਕਿਸੇ ਵੀ ਥੀਏਟਰ ਵਿੱਚ ਦਿਖਾਈ ਗਈ ਤਾਂ ਇਸ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਅਤੇ ਮਾਲ ਪ੍ਰਬੰਧਕ ਦੀ ਹੋਵੇਗੀ। ਜਥੇਬੰਦੀਆਂ ਨੇ ਕਿਹਾ- ਐਮਰਜੈਂਸੀ ਫਿਲਮ ਨੂੰ ਲੈ ਕੇ ਕੰਗਨਾ ਰਣੌਤ ਦੇ ਖਿਲਾਫ ਪਹਿਲਾਂ ਵੀ ਪ੍ਰਦਰਸ਼ਨ ਕੀਤੇ ਗਏ ਸਨ। ਇਸ ਤੋਂ ਬਾਅਦ ਸੈਂਸਰ ਬੋਰਡ ਵੱਲੋਂ ਕਈ ਸੀਨ ਵੀ ਕੱਟੇ ਗਏ ਪਰ ਕੰਗਨਾ ਰਣੌਤ ਕਿਸਾਨ ਅੰਦੋਲਨ ਅਤੇ ਪੰਜਾਬ ਅਤੇ ਸਿੱਖਾਂ ਬਾਰੇ ਕਈ ਵਾਰ ਅਪਸ਼ਬਦ ਬੋਲ ਚੁੱਕੀ ਹੈ।
ਇਸ ਲਈ ਜੇਕਰ ਸੈਂਸਰ ਬੋਰਡ ਵੱਲੋਂ ਸੀਨ ਕੱਟ ਦਿੱਤੇ ਜਾਣ ਤਾਂ ਵੀ ਕੰਗਨ ਰਣੌਤ ਦੀ ਇਸ ਫਿਲਮ ਨੂੰ ਪੰਜਾਬ ਵਿੱਚ ਕਿਤੇ ਵੀ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ। ਜਿਸ ਦੀ ਚਿਤਾਵਨੀ ਪ੍ਰਸ਼ਾਸਨ ਅਤੇ ਮਾਲ ਮੈਂਬਰਾਂ ਨੂੰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜੇਕਰ ਅੱਜ ਕਿਸੇ ਵੀ ਸਿਨੇਮਾ ਹਾਲ ਵਿੱਚ ਫਿਲਮ ਦਿਖਾਈ ਗਈ ਤਾਂ ਸਿੱਖ ਕੌਮ ਵੱਲੋਂ ਇਸ ਦਾ ਵਿਰੋਧ ਕੀਤਾ ਜਾਵੇਗਾ।