ਪੀਐਮ ਨਰਿੰਦਰ ਮੋਦੀ 'ਤੇ ਫ਼ਿਲਮ ਬਣਾਉਣਗੇ ਸੰਜੈ ਲੀਲਾ ਭੰਸਾਲੀ, ਅੱਜ ਰਿਲੀਜ਼ ਹੋਵੇਗਾ ਪੋਸਟਰ
ਸੰਜੈ ਲੀਲਾ ਭੰਸਾਲੀ ਪੀਐਮ ਨਰਿੰਦਰ ਮੋਦੀ ਦੀ ਜ਼ਿੰਦਗੀ 'ਤੇ ਇੱਕ ਫ਼ਿਲਮ ਬਣਾਉਣ ਜਾ ਰਹੇ ਹਨ। ਇਸ ਫਿਲਮ ਦਾ ਪਹਿਲਾ ਪੋਸਟਰ ਪੀਐਮ ਮੋਦੀ ਦੇ ਜਨਮਦਿਨ
ਮੁੰਬਈ : ਸੰਜੈ ਲੀਲਾ ਭੰਸਾਲੀ ਪੀਐਮ ਨਰਿੰਦਰ ਮੋਦੀ ਦੀ ਜ਼ਿੰਦਗੀ 'ਤੇ ਇੱਕ ਫ਼ਿਲਮ ਬਣਾਉਣ ਜਾ ਰਹੇ ਹਨ। ਇਸ ਫਿਲਮ ਦਾ ਪਹਿਲਾ ਪੋਸਟਰ ਪੀਐਮ ਮੋਦੀ ਦੇ ਜਨਮਦਿਨ ਯਾਨੀ ਕਿ 17 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ। ਇਹ ਪੋਸਟਰ 'ਬਾਹੂਬਲੀ' ਪ੍ਰਭਾਸ ਰਿਲੀਜ਼ ਕਰਨਗੇ। 'ਮਨ ਬੈਰਾਗੀ' ਨਾਮ ਨਾਲ ਆਉਣ ਵਾਲੀ ਇਹ ਸਪੈਸ਼ਲ ਫੀਚਰ ਫ਼ਿਲਮ ਪੀਐਮ ਦੀ ਜ਼ਿੰਦਗੀ ਦੀ ਅਨਕਹੀ ਕਹਾਣੀ 'ਤੇ ਆਧਾਰਿਤ ਹੋਵੇਗੀ। ਇਹ ਕਹਾਣੀ ਹੁਣ ਤੱਕ ਪਬਲਿਕ ਪਲੇਟਫਾਰਮ ਤੋਂ ਦੂਰ ਰਹੀ ਹੈ।
ਇਸ ਫ਼ਿਲਮ ਨੂੰ ਸੰਜੈ ਲੀਲਾ ਭੰਸਾਲੀ ਅਤੇ ਮਹਾਵੀਰ ਜੈਨ ਮਿਲਕੇ ਪ੍ਰੋਡਿਊਸ ਕਰ ਰਹੇ ਹਨ। ਉਥੇ ਹੀ ਇਸਦੀ ਕਹਾਣੀ ਸੰਜੈ ਤ੍ਰਿਪਾਠੀ ਨੇ ਲਿਖੀ ਹੈ।ਫ਼ਿਲਮ ਨੂੰ ਡਾਇਰੈਕਟ ਕਰਨ ਦੀ ਜ਼ਿੰਮੇਵਾਰੀ ਵੀ ਸੰਜੈ ਲੀਲਾ ਭੰਸਾਲੀ ਨਿਭਾ ਰਹੇ ਹਨ। ਫ਼ਿਲਮ ਮੇਕਰਸ ਦਾ ਮੰਨਣਾ ਹੈ ਕਿ ਪੀਐਮ ਮੋਦੀ ਦੀ ਜ਼ਿੰਦਗੀ ਵਿੱਚ ਇੱਕ ਫੈਸਲਾਕੁੰਨ ਸਮਾਂ ਰਿਹਾ ਹੈ ਅਤੇ 'ਮਨ ਬੈਰਾਗੀ' ਇਸਦੇ ਬਾਰੇ ਵਿੱਚ ਹੀ ਹੈ। ਇਹ ਫ਼ਿਲਮ ਪੂਰੀ ਈਮਾਨਦਾਰੀ ਅਤੇ ਗੰਭੀਰਤਾ ਨਾਲ ਬਣਾਈ ਗਈ ਹੈ।
ਭੰਸਾਲੀ ਹੋਏ ਮੋਦੀ ਦੀ ਜ਼ਿੰਦਗੀ ਤੋਂ ਪ੍ਰਭਾਵਿਤ
ਫ਼ਿਲਮ ਦੇ ਬਾਰੇ ਵਿੱਚ ਗੱਲ ਕਰਦੇ ਹੋਏ ਭੰਸਾਲੀ ਨੇ ਕਿਹਾ ਇਸ ਕਹਾਣੀ ਦੀ ਯੂਨੀਵਰਸਲ ਅਪੀਲ ਅਤੇ ਮੈਸੇਜ ਨੇ ਮੈਨੂੰ ਪ੍ਰਭਾਵਿਤ ਕੀਤਾ। ਕਹਾਣੀ ਪੂਰੀ ਤਰ੍ਹਾਂ ਰਿਸਰਚ ਤੋਂ ਬਾਅਦ ਤਿਆਰ ਕੀਤੀ ਗਈ ਹੈ। ਇੱਕ ਜਵਾਨ ਦੇ ਤੌਰ 'ਤੇ ਪੀਐਮ ਮੋਦੀ ਦੀ ਜ਼ਿੰਦਗੀ ਦੇ ਟਰਨਿੰਗ ਪੁਆਇੰਟ ਨੇ ਮੈਨੂੰ ਬੇਹੱਦ ਪ੍ਰਭਾਵਿਤ ਕੀਤਾ। ਮੈਨੂੰ ਮਹਿਸੂਸ ਹੋਇਆ ਕਿ ਇਹ ਕਹਾਣੀ ਹੁਣ ਤੱਕ ਦੱਸੀ ਨਹੀਂ ਗਈ ਹੈ ਅਤੇ ਇਸਨੂੰ ਸਾਰਿਆ ਨੂੰ ਦੱਸਣ ਦੀ ਜ਼ਰੂਰਤ ਹੈ।
ਇਹ ਇੱਕ ਹਿਊਮਨ ਇੰਟਰਸਟ ਦੀ ਕਹਾਣੀ
ਡਾਇਰੈਕਟਰ ਸੰਜੈ ਤ੍ਰਿਪਾਠੀ ਦਾ ਮੰਨਣਾ ਹੈ ਕਿ ਇਹ ਫ਼ਿਲਮ ਹਰ ਭਾਰਤਵਾਸੀ ਦੇ ਦਿਲ ਦੇ ਤਾਰ ਨੂੰ ਛੇੜੇਗੀ। ਉਨ੍ਹਾਂ ਨੇ ਕਿਹਾ ਮੇਰੇ ਲਈ ਇਹ ਇੱਕ ਹਿਊਮਨ ਇੰਟਰਸਟ ਦੀ ਕਹਾਣੀ ਹੈ। ਇਹ ਇੱਕ ਸ਼ਖਸ ਦੇ ਆਪਣੇ ਆਪ ਨੂੰ ਲੱਭਣ ਦੀ ਕਹਾਣੀ ਹੈ। ਜੋ ਅੱਗੇ ਵਧਦਾ ਗਿਆ ਅਤੇ ਅੱਗੇ ਚਲਕੇ ਦੇਸ਼ ਦਾ ਇੰਨਾ ਮਜ਼ਬੂਤ ਨੇਤਾ ਬਣਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।