Birthday Song ਗਾਉਂਦੇ ਦਿਖਾਈ ਦਿੱਤੇ ਤੈਮੂਰ ਅਲੀ ਖਾਨ, ਪਾਪਾ ਸੈਫ ਨੇ ਸਿਖਾਈ ਇਹ ਗੱਲ

ਏਜੰਸੀ

ਮਨੋਰੰਜਨ, ਬਾਲੀਵੁੱਡ

ਡੀਓ 'ਚ ਸੈਫ, ਕਰੀਨਾ ਅਤੇ ਤੈਮੂਰ ਇਕੱਠੇ ਖੜੇ ਦਿਖਾਈ ਦਿੱਤੇ

Kareena Kapoor Khan With Saif Ali Khan

ਮੁੰਬਈ: ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਇਨ੍ਹੀਂ ਦਿਨੀਂ ਧਰਮਸ਼ਾਲਾ ਵਿੱਚ ਆਪਣੀ ਆਉਣ ਵਾਲੀ ਫਿਲਮ ਭੂਤ ਪੁਲਿਸ ਦੀ ਸ਼ੂਟਿੰਗ ਕਰ ਰਹੇ ਹਨ। ਸੈਫ ਦੇ ਨਾਲ ਤੈਮੂਰ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਵੀ ਇਸ ਸਮੇਂ ਧਰਮਸ਼ਾਲਾ ਵਿੱਚ ਹਨ।

ਸੋਮਵਾਰ ਨੂੰ ਤਿੰਨਾਂ ਦੀ ਇਕ ਬਹੁਤ ਹੀ ਖੂਬਸੂਰਤ ਵੀਡੀਓ ਸਾਹਮਣੇ ਆਈ ਜਿਸ ਵਿਚ ਤੈਮੂਰ ਆਪਣੇ ਦੋਸਤ ਲਈ ਜਨਮਦਿਨ ਦਾ ਗੀਤ ਗਾਉਂਦੇ ਹੋਏ ਦਿਖਾਈ ਦਿੱਤੇ।

ਵੀਡੀਓ 'ਚ ਸੈਫ, ਕਰੀਨਾ ਅਤੇ ਤੈਮੂਰ ਇਕੱਠੇ ਖੜੇ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਦੇ ਕੇਕ ਨੂੰ ਉਹਨਾਂ ਦਾ ਦੋਸਤ ਕੱਟ ਰਿਹਾ ਹੈ ਜਿਸਦਾ ਜਨਮਦਿਨ ਹੈ। ਤੈਮੂਰ ਪੂਰੇ ਜੋਸ਼ ਨਾਲ ਜਨਮਦਿਨ ਦਾ ਗੀਤ ਗਾਉਂਦੇ ਦੇਖਿਆ ਗਿਆ।

ਸੈਫ ਅਤੇ ਕਰੀਨਾ ਨੂੰ ਜਨਮਦਿਨ ਦੇ ਗਾਣੇ ਗਾਉਂਦੇ ਵੀ ਦੇਖਿਆ ਗਿਆ ਸੀ ਪਰ ਸਿਰਫ ਸਭ ਤੋਂ  ਵੱਧ ਉਤਸ਼ਾਹਿਤ ਤੈਮੂਰ ਹੀ ਦੇਖਿਆ ਗਿਆ ਸੀ।
ਤੈਮੂਰ ਨੇ ਆਪਣੀ ਆਵਾਜ਼ ਨੂੰ ਉੱਚੀ ਕਰਦਿਆਂ ਵੇਖ ਪਾਪਾ ਸੈਫ ਅਲੀ ਖਾਨ ਉਸਨੂੰ ਸ਼ਾਂਤ ਹੋਣ ਅਤੇ ਵਧੀਆ ਗਾਉਣ ਲਈ ਕਿਹਾ। ਇਸ 'ਤੇ, ਤੈਮੂਰ ਆਪਣੀ ਆਵਾਜ਼ ਨੂੰ ਨੀਵਾਂ ਕਰਦਾ ਹੈ ਅਤੇ ਗਾਉਂਦਾ ਰਹਿੰਦਾ ਹੈ। ਇਸ ਵੀਡੀਓ ਨੂੰ ਫੈਨ ਪੇਜਾਂ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਇਹ ਵਾਇਰਲ ਹੋ ਰਿਹਾ ਹੈ।