Bollywood News: ‘ਦਿ ਰੋਸ਼ਨਜ਼’ ਦੀ ਕਾਮਯਾਬੀ ਦੀ ਪਾਰਟੀ ’ਚ ਰੇਖਾ ਦੀ ਖ਼ੂਬਸੂਰਤੀ ਨੇ ਲੁੱਟੀ ਮਹਿਫ਼ਿਲ, ਦੇਖੋ ਤਸਵੀਰਾਂ

ਏਜੰਸੀ

ਮਨੋਰੰਜਨ, ਬਾਲੀਵੁੱਡ

Bollywood News: ਪਾਰਟੀ ਵਿਚ ਪਹੁੰਚੇ ਬਾਲੀਵੁਡ ਦੇ ਕਈ ਵੱਡ ਸਿਤਾਰੇ...

Rekha's beauty stole the show at the success party of 'The Roshans'

 

Bollywood News: ਰੋਸ਼ਨ ਪਰਵਾਰ ਦੇ ਸਫ਼ਰ ’ਤੇ ਆਧਾਰਤ ਦਸਤਾਵੇਜ਼ੀ ਫ਼ਿਲਮ ‘ਦਿ ਰੋਸ਼ਨਜ਼’ ਦੀ ਕਾਮਯਾਬੀ ਦਾ ਜਸ਼ਨ ਮਨਾਉਣ ਲਈ ਐਤਵਾਰ ਸ਼ਾਮ ਨੂੰ ਇਕ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪਾਰਟੀ ’ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਪਰ ਹਮੇਸ਼ਾ ਦੀ ਤਰ੍ਹਾਂ ਅਦਾਕਾਰਾ ਰੇਖਾ ਨੇ ਲੋਕਾਂ ਦਾ ਧਿਆਨ ਅਪਣੇ ਵੱਲ ਖਿੱਚਿਆ। ਇਸ ਪਾਰਟੀ ਵਿਚ ਰੋਸ਼ਨ ਪਰਵਾਰ ਦੇ ਸਾਰੇ ਲੋਕਾਂ ਨੇ ਸ਼ਿਰਕਤ ਕੀਤੀ। ਇਸ ਪਾਰਟੀ ’ਚ ਦਿੱਗਜ ਅਦਾਕਾਰਾ ਰੇਖਾ ਨੇ ਅਪਣੀ ਖ਼ੂਬਸੂਰਤੀ ਅਤੇ ਲੁੱਕਸ ਨਾਲ ਮਹਿਫ਼ਿਲ ਲੁੱਟ ਲਈ। ਰੇਖਾ ਵਾਈਟ ਅਤੇ ਬਲੈਕ ਆਊਟਫ਼ਿਟ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ। ਉਸ ਨੇ ਅਪਣੇ ਨਾਲ ਗੋਲਡਨ ਸਲਿੰਗ ਬੈਗ ਲਿਆ ਹੋਇਆ ਸੀ, ਜੋ ਉਸ ਦੀ ਦਿੱਖ ਨੂੰ ਹੋਰ ਵੀ ਖ਼ੂਬਸੂਰਤ ਬਣਾ ਰਿਹਾ ਸੀ।

ਇਨ੍ਹਾਂ ਸਿਤਾਰਿਆਂ ਨੇ ਪਾਰਟੀ ਨੂੰ ਚਾਰ ਚੰਨ ਲਾਏ
‘ਦਿ ਰੋਸ਼ਨ’ ਦੀ ਕਾਮਯਾਬੀ ਪਾਰਟੀ ’ਚ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਜਿਸ ਵਿਚ ਰਮੇਸ਼ ਤੋਰਾਨੀ, ਗਿਰੀਸ਼ ਕੁਮਾਰ, ਕੁਮਾਰ ਐਸ ਤੋਰਾਨੀ, ਵਾਣੀ ਕਪੂਰ, ਆਕਾਸ਼ ਰੰਜਨ, ਅਦਿੱਤਿਆ ਸੀਲ, ਨੀਤੂ ਕਪੂਰ, ਭੂਸ਼ਣ ਕੁਮਾਰ, ਸਿਧਾਰਥ ਆਨੰਦ, ਆਨੰਦ ਪੰਡਿਤ, ਟਾਈਗਰ ਸ਼ਰਾਫ, ਜੈਕੀ ਸ਼ਰਾਫ, ਜਾਵੇਦ ਅਖਤਰ, ਸ਼ਬਾਨ ਆਜ਼ਮੀ, ਅਨੁਸ਼ਕਾ ਰੰਜਨ, ਅਨੁਪਮ ਖੇਰ, ਡੇਵਿਡ ਅਜਬ ਢਾਹਾ ਅਤੇ ਹੋਰਾਂ ਨੇ ਪਾਰਟੀ ਵਿਚ ਸ਼ਿਰਕਤ ਕੀਤੀ । ਇਸ ਤੋਂ ਇਲਾਵਾ ਇਸ ਪਾਰਟੀ ਵਿਚ ਸਿਮੀ ਗਰੇਵਾਲ, ਜਤਿੰਦਰ, ਯੋਗੇਸ਼ ਲਖਾਨੀ, ਅਲਕਾ ਯਾਗਨਿਕ, ਪਦਮਿਨੀ ਕੋਲਹਾਪੁਰੇ, ਅਮੀਸ਼ਾ ਪਟੇਲ, ਸ਼ਸ਼ੀ ਅਤੇ ਅਨੂ ਰੰਜਨ ਨੇ ਵੀ ਸ਼ਿਰਕਤ ਕੀਤੀ।

ਦਸਤਾਵੇਜ਼ੀ ਫ਼ਿਲਮ ‘ਦਿ ਰੋਸ਼ਨਜ਼’ 17 ਜਨਵਰੀ, 2025 ਤੋਂ ਨੈੱਟਫਲਿਕਸ ’ਤੇ ਸਟਰੀਮ ਕੀਤੀ ਗਈ ਸੀ। ਇਸ ਵਿਚ ਰਾਕੇਸ਼ ਰੋਸ਼ਨ, ਰਾਜੇਸ਼ ਰੋਸ਼ਨ ਅਤੇ ਰਿਤਿਕ ਰੋਸ਼ਨ ਨੇ ਅਪਣੇ ਸਾਲਾਂ ਦੇ ਸੰਘਰਸ਼ ਅਤੇ ਜਿੱਤਾਂ ਬਾਰੇ ਸਭ ਕੁਝ ਸਾਂਝਾ ਕੀਤਾ ਹੈ।