‘ਫ਼ਿਲਮ ‘ਮਿਸ਼ਨ ਮੰਗਲ’ ਇਸਰੋ ਦੇ ਵਿਗਿਆਨਕਾਂ ਦੀ ਬੇਇੱਜ਼ਤੀ’ : ਬਾਲੀਵੁੱਡ ਅਦਾਕਾਰ
ਬਾਲੀਵੁੱਡ ਅਦਾਕਾਰ ਕਮਾਲ ਆਰ ਖਾਨ ਨੇ ਫ਼ਿਲਮ ਮਿਸ਼ਨ ਮਿਸ਼ਨ ਮੰਗਲ ‘ਤੇ ਨਿਸ਼ਾਨਾ ਲਗਾਉਂਦੇ ਹੋਏ ਇਕ ਟਵੀਟ ਕੀਤਾ ਹੈ।
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫ਼ਿਲਮ ਮਿਸ਼ਨ ਮੰਗਲ ਰੀਲੀਜ਼ ਹੋ ਚੁੱਕੀ ਹੈ ਅਤੇ ਇਸ ਨੇ ਪਹਿਲੇ ਹੀ ਦਿਨ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 27 ਤੋਂ 28 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਪਰ ਹਾਲ ਹੀ ਵਿਚ ਬਾਲੀਵੁੱਡ ਅਦਾਕਾਰ ਕਮਾਲ ਆਰ ਖਾਨ ਨੇ ਫ਼ਿਲਮ ਮਿਸ਼ਨ ਮਿਸ਼ਨ ਮੰਗਲ ‘ਤੇ ਨਿਸ਼ਾਨਾ ਲਗਾਉਂਦੇ ਹੋਏ ਇਕ ਟਵੀਟ ਕੀਤਾ ਹੈ। ਇਸ ਟਵੀਟ ਵਿਚ ਕਮਾਰ ਆਰ ਖ਼ਾਨ ਨੇ ਮਿਸ਼ਨ ਮੰਗਲ ਨੂੰ ਵਿਗਿਆਨਕਾਂ ਦੀ ਬੇਇੱਜ਼ਤੀ ਦੱਸਿਆ ਹੈ। ਇਸ ਫ਼ਿਲਮ ਨੂੰ ਲੈ ਕੇ ਕਮਾਲ ਆਰ ਖ਼ਾਨ ਦਾ ਟਵੀਟ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।
ਮਿਸ਼ਨ ਮੰਗਲ ਬਾਰੇ ਅਪਣੀ ਸੁਝਾਅ ਪੇਸ਼ ਕਰਦੇ ਹੋਏ ਕਮਾਲ ਆਰ ਖ਼ਾਨ ਨੇ ਲਿਖਿਆ ਕਿ ਮਿਸ਼ਨ ਮੰਗਲ ਮੰਗਲਯਾਨ ਲਈ ਕੰਮ ਕਰਨ ਵਾਲੇ ਵਿਗਿਆਨਕਾਂ ਦੀ ਬੇਇੱਜ਼ਤੀ ਹੈ। ਫ਼ਿਲਮ ਵਿਚ ਵਿਗਿਆਨਕਾਂ ਨੂੰ ਇਕ ਜੋਕਰ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ ਜੋ ਅਪਣ ਜੀਵਨ ਵਿਚ ਅਸਫ਼ਲ ਹੁੰਦੇ ਹਨ ਪਰ ਅਚਾਨਕ ਮੰਗਲਯਾਨ ਲਾਂਚ ਕਰ ਦਿੰਦੇ ਹਨ। ਉਹਨਾਂ ਕਿਹਾ ਕਿ ਇਸਰੋ ਅਕਸ਼ੈ ਕੁਮਾਰ ਨੂੰ ਉਹਨਾਂ ਦਾ ਮਜ਼ਾਕ ਉਡਾਉਣ ਦੀ ਇਜਾਜ਼ਤ ਕਿਸ ਤਰ੍ਹਾਂ ਦੇ ਸਕਦੇ ਹੈ। ਉਹਨਾਂ ਕਿਹਾ ਕਿ ਇਹ ਅਵਿਸ਼ਵਾਸਯੋਗ ਅਤੇ ਤਰਸਯੋਗ ਹੈ।
ਇਸ ਤੋਂ ਇਲਾਵਾ ਕਮਾਰ ਆਰ ਖ਼ਾਨ ਨੇ ਅਪਣੇ ਟਵੀਟ ਵਿਚ ਅਕਸ਼ੈ ਕੁਮਾਰ ਨੂੰ ਵਿਦੇਸ਼ੀ ਦੱਸਦੇ ਹੋਏ ਵੀ ਇਕ ਟਵੀਟ ਕੀਤਾ ਸੀ। ਜ਼ਿਕਰਯੋਗ ਹੈ ਕਿ ਅਕਸ਼ੈ ਕੁਮਾਰ ਦੀ ਫ਼ਿਲਮ ਮਿਸ਼ਨ ਮੰਗਲ 15 ਅਗਸਤ ਨੂੰ ਅਜ਼ਾਦੀ ਦਿਵਸ ਮੌਕ ‘ਤੇ ਰੀਲੀਜ਼ ਹੋਈ ਸੀ। ਇਸ ਫ਼ਿਲਮ ਨੇ ਹੁਣ ਤੱਕ 45 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਫ਼ਿਲਮ ਵਿਚ ਅਕਸ਼ੈ ਕੁਮਾਰ, ਵਿਦਿਆ ਬਾਲਨ ਅਤੇ ਸੋਨਾਕਸ਼ਿ ਸਿਨਹਾ ਮੁੱਖ ਭੂਮਿਕਾ ਵਿਚ ਹਨ।
Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ