ਫੋਰਬਸ ਲਿਸਟ 'ਚ ਸਲਮਾਨ ਨੂੰ ਪਛਾੜ ਅੱਗੇ ਨਿਕਲੇ ਅਕਸ਼ੇ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਿਜ਼ਨਸ ਮੈਗਜ਼ੀਨ ਫੋਰਬਸ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਨੀਆਂ ਭਰ ਦੇ 100 ਉਨ੍ਹਾਂ ਸਿਤਾਰਿਆਂ ਦੀ ਲਿਸਟ ਜਾਰੀ ਕਰ ਦਿਤੀ ਹੈ ਜਿਨ੍ਹਾਂ ਨੇ ਸੱਭ ਤੋਂ ਜ਼ਿਆਦਾ ਕਮਾਈ...

Salman Khan & Akshay Kumar

ਮੁੰਬਈ : ਬਿਜ਼ਨਸ ਮੈਗਜ਼ੀਨ ਫੋਰਬਸ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਨੀਆਂ ਭਰ ਦੇ 100 ਉਨ੍ਹਾਂ ਸਿਤਾਰਿਆਂ ਦੀ ਲਿਸਟ ਜਾਰੀ ਕਰ ਦਿਤੀ ਹੈ ਜਿਨ੍ਹਾਂ ਨੇ ਸੱਭ ਤੋਂ ਜ਼ਿਆਦਾ ਕਮਾਈ ਕੀਤੀ ਹੈ। ਇਸ ਵਾਰ ਫੋਰਬਸ ਦੀ 100 ਸੱਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਕਲਾਕਾਰਾਂ ਦੀ ਇਸ ਲਿਸਟ ਵਿਚ ਅਕਸ਼ੈ ਕੁਮਾਰ ਅਤੇ ਸਲਮਾਨ ਖਾਨ ਦਾ ਨਾਮ ਸ਼ਾਮਿਲ ਹੈ। ਪਿਛਲੀ ਵਾਰ ਇਸ ਲਿਸਟ ਵਿਚ ਸ਼ਾਹਰੁਖ ਖਾਨ ਦਾ ਨਾਮ ਵੀ ਸ਼ਾਮਿਲ ਸੀ ਅਤੇ ਉਹ 65ਵੇਂ ਨੰਬਰ ਉਤੇ ਮੌਜੂਦ ਸਨ।  

ਸਾਲ 2018 ਦੀ ਫੋਰਬਸ ਦੀ ਇਸ ਲਿਸਟ ਦੇ ਮੁਤਾਬਕ, ਇਸ ਵਿਚ ਟਾਪ ਉਤੇ ਹਨ ਸਾਬਕਾ ਪ੍ਰਫ਼ੈਸ਼ਨਲ ਬਾਕਸਰ ਫਲੋਇਡ ਮੇਵੈਦਰ। ਦੁਨੀਆਂ ਭਰ ਵਿਚ ਸੱਭ ਤੋਂ ਜ਼ਿਆਦਾ ਤਨਖ਼ਾਹ ਪਾਉਣ ਵਾਲੇ ਸੇਲਿਬ੍ਰਿਟੀ ਦੀ ਗੱਲ ਕਰੀਏ ਤਾਂ ਫੋਰਬਸ ਦੀ ਇਸ ਲਿਸਟ ਵਿਚ ਅਕਸ਼ੇ 76ਵੇਂ ਸਥਾਨ ਉਤੇ ਹਨ, ਜਦੋਂ ਕਿ ਪਿੱਛਲੀ ਵਾਰ ਅਕਸ਼ੇ ਕੁਮਾਰ ਇਸ ਲਿਸਟ ਵਿਚ 80ਵੇਂ ਨੰਬਰ 'ਤੇ ਸਨ। ਸਲਮਾਨ ਖਾਨ ਜੋ ਕਿ ਪਿਛਲੇ ਵਾਰ 71ਵੇਂ ਸਥਾਨ 'ਤੇ ਸਨ, ਇਸ ਵਾਰ ਹੇਠਾਂ ਖਿਸਕ ਕੇ 82ਵੇਂ ਸਥਾਨ 'ਤੇ ਹਨ।  

ਫੋਰਬਸ ਦੇ ਮੁਤਾਬਕ, ਅਕਸ਼ੇ ਕੁਮਾਰ ਨੇ ਲੱਗਭੱਗ 276 ਕਰੋਡ਼ ਰੁਪਏ (40.5 ਮਿਲੀਅਨ ਡਾਲਰ) ਦੀ ਕਮਾਈ ਕੀਤੀ ਹੈ।  ਫੋਰਬਸ ਨੇ ਅਕਸ਼ੇ ਕੁਮਾਰ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਇਸ ਸਾਲ ਐਕਟਰ ਨੇ ਸਮਾਜਕ ਅਤੇ ਵਧੀਆ ਸੁਨੇਹਾ ਦੇਣ ਵਾਲੀਆਂ ਫਿਲਮਾਂ ਕੀਤੀਆਂ। ਉਨ੍ਹਾਂ ਨੇ ਸਰਕਾਰ ਵਲੋਂ ਚਲਾਏ ਜਾ ਰਹੇ ਸਫਾਈ ਕੈਂਪੇਨ 'ਤੇ ਫੋਕਸ ਕਰਦੇ ਹੋਏ 'ਟਾਇਲਟ : ਇਕ ਪ੍ਰੇਮਕਥਾ' ਅਤੇ ਪਿੰਡਾਂ ਵਿਚ ਘੱਟ ਕੀਮਤ 'ਤੇ ਸੈਨੇਟਰੀ ਨੈਪਕਿਨ ਉਪਲੱਬਧ ਕਰਾਉਣ ਵਾਲੇ ਵਿਅਕਤੀ ਉਤੇ ਪੈਡਮੈਨ ਵਰਗੀ ਫਿਲਮਾਂ ਤੋਂ ਚੰਗੀ ਕਮਾਈ ਕੀਤੀ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ 20 ਬ੍ਰਾਂਡਸ ਦੀ ਇਨਡੋਰਸ ਵੀ ਕੀਤਾ ਹੈ।  

ਸਲਮਾਨ ਖਾਨ ਨੇ ਕਰੀਬ 257 ਕਰੋਡ਼ ਰੁਪਏ (37.7 ਮਿਲੀਅਨ ਡਾਲਰ) ਦੀ ਕਮਾਈ ਕਰ ਇਸ ਲਿਸਟ ਵਿਚ ਅਪਣੀ ਜਗ੍ਹਾ ਸੁਰੱਖਿਅਤ ਕਰ ਲਈ ਹੈ। ਫੋਰਬਸ ਵਿਚ ਲਿਖਿਆ ਗਿਆ ਹੈ ਕਿ ਸਲਮਾਨ ਬਾਲੀਵੁਡ ਦੇ ਟਾਪ ਤਨਖਾਹ ਪਾਉਣ ਵਾਲਿਆਂ ਵਿਚ ਅਪਣੀ ਜਗ੍ਹਾ ਬਣਾਏ ਹੋਏ ਹਨ। ਫੋਰਬਸ ਵਿਚ ਕਿਹਾ ਗਿਆ ਹੈ ਕਿ ਬਾਲੀਵੁਡ ਦੇ ਇਹ ਮੁੱਖ ਕਲਾਕਾਰ ਲਗਾਤਾਰ ਫਿਲਮਾਂ ਪ੍ਰੋਡਿਊਸ ਕਰ ਰਹੇ ਹਨ ਅਤੇ 'ਟਾਈਗਰ ਜ਼ਿੰਦਾ ਹੈ' ਵਰਗੀਆਂ ਹਿਟ ਫਿਲਮਾਂ ਤੋਂ ਉਨ੍ਹਾਂ ਨੇ ਚੰਗੀ ਕਮਾਈ ਕੀਤੀ ਹੈ।  

ਇਸ ਲਿਸਟ ਵਿਚ ਟਾਪ 'ਤੇ ਹਨ ਮੇਵੈਦਰ, ਜਿਨ੍ਹਾਂ ਦੇ ਨਾਮ 19 ਅਰਬ ਦੀ ਕਮਾਈ ਦਾ ਰਿਕਾਰਡ ਬਣਿਆ ਹੈ। ਸੱਭ ਤੋਂ ਜ਼ਿਆਦਾ ਤਨਖਾਹ ਪਾਉਣ ਵਾਲੇ ਬਾਕੀ ਸੈਲੇਬ੍ਰੀਟੀਜ਼ ਦੀ ਗੱਲ ਕਰੀਏ ਤਾਂ ਇਹਨਾਂ ਵਿਚ ਜਾਰਜ ਕਲੂਨੀ (ਦੂਜੇ ਨੰਬਰ 'ਤੇ), ਰਿਐਲਿਟੀ ਟੀਵੀ ਸਟਾਰ ਕਾਇਲੀ ਜੇਨਰ (ਤੀਜੇ ਨੰਬਰ 'ਤੇ) ਪਾਪ ਸਟਾਰ ਕੈਟੀ ਪੈਰੀ (19ਵੇਂ ਨੰਬਰ 'ਤੇ), ਸਿੰਗਰ ਬਿਆਂਸੇ (35ਵੇਂ ਨੰਬਰ 'ਤੇ) ਉਤੇ ਮੌਜੂਦ ਹਨ।