ਉੱਘੇ ਕਵੀ ਗੁਲਜ਼ਾਰ, ਸੰਸਕ੍ਰਿਤ ਵਿਦਵਾਨ ਰਾਮਭਦਰਾਚਾਰੀਆ ਗਿਆਨਪੀਠ ਪੁਰਸਕਾਰ ਲਈ ਚੁਣੇ ਗਏ 

ਏਜੰਸੀ

ਮਨੋਰੰਜਨ, ਬਾਲੀਵੁੱਡ

ਸਾਹਿਤ ਅਕਾਦਮੀ ਪੁਰਸਕਾਰ, ਦਾਦਾ ਸਾਹਿਬ ਫਾਲਕੇ ਪੁਰਸਕਾਰ, ਪਦਮ ਭੂਸ਼ਣ ਅਤੇ ਉਰਦੂ ’ਚ ਅਪਣੇ ਕੰਮ ਲਈ ਘੱਟੋ-ਘੱਟ ਪੰਜ ਕੌਮੀ ਫਿਲਮ ਪੁਰਸਕਾਰ ਜਿੱਤ ਚੁੱਕੇ ਹਨ ਗੁਲਜ਼ਾਰ

Gulzar and Rambhadracharya

ਨਵੀਂ ਦਿੱਲੀ: ਉੱਘੇ ਉਰਦੂ ਕਵੀ ਗੁਲਜ਼ਾਰ ਅਤੇ ਸੰਸਕ੍ਰਿਤ ਵਿਦਵਾਨ ਜਗਦਗੁਰੂ ਰਾਮਭਦਰਾਚਾਰੀਆ ਨੂੰ 58ਵੇਂ ਗਿਆਨਪੀਠ ਪੁਰਸਕਾਰ ਲਈ ਚੁਣਿਆ ਗਿਆ ਹੈ। ਗਿਆਨਪੀਠ ਚੋਣ ਕਮੇਟੀ ਨੇ ਸਨਿਚਰਵਾਰ ਨੂੰ ਇਹ ਐਲਾਨ ਕੀਤਾ। 

ਗੁਲਜ਼ਾਰ ਹਿੰਦੀ ਸਿਨੇਮਾ ’ਚ ਅਪਣੇ ਕੰਮ ਲਈ ਪਛਾਣੇ ਜਾਂਦੇ ਹਨ ਅਤੇ ਅਜੋਕੇ ਸਮੇਂ ਦੇ ਸੱਭ ਤੋਂ ਵਧੀਆ ਉਰਦੂ ਕਵੀਆਂ ’ਚੋਂ ਇਕ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 2002 ’ਚ ਸਾਹਿਤ ਅਕਾਦਮੀ ਪੁਰਸਕਾਰ, 2013 ’ਚ ਦਾਦਾ ਸਾਹਿਬ ਫਾਲਕੇ ਪੁਰਸਕਾਰ, 2004 ’ਚ ਪਦਮ ਭੂਸ਼ਣ ਅਤੇ ਉਰਦੂ ’ਚ ਅਪਣੇ ਕੰਮ ਲਈ ਘੱਟੋ-ਘੱਟ ਪੰਜ ਕੌਮੀ ਫਿਲਮ ਪੁਰਸਕਾਰ ਮਿਲ ਚੁਕੇ ਹਨ। 

ਚਿੱਤਰਕੂਟ ’ਚ ਤੁਲਸੀ ਪੀਠ ਦੇ ਸੰਸਥਾਪਕ ਅਤੇ ਮੁਖੀ ਰਾਮਭਦਰਾਚਾਰੀਆ ਇਕ ਪ੍ਰਸਿੱਧ ਹਿੰਦੂ ਅਧਿਆਤਮਕ ਗੁਰੂ, ਅਧਿਆਪਕ ਅਤੇ 100 ਤੋਂ ਵੱਧ ਕਿਤਾਬਾਂ ਦੇ ਲੇਖਕ ਹਨ। ਗਿਆਨਪੀਠ ਚੋਣ ਕਮੇਟੀ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਪੁਰਸਕਾਰ (2023 ਲਈ) ਦੋ ਭਾਸ਼ਾਵਾਂ ਦੇ ਉੱਘੇ ਲੇਖਕਾਂ ਸੰਸਕ੍ਰਿਤ ਸਾਹਿਤਕਾਰ ਜਗਦਗੁਰੂ ਰਾਮਭਦਰਾਚਾਰੀਆ ਅਤੇ ਪ੍ਰਸਿੱਧ ਉਰਦੂ ਸਾਹਿਤਕਾਰ ਗੁਲਜ਼ਾਰ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਸਾਲ 2022 ਲਈ ਇਹ ਵੱਕਾਰੀ ਪੁਰਸਕਾਰ ਗੋਆ ਦੇ ਲੇਖਕ ਦਾਮੋਦਰ ਮਾਵਜੋ ਨੂੰ ਦਿਤਾ ਗਿਆ।