ਨਹੀਂ ਰਹੇ ਤਾਮਿਲ ਫ਼ਿਲਮਾਂ ਦੇ ਕਾਮੇਡੀ ਅਦਾਕਾਰ ਵਿਵੇਕ, 100 ਤੋਂ ਵੱਧ ਫ਼ਿਲਮਾਂ 'ਚ ਕੀਤਾ ਸੀ ਕੰਮ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਵਿਵੇਕ ਨੂੰ 16 ਅਪ੍ਰੈਲ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਚੇਨਈ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ

Vivek Veteran Tamil comedian

ਮੁੰਬਈ- ਤਾਮਿਲ ਫ਼ਿਲਮਾਂ ਦੇ ਮਸ਼ਹੂਰ ਕਾਮੇਡੀ ਅਦਾਕਾਰ ਵਿਵੇਕ ਦੀ ਚੇਨਈ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ। ਉਨ੍ਹਾਂ ਨੇ 59 ਸਾਲਾਂ ਦੀ ਉਮਰ ਵਿਚ ਆਖ਼ਿਰੀ ਸਾਹ ਲਏ। ਦੱਸ ਦੇਈਏ ਕਿ ਵਿਵੇਕ ਨੂੰ 16 ਅਪ੍ਰੈਲ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਚੇਨਈ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਅੱਜ ਸਵੇਰੇ 4.45 ਵਜੇ, ਉਨ੍ਹਾਂ ਨੇ ਆਖ਼ਿਰੀ ਸਾਹ ਲਏ। ਵਿਵੇਕ ਹੁਣ ਤੱਕ 200 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕਾ ਹੈ।

ਰਿਪੋਰਟ ਦੇ ਅਨੁਸਾਰ, ਸ਼ੁੱਕਰਵਾਰ ਨੂੰ ਵਿਵੇਕ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਸਨੂੰ ਵਾਡਾਪਲਾਨੀ ਦੇ SIMS ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦਾਖਲੇ ਤੋਂ ਬਾਅਦ, ਪੂਰੇ ਮੈਡੀਕਲ ਚੈਕਅਪ ਵਿੱਚ, ਇਹ ਖੁਲਾਸਾ ਹੋਇਆ ਕਿ ਉਸਦੇ ਦਿਲ ਵਿੱਚ ਖੂਨ ਦੀਆਂ ਨਾੜੀਆਂ ਬਲੌਕ ਹੋ ਗਈਆਂ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਹ ਡਾਕਟਰਾਂ ਕੋਲੋਂ  ECMO ਇਲਾਜ ਚੱਲ ਰਿਹਾ ਸੀ।

ਉਹ ਆਈਸੀਯੂ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਸੀ। ਮਿਲੀ ਜਾਣਕਾਰੀ ਦੇ ਮੁਤਾਬਿਕ ਉਨ੍ਹਾਂ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਵੀ ਲਈ ਸੀ।