ਮੁੰਡਿਆਂ ਵਲੋਂ ਸੜਕ ਤੇ ਕੂੜਾ ਸੁੱਟਣ ਤੇ ਅਨੁਸ਼ਕਾ ਸ਼ਰਮਾ ਨੇ ਕੀਤੇ ਸਵਾਲ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸਫ਼ਾਈ ਅਭਿਆਨ ਨਾ ਤਾਂ ਸਿਰਫ਼ ਪ੍ਰਧਾਨ ਮੰਤਰੀ ਦਾ ਹੈ ਤੇ ਨਾਹੀ ਕਿਸੇ ਖ਼ਾਸ ਚਹਿਰੇ ਦਾ। ਇਹ ਕੱਲੇ ਕੱਲੇ ਵਸਨੀਕ ਦੀ ਆਪੋ-ਆਪਣੀ ਜਿੰਮੇਵਾਰੀ ਹੈ, ਕਿਓਂਕਿ ਪੂਰੇ ਦੇਸ਼ ਨੂੰ...

Anushka Sharma

ਸਫ਼ਾਈ ਅਭਿਆਨ ਨਾ ਤਾਂ ਸਿਰਫ਼ ਪ੍ਰਧਾਨ ਮੰਤਰੀ ਦਾ ਹੈ ਤੇ ਨਾਹੀ ਕਿਸੇ ਖ਼ਾਸ ਚਹਿਰੇ ਦਾ। ਇਹ ਕੱਲੇ ਕੱਲੇ ਵਸਨੀਕ ਦੀ ਆਪੋ-ਆਪਣੀ ਜਿੰਮੇਵਾਰੀ ਹੈ, ਕਿਓਂਕਿ ਪੂਰੇ ਦੇਸ਼ ਨੂੰ ਸਾਫ਼ ਸੁਥਰਾ ਰੱਖਣਾ ਕਿਸੇ ਇਕ ਦੇ ਵੱਸ ਦੀ ਗੱਲ ਨਹੀਂ ਹੈ। ਇਸੇ ਜਿੰਮੇਵਾਰੀ ਦਾ ਅਹਿਸਾਸ ਅਨੁਸ਼ਕਾ ਸ਼ਰਮਾ ਨੇ ਰਾਹ ਜਾਂਦੇ ਮੁੰਡਿਆਂ ਨੂੰ ਕਰਾਇਆ ਜਦੋਂ ਉਨ੍ਹਾਂ ਦੇ ਆਪਣੀ ਗੱਡੀ ਵਿਚੋਂ ਬਿਨਾਂ ਸੋਚੇ ਸਮਝੇ ਸੜਕ ਤੇ ਪਲਾਸਟਿਕ ਸੁੱਟ ਦਿੱਤਾ। 

ਦਰਅਸਲ ਸ਼ਨੀਵਾਰ ਨੂੰ ਵਿਰਾਟ ਕੋਹਲੀ ਨੇ ਇਕ ਵੀਡੀਓ ਸੋਸ਼ਲ ਮੀਡਿਆ ਤੇ ਸਾਂਝੀ ਕੀਤੀ ਜਿਸ ਵਿਚ ਅਨੁਸ਼ਕਾ ਸ਼ਰਮਾ ਸੜਕ 'ਤੇ ਕੂੜਾ ਸੁੱਟ ਰਹੇ ਮੁੰਡਿਆਂ ਦੀ ਕਲਾਸ ਲਗਾਉਂਦੀ ਨਜ਼ਰ ਆਈ। ਇਸ ਵੀਡੀਓ ਨੂੰ ਕਾਫ਼ੀ ਲੋਕਾਂ ਵੱਲੋਂ ਦੇਖਿਆ ਜਾ ਚੁੱਕਾ ਹੈ ਤੇ ਇਸਦੀ ਹਰ ਪਾਸਿਓਂ ਤਰੀਫ਼ ਹੋ ਰਹੀ ਹੈ ਹਾਲਾਂਕਿ ਕਈ ਲੋਕ ਇਸਨੂੰ ਧਿਆਨ ਆਕਰਸ਼ਿਤ ਕਰਨ ਦਾ ਤਰੀਕਾ ਵੀ ਦੱਸਦੇ ਨਜ਼ਰ ਆਏ। 

ਦੇਖੋ ਵੀਡੀਓ: 

https://www.instagram.com/p/BkFZHATAQkA/?taken-by=virat.kohli

 

ਇਸ ਵੀਡੀਓ 'ਚ ਗੱਡੀ 'ਚ ਬੈਠੇ ਮੁੰਡਿਆਂ ਤੋਂ ਅਨੁਸ਼ਕਾ ਨੂੰ ਇਹ ਪੁੱਛਦੇ ਹੋਏ ਸਾਫ਼ ਸੁਣਿਆ ਜਾ ਸਕਦਾ ਹੈ ਕਿ ਉਹ ਸੜਕ ਤੇ ਕੂੜਾ ਕਿਓਂ ਸੁਤ ਰਹੇ ਹਨ, ਤੇ ਉਨ੍ਹਾਂ ਵੱਲੋਂ ਕੋਈ ਜਵਾਬ ਨਾ ਆਉਣ ਤੇ ਅਨੁਸ਼ਕਾ ਵੱਲੋਂ ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਇਹੀ ਕਿਹਾ ਗਿਆ ਕਿ ਇਸ ਤਰਾਂਹ ਸੜਕ ਤੇ ਕੂੜਾ ਨਾ ਸੁਟੋ ਤੇ ਧਿਆਨ ਰੱਖੋ। ਹਾਲਾਂਕਿ ਵੀਡੀਓ ਵਿਚ ਅਨੁਸ਼ਕਾ ਥੋੜੀ ਖਿਝੀ ਹੋਈ ਨਜ਼ਰ ਆਈ ਤੇ ਉਸਨੇ ਕੁੜੇਦਾਨ ਵਰਤਣ ਦੀ ਸਲਾਹ ਦਿੰਦੇ ਹੋਏ ਆਪਣੀ ਗੱਲ ਨੂੰ ਵਿਰਾਮ ਦਿੱਤਾ। 

ਤੁਹਾਨੂੰ ਦਸ ਦਈਏ ਕਿ 2017 'ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਅਨੁਸ਼ਕਾ ਸ਼ਰਮਾ ਨੂੰ ਸਵੱਛ ਭਾਰਤ ਅਭਿਆਨ ਦਾ ਚੇਹਰਾ ਵੀ ਐਲਾਨਿਆ ਗਿਆ ਸੀ, ਜਿਸ ਦੇ ਤਹਿਤ ਪੂਰੇ ਦੇਸ਼ ਦੀਆਂ ਸੜਕਾਂ ਤੇ ਗਲੀਆਂ ਨੂੰ ਸਾਫ਼ ਸੁਥਰਾ ਰੱਖਣ ਦਾ ਨਾਰਾ ਲਾਇਆ ਗਿਆ ਸੀ। ਤੇ ਉਸ ਮੌਕੇ ਤੇ ਵੀ ਅਨੁਸ਼ਕਾ ਨੇ ਇਸ ਜਿੰਮੇਵਾਰੀ ਨੂੰ ਖਿੜੇ ਮੱਥੇ ਸਵੀਕਾਰ ਕੀਤਾ ਕਰਦੇ ਹੋਏ ਸੋਸ਼ਲ ਮੀਡਿਆ ਤੇ ਆਪਣੀ ਖੁਸ਼ੀ ਜਾਹਿਰ ਕੀਤੀ ਸੀ। 

ਤੇ ਅੱਜ ਜਦੋਂ ਕੁੱਝ ਮੁੰਡਿਆਂ ਨੇ ਰਾਹ ਜਾਂਦੇ ਹੋਏ ਗੱਡੀ ਵਿਚੋਂ ਕੂੜਾ ਬਾਹਰ ਸੁੱਟਿਆ ਤਾਂ ਉਸੇ ਜਿੰਮੇਵਾਰੀ ਦੇ ਚਲਦੇ  ਅਨੁਸ਼ਕਾ ਸ਼ਰਮਾ ਨੇ ਉਨ੍ਹਾਂ ਨੂੰ ਕੂੜੇਦਾਨ ਨੂੰ ਇਸਤੇਮਾਲ ਕਰਨ ਦੀ ਸਲਾਹ ਦੇ ਦਿਤੀ।