Rapper Drake House Flood: ਰੈਪਰ Drake ਦੀ ਕਰੋੜਾਂ ਦੀ ਕੋਠੀ ਵਿਚ ਵੜ ਗਿਆ ਹੜ੍ਹ ਦਾ ਪਾਣੀ, ਵੇਖੋ ਕਿਵੇਂ ਰਹੇ ਕੱਢ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

Rapper Drake House Flood: ਕੈਨੇਡਾ ਵਿਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ

Rapper Drake House flood water News

Rapper Drake House flood water News: ਕੈਨੇਡਾ ਵਿਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ ਹੈ। ਹੁਣ ਕੈਨੇਡੀਅਨ ਰੈਪਰ ਡਰੇਕ ਵੀ ਇਸ ਹੜ੍ਹ ਦੀ ਲਪੇਟ 'ਚ ਆ ਗਏ ਹਨ। ਰੈਪਰ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਦੇ ਸਟੋਰੀਜ਼ ਸੈਕਸ਼ਨ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਕੈਨੇਡਾ ਵਿੱਚ ਮੀਂਹ ਦੌਰਾਨ ਉਸ ਦਾ ਕਰੋੜਾਂ ਦਾ ਘਰ ਡੁੱਬ ਗਿਆ ਹੈ।

ਇਹ ਵੀ ਪੜ੍ਹੋ: Chirag Paswan News: ਭ੍ਰਿਸ਼ਟਾਚਾਰ ਤਾਂ ਹੋਇਆ ਹੈ, ਤਾਂਹੀ ਤਾਂ ਬਿਹਾਰ ਦੇ ਪੁਲ ਡਿੱਗ ਰਹੇ ਹਨ- ਚਿਰਾਗ ਪਾਸਵਾਨ  

ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਇਕ ਅਣਪਛਾਤਾ ਵਿਅਕਤੀ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਘਰ ਦੇ ਸਾਰੇ ਕਮਰਿਆਂ ਵਿੱਚ ਹੜ੍ਹ ਦਾ ਗੰਦਾ ਪਾਣੀ ਭਰ ਰਿਹਾ ਹੈ।  ਲੋਕਾਂ ਦੇ ਅਨੁਸਾਰ, ਵੀਡੀਓ ਵਿੱਚ, ਡਰੇਕ ਨੇ ਝਾੜੂ ਫੜਿਆ ਹੋਇਆ ਹੈ ਤੇ ਪਾਣੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਸਬ-ਇੰਸਪੈਕਟਰ ਦੀ ਸ਼ੱਕੀ ਹਾਲਾਤ 'ਚ ਮੌਤ, LIG ਫਲੈਟ 'ਚੋਂ ਮਿਲੀ ਲਾਸ਼

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Rapper Drake House flood water News , stay tuned to Rozana Spokesman)