Blackbuck Case News : ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਸਲਮਾਨ, ਸੈਫ਼ ਅਤੇ ਤੱਬੂ ਦੀਆਂ ਵਧੀਆਂ ਮੁਸ਼ਕਲਾਂ
Blackbuck Case News : ਹਾਈ ਕੋਰਟ ਵਿਚ ਮਾਮਲੇ ਦੀ ਸੁਣਵਾਈ 28 ਜੁਲਾਈ ਨੂੰ
Salman, Saif and Tabu face more problems in the blackbuck poaching case Latest News in Punjabi : ਹੁਣ ਸਲਮਾਨ ਖ਼ਾਨ ਕਾਲੇ ਹਿਰਨ ਮਾਮਲੇ ਵਿਚ ਹਾਈ ਕੋਰਟ ਵਿਚ ਪੇਸ਼ ਹੋਣਗੇ। ਰਾਜਸਥਾਨ ਹਾਈ ਕੋਰਟ ਨੇ ਇਸ 27 ਸਾਲ ਪੁਰਾਣੇ ਮਾਮਲੇ ਲਈ ਨਵੀਂ ਤਰੀਕ ਤੈਅ ਕੀਤੀ ਹੈ। ਇਸ ਮਾਮਲੇ ਵਿਚ, ਸੋਨਾਲੀ ਬੇਂਦਰੇ, ਤੱਬੂ, ਸੈਫ਼ ਅਲੀ ਖ਼ਾਨ, ਦੁਸ਼ਯੰਤ ਸਿੰਘ ਅਤੇ ਨੀਲਮ ਨਾਲ ਸਬੰਧਤ ਅਪੀਲਾਂ 'ਤੇ ਵੀ ਬਹਿਸ ਕੀਤੀ ਜਾਵੇਗੀ।
ਰਾਜਸਥਾਨ ਹਾਈ ਕੋਰਟ ਨੇ ਬੀਤੇ ਦਿਨ 1998 ਦੇ ਕਾਲੇ ਹਿਰਨ ਸ਼ਿਕਾਰ ਮਾਮਲੇ ਵਿਚ ਨਿਰਦੇਸ਼ ਜਾਰੀ ਕੀਤੇ। ਇਸ 27 ਸਾਲ ਪੁਰਾਣੇ ਮਾਮਲੇ ਵਿਚ, ਸਲਮਾਨ ਖਾਨ, ਸੈਫ ਅਲੀ ਖਾਨ, ਨੀਲਮ, ਤੱਬੂ, ਸੋਨਾਲੀ ਬੇਂਦਰੇ ਅਤੇ ਦੁਸ਼ਯੰਤ ਸਿੰਘ ਦੀ ਅਪੀਲ 'ਤੇ ਹਾਈ ਕੋਰਟ ਵਿੱਚ 28 ਜੁਲਾਈ ਨੂੰ ਸੁਣਵਾਈ ਹੋਵੇਗੀ।
ਇਸ ਮਾਮਲੇ 'ਤੇ ਸਰਕਾਰ ਅਤੇ ਬਿਸ਼ਨੋਈ ਭਾਈਚਾਰੇ ਦੀਆਂ ਅਪੀਲਾਂ 'ਤੇ ਬੀਤੇ ਦਿਨ ਰਾਜਸਥਾਨ ਹਾਈ ਕੋਰਟ ਵਿਚ ਸੁਣਵਾਈ ਹੋਈ। ਇਸ ਕੇਸ ਦੀ ਸੁਣਵਾਈ ਹਾਈ ਕੋਰਟ ਦੇ ਜਸਟਿਸ ਮਨੋਜ ਗਰਗ ਨੇ ਕੀਤੀ ਅਤੇ ਇਹ ਕੇਸ ਰਾਜ ਸਰਕਾਰ ਵਲੋਂ ਲੀਵ ਟੂ ਅਪੀਲ ਅਧੀਨ ਪੇਸ਼ ਕੀਤਾ ਗਿਆ। ਇਸ ਸੁਣਵਾਈ ਵਿਚ, ਸਲਮਾਨ ਖ਼ਾਨ ਨਾਲ ਸਬੰਧਤ ਸਾਰੇ ਮਾਮਲਿਆਂ ਨੂੰ ਇਕੱਠੇ ਸੂਚੀਬੱਧ ਕਰਨ ਦਾ ਹੁਕਮ ਦਿਤਾ ਗਿਆ ਤੇ ਇਸ ਦੀ ਅਗਲੀ ਸੁਣਵਾਈ ਹੁਣ 28 ਜੁਲਾਈ ਨੂੰ ਹੋਵੇਗੀ।
ਰਾਜਸਥਾਨ ਹਾਈ ਕੋਰਟ ਨੇ ਕਿਹਾ ਕਿ 1998 ਦੇ ਕਾਲੇ ਹਿਰਨ ਸ਼ਿਕਾਰ ਮਾਮਲੇ ਵਿਚ, ਸਲਮਾਨ ਖ਼ਾਨ ਸਮੇਤ ਬਾਲੀਵੁੱਡ ਅਦਾਕਾਰਾਂ ਨਾਲ ਸਬੰਧਤ ਅਪੀਲਾਂ ਦੀ ਸੁਣਵਾਈ 28 ਜੁਲਾਈ ਨੂੰ ਹੋਵੇਗੀ। ਇਸ ਵਿਚ ਅਦਾਕਾਰ ਸੈਫ਼ ਅਲੀ ਖ਼ਾਨ, ਸੋਨਾਲੀ ਬੇਂਦਰੇ, ਨੀਲਮ ਅਤੇ ਤੱਬੂ ਨੂੰ ਬਰੀ ਕਰਨ ਵਿਰੁਧ ਰਾਜ ਦੀ ਅਪੀਲ ਤੇ ਸਲਮਾਨ ਖ਼ਾਨ ਦੀ ਸਜ਼ਾ ਵਿਰੁਧ ਅਪੀਲ ਸ਼ਾਮਲ ਹੈ।
ਰਾਜ ਸਰਕਾਰ ਨੇ ਸਹਿ-ਮੁਲਜ਼ਮ ਸਾਥੀ ਕਲਾਕਾਰਾਂ ਨੂੰ ਬਰੀ ਕੀਤੇ ਜਾਣ ਵਿਰੁਧ ਹਾਈ ਕੋਰਟ ਵਿਚ ਅਪੀਲ ਦਾਇਰ ਕੀਤੀ। ਹਾਈ ਕੋਰਟ ਨੇ ਪਟੀਸ਼ਨ ਸਵੀਕਾਰ ਕਰ ਲਈ ਅਤੇ ਨੋਟਿਸ ਜਾਰੀ ਕਰ ਦਿਤੇ ਹਨ।