'ਓਵਰ ਮੇਕਅਪ' ਦੀ ਵਜ੍ਹਾ ਨਾਲ ਟਰੋਲ ਹੋਈ ਰਾਨੂ ਮੰਡਲ, ਯੂਜ਼ਰਸ ਬੋਲੇ Jokar

ਏਜੰਸੀ

ਮਨੋਰੰਜਨ, ਬਾਲੀਵੁੱਡ

'ਏਕ ਪਿਆਰ ਕਾ ਨਗਮਾ ਹੈ' ਗਾ ਕੇ ਮਸ਼ਹੂਰ ਹੋਈ ਰਾਨੂ ਮੰਡਾਲ ਇਕ ਵਾਰ ਫਿਰ ਚਰਚਾ 'ਚ ਹੈ। ਇਸ ਵਾਰ ਉਹ ਆਪਣੇ ਕਿਸੇ ਵੀ ਗਾਣੇ ਲਈ ਚਰਚਾ ਵਿੱਚ ਨਹੀਂ ਹੈ,

ranu mandal

ਮੁੰਬਈ : 'ਏਕ ਪਿਆਰ ਕਾ ਨਗਮਾ ਹੈ' ਗਾ ਕੇ ਮਸ਼ਹੂਰ ਹੋਈ ਰਾਨੂ ਮੰਡਾਲ ਇਕ ਵਾਰ ਫਿਰ ਚਰਚਾ 'ਚ ਹੈ। ਇਸ ਵਾਰ ਉਹ ਆਪਣੇ ਕਿਸੇ ਵੀ ਗਾਣੇ ਲਈ ਚਰਚਾ ਵਿੱਚ ਨਹੀਂ ਹੈ, ਬਲਕਿ ਗੱਲ਼ ਕੋਈ ਹੋਰ ਹੈ। ਦਰਅਸਲ, ਉਸ ਦੀ ਇਕ ਤਸਵੀਰ ਬਹੁਤ ਵਾਇਰਲ ਹੋ ਰਹੀ ਹੈ। ਇਸ 'ਚ ਉਹ ਭਾਰੀ ਮੇਕਅਪ ਵਿਚ ਨਜ਼ਰ ਆ ਰਹੀ ਹੈ। ਉਸ ਨੇ ਬਹੁਤ ਸਾਰੇ ਗਹਿਣੇ ਵੀ ਪਹਿਨੇ ਹੋਏ ਹਨ।

ਇਸ ਮੇਕਅਪ ਦੇ ਕਾਰਨ ਲੋਕ ਸੋਸ਼ਲ ਮੀਡੀਆ 'ਤੇ ਉਸ ਨੂੰ ਟਰੋਲ ਕਰ ਰਹੇ ਹਨ। ਰਾਨੂ ਮੰਡਲ ਦੀ ਇਹ ਫੋਟੋ ਕਿਸੇ ਸਮਾਗਮ ਦੀ ਦੱਸੀ ਜਾ ਰਹੀ ਹੈ। ਇਸ ਵਿਚ ਦਿੱਸ ਰਿਹਾ ਹੈ ਕਿ ਰਾਨੂ ਮੰਡਲ ਨੇ ਡਿਜ਼ਾਈਨਰ ਕੱਪੜੇ ਪਾਏ ਹੋਏ ਹਨ। ਨਾਲ ਹੀ ਗਹਿਣੇ ਵੀ ਪਹਿਨੇ ਹੋਏ ਹਨ। ਅਜਿਹੀ ਸਥਿਤੀ ਵਿਚ ਲੋਕ ਟਵਿੱਟਰ ਅਤੇ ਫੇਸਬੁੱਕ ਸਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਉਸ ਦਾ ਮਜ਼ਾਕ ਉਡਾ ਰਹੇ ਹਨ।

ਉਸ ਦੇ ਨਾਲ, ਉਸ ਦਾ ਮੇਕਅਪ ਆਰਟਿਸਟ ਵੀ ਲੋਕਾਂ ਦੇ ਨਿਸ਼ਾਨੇ 'ਤੇ ਹਨ।ਲੋਕ ਇਥੋਂ ਤੱਕ ਆਖ ਰਹੇ ਹਨ ਕਿ ਮੇਕਅਪ ਕਰਨ ਵਾਲੇ ਨੂੰ 2020 ਦਾ ਆਸਕਰ ਮਿਲਦਾ ਹੈ। ਉਸ ਦਾ ਮੇਕਅਪ ਉਸ ਦੀ ਸਕਿੰਨ ਦੇ ਰੰਗ ਨਾਲੋਂ ਲਾਈਟ ਹੈ।

ਕੁਝ ਦਿਨ ਪਹਿਲਾਂ ਰਾਨੂ ਮੰਡਲ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ। ਇਸ ਵਿਚ ਉਹ ਆਪਣੇ ਇਕ ਪ੍ਰਸ਼ੰਸਕ ਨੂੰ ਡਾਂਟਦੇ ਹੋਏ ਦਿਖਾਈ ਦਿੱਤੀ। ਜਦੋਂ ਤੋਂ ਇਹ ਵੀਡੀਓ ਸਾਹਮਣੇ ਆਇਆ, ਲੋਕ ਰਾਨੂ ਮੰਡਲ ਦੀ ਆਲੋਚਨਾ ਕਰਨ ਲੱਗੇ। ਲੋਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਵੱਖ-ਵੱਖ ਪ੍ਰਤੀਕਿਰਿਆ ਦੇ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।