Amitabh Bachchan: ICC Final ਨੂੰ ਲੈ ਕੇ ਦੁਚਿੱਤੀ 'ਚ ਬਿਗ ਬੀ, 'ਜਾਵਾਂ ਜਾਂ ਨਾ ਜਾਵਾਂ', ਫੈਨਸ ਬੋਲੇ ਪਨੌਤੀ ਹੋ ਤਾਂ....
'ਜਦੋਂ ਮੈਂ ਮੈਚ ਨਹੀਂ ਦੇਖਦਾ, ਅਸੀਂ ਜਿੱਤ ਜਾਂਦੇ ਹਾਂ!' - Amitabh Bachchan
Amitabh Bachchan: ਬਿਗ ਬੀ ਯਾਨੀ ਅਮਿਤਾਭ ਬੱਚਨ ICC ਵਿਸ਼ਵ ਕੱਪ 2023 ਨੂੰ ਲੈ ਕੇ ਲਗਾਤਾਰ ਪੋਸਟਾਂ ਸ਼ੇਅਰ ਕਰ ਰਹੇ ਹਨ। 15 ਨਵੰਬਰ ਨੂੰ ਹੋਏ ਸੈਮੀਫਾਈਨਲ ਮੈਚ 'ਚ ਭਾਰਤ ਨੇ ਨਿਊਜ਼ੀਲੈਂਡ ਖਿਲਾਫ਼ ਜ਼ਬਰਦਸਤ ਪ੍ਰਦਰਸ਼ਨ ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਦੀ ਇਸ ਜਿੱਤ 'ਤੇ ਹਰ ਭਾਰਤੀ ਨੂੰ ਬਹੁਤ ਮਾਣ ਹੋਇਆ। ਉੱਥੇ ਹੀ ਬਾਲੀਵੁੱਡ ਸਿਤਾਰਿਆਂ ਨੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਅਤੇ ਸੋਸ਼ਲ ਮੀਡੀਆ 'ਤੇ ਕਾਫ਼ੀ ਪੋਸਟਾਂ ਸ਼ੇਅਰ ਕੀਤੀਆਂ।
ਅਮਿਤਾਭ ਬੱਚਨ ਨੇ ਵੀ ਟੀਮ ਇੰਡੀਆ ਨੂੰ ਵਧਾਈ ਸੰਦੇਸ਼ ਲਿਖਿਆ। ਹਾਲਾਂਕਿ, ਉਹਨਾਂ ਨੇ ਆਪਣੇ ਵਧਾਈ ਸੰਦੇਸ਼ ਵਿਚ ਕੁਝ ਅਜਿਹਾ ਲਿਖਿਆ ਸੀ ਕਿ ਕੁੱਝ ਯੂਜ਼ਰਸ ਉਹਨਾਂ ਨੂੰ ਪਨੌਤੀ ਕਹਿਣ ਲੱਗ ਪਏ। ਦਿਲਚਸਪ ਗੱਲ ਇਹ ਹੈ ਕਿ ਬਿੱਗ ਬੀ ਇਸ ਗੱਲ ਤੋਂ ਬਿਲਕੁਲ ਵੀ ਪਰੇਸ਼ਾਨ ਨਹੀਂ ਹੋਏ। ਟ੍ਰੋਲ ਹੋਣ ਤੋਂ ਬਾਅਦ ਹੁਣ ਬਿੱਗ ਬੀ ਨੇ ਫਿਰ ਤੋਂ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਦੀ ਕਾਫ਼ੀ ਚਰਚਾ ਹੋ ਰਹੀ ਹੈ।
ਅਮਿਤਾਭ ਬੱਚਨ ਦੀ ਤਾਜ਼ਾ ਪੋਸਟ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਦੁਚਿੱਤੀ 'ਚ ਹਨ। ਉਹ ਸਮਝ ਨਹੀਂ ਪਾ ਰਹੇ ਹਨ ਕਿ ਉਹਨਾਂ ਨੂੰ ਕੀ ਫੈਸਲਾ ਲੈਣਾ ਚਾਹੀਦਾ ਹੈ। ਬਿੱਗ ਬੀ ਨੇ ਆਪਣੇ ਤਾਜ਼ਾ 4832ਵੇਂ ਟਵੀਟ 'ਚ ਲਿਖਿਆ, 'ਹੁਣ ਮੈਂ ਸੋਚ ਰਿਹਾ ਹਾਂ ਕਿ ਜਾਵਾਂ ਜਾਂ ਨਹੀਂ!' ਅਮਿਤਾਭ ਦੇ ਇਸ ਟਵੀਟ ਤੋਂ ਬਾਅਦ ਕ੍ਰਿਕਟ ਪ੍ਰੇਮੀ ਹੱਥ ਜੋੜ ਕੇ ਪ੍ਰਾਰਥਨਾ ਕਰ ਰਹੇ ਹਨ ਕਿ ਉਹ ਕਿਸੇ ਵੀ ਹਾਲਤ 'ਚ ਮੈਚ ਦੇਖਣ ਨਾ ਜਾਣ ਅਤੇ ਨਾ ਹੀ ਘਰ 'ਚ ਟੀਵੀ 'ਤੇ ਮੈਚ ਦੇਖਣ। ਕਈ ਯੂਜ਼ਰਸ ਨੇ ਆਪਣੀ ਪੋਸਟ 'ਤੇ ਹੱਥ ਜੋੜ ਕੇ ਇਮੋਜੀ ਨਾਲ ਬਿੱਗ ਬੀ ਨੂੰ ਖਾਸ ਅਪੀਲ ਕੀਤੀ ਹੈ ਕਿ ਜੇਕਰ ਉਹ ਖ਼ੁਦ ਨੂੰ ਪਨੌਤੀ ਸਮਝਦੇ ਹਨ ਤਾਂ ਇਸ ਵਾਰ ਵੀ ਨਾ ਤਾਂ ਮੈਚ ਦੇਖਣ ਜਾਣ ਅਤੇ ਨਾ ਹੀ ਘਰ 'ਚ ਮੈਚ ਦੇਖਣ।
ਤੁਹਾਨੂੰ ਦੱਸ ਦਈਏ ਕਿ ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਜਿੱਤਣ ਤੋਂ ਬਾਅਦ ਵੀ ਅਮਿਤਾਭ ਬੱਚਨ ਨੇ ਟੀਮ ਇੰਡੀਆ ਲਈ ਇੱਕ ਟਵੀਟ ਕੀਤਾ ਸੀ। ਜਿਸ 'ਚ ਦੱਸਿਆ ਗਿਆ ਕਿ ਭਾਰਤੀ ਟੀਮ ਇਸ ਲਈ ਜਿੱਤ ਗਈ ਕਿਉਂਕਿ ਉਨ੍ਹਾਂ ਨੇ ਮੈਚ ਨਹੀਂ ਦੇਖਿਆ। ਉਹਨਾਂ ਨੇ ਲਿਖਿਆ ਕਿ 'ਜਦੋਂ ਮੈਂ ਮੈਚ ਨਹੀਂ ਦੇਖਦਾ, ਅਸੀਂ ਜਿੱਤ ਜਾਂਦੇ ਹਾਂ!'
ਬਿੱਗ ਬੀ ਦੇ ਇਸ ਟਵੀਟ ਤੋਂ ਬਾਅਦ ਹੀ ਨੇਟੀਜ਼ਨਸ ਨੇ ਉਨ੍ਹਾਂ ਨੂੰ ਪਨੌਤੀ ਕਹਿਣਾ ਸ਼ੁਰੂ ਕਰ ਦਿੱਤਾ। ਇਸ ਲਈ ਉਨ੍ਹਾਂ ਦੇ ਟਵੀਟ 'ਹੁਣ ਸੋਚ ਰਿਹਾ ਹਾਂ ਕਿ ਜਾਵਾਂ ਜਾਂ ਨਹੀਂ!' 'ਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਮੈਚ ਨਾ ਦੇਖਣ ਦੀ ਅਪੀਲ ਕਰ ਰਹੇ ਹਨ। ਜੋ ਵੀ ਹੋਵੇ, ਬਿਗ ਬੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਪ੍ਰਸ਼ੰਸਕਾਂ ਦਾ ਮਨੋਰੰਜਨ ਕਿਵੇਂ ਕਰਨਾ ਹੈ। ਉਨ੍ਹਾਂ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।