ਨਹਿਰੂ ਪਰਵਾਰ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੀ ਪਾਇਲ ਰੋਹਤਗੀ ਨੂੰ ਮਿਲੀ ਜ਼ਮਾਨਤ 

ਏਜੰਸੀ

ਮਨੋਰੰਜਨ, ਬਾਲੀਵੁੱਡ

ਪਾਇਲ ਰੋਹਤਗੀ ਨੂੰ 15 ਦਸੰਬਰ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਪਾਇਲ ਰੋਹਤਗੀ ਨੂੰ 25,000 ਰੁਪਏ ਦੇ ਦੋ ਜ਼ਮਾਨਤੀ ਬਾਂਡ ਦੇ ਮਾਧਿਅਮ ਨਾਲ ਜਮਾਨਤ ਦੇਣ ਨੂੰ ਕਿਹਾ ਗਿਆ ਹੈ।

Payal Rohtagi

ਜੈਪੁਰ: ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਪਾਉਣ ਲਈ ਗ੍ਰਿਫਤਾਰ ਹੋਈ ਅਭਿਨੇਤਰੀ ਪਾਇਲ ਰੋਹਤਗੀ ਨੂੰ ਰਾਜਸਥਾਨ ਦੇ ਬੂੰਦੀ ਦੀ ਇੱਕ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ।

ਪਾਇਲ ਰੋਹਤਗੀ ਨੂੰ 15 ਦਸੰਬਰ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਪਾਇਲ ਰੋਹਤਗੀ ਨੂੰ 25,000 ਰੁਪਏ ਦੇ ਦੋ ਜ਼ਮਾਨਤੀ ਬਾਂਡ ਦੇ ਮਾਧਿਅਮ ਨਾਲ ਜਮਾਨਤ ਦੇਣ ਨੂੰ ਕਿਹਾ ਗਿਆ ਹੈ।

ਦੱਸ ਦਈਏ ਕਿ ਬਿਗਬਾਸ ਦੇ ਸਾਬਕਾ ਮੁਕਾਬਲੇ ਬਾਜ਼ ਨੇ 6 ਅਤੇ 21 ਸਤੰਬਰ ਨੂੰ ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ ਸਮੇਤ ਸੋਸ਼ਲ ਮੀਡੀਆ ਸਾਈਟਾਂ 'ਤੇ ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਇਸ ਪਰਿਵਾਰ ਦੇ ਹੋਰ ਮੈਂਬਰਾਂ ਖਿਲਾਫ ਇਤਰਾਜ਼ਯੋਗ ਪੋਸਟ ਸ਼ੇਅਰ ਕੀਤੀ ਸੀ।

ਸੂਬਾ ਯੂਥ ਕਾਂਗਰਸ ਦੇ ਜਨਰਲ ਸੱਕਤਰ ਅਤੇ ਬੂੰਦੀ ਦੇ ਵਸਨੀਕ, ਚਰਮੇਸ਼ ਸ਼ਰਮਾ ਨੇ ਇਤਰਾਜ਼ਯੋਗ ਸਮੱਗਰੀ ਦੀਆਂ ਕਾਪੀਆਂ ਨਾਲ ਸ਼ਿਕਾਇਤ ਦਰਜ ਕਰਵਾਈ ਸੀ।

ਫਿਰ ਅਭਿਨੇਤਰੀ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਦੱਸ ਦਈਏ ਕਿ ਪਾਇਲ ਰੋਹਤਗੀ ਨੂੰ 24 ਦਸੰਬਰ ਤੱਕ ਸਜ਼ਾ ਸੁਣਾਈ ਗਈ ਸੀ ਪਰ ਹੁਣ ਉਸ ਨੂੰ ਜ਼ਮਾਨਤ ਮਿਲ ਗਈ ਹੈ।