ਆਸਕਰ ਦੀ ਦੌੜ ’ਚ ਬਰਕਰਾਰ ‘Homebound’, ਇੰਟਰਨੈਸ਼ਨਲ ਫੀਚਰ ਸ਼੍ਰੇਣੀ ਵਿਚ ਹੋਈ ‘ਸ਼ਾਰਟਲਿਸਟ’
ਇਸ ਸ਼੍ਰੇਣੀ ਵਿਚ ਕੁਲ 15 ਫਿਲਮਾਂ ਨੂੰ ‘ਸ਼ਾਰਟਲਿਸਟ’ ਕੀਤਾ ਗਿਆ ਹੈ, ਪੰਜ ਆਸਕਰ ਨਾਮਜ਼ਦਗੀਆਂ ਦੀ ਅੰਤਮ ਸੂਚੀ ਵਿਚ ਜਗ੍ਹਾ ਬਣਾਉਣਗੀਆਂ
Homebound
ਮੁੰਬਈ : ਨਿਰਦੇਸ਼ਕ ਨੀਰਜ ਘੈਵਾਨ ਦੀ ਮਸ਼ਹੂਰ ਫਿਲਮ ‘ਹੋਮਬਾਊਂਡ’ ਨੂੰ ਆਸਕਰ ਦੀ ਬਿਹਤਰੀਨ ਕੌਮਾਂਤਰੀ ਫੀਚਰ ਫਿਲਮ ਸ਼੍ਰੇਣੀ ਵਿਚ ਜਗ੍ਹਾ ਮਿਲੀ ਹੈ। ਇਸ ਸ਼੍ਰੇਣੀ ਵਿਚ ਕੁਲ 15 ਫਿਲਮਾਂ ਨੂੰ ‘ਸ਼ਾਰਟਲਿਸਟ’ ਕੀਤਾ ਗਿਆ ਹੈ, ਜਿਨ੍ਹਾਂ ’ਚੋਂ ਪੰਜ ਆਸਕਰ ਨਾਮਜ਼ਦਗੀਆਂ ਦੀ ਅੰਤਮ ਸੂਚੀ ਵਿਚ ਜਗ੍ਹਾ ਬਣਾਉਣਗੀਆਂ।
ਦੋ ਪਿੰਡ ਵਾਸੀ ਦੋਸਤਾਂ ਅਤੇ ਉਨ੍ਹਾਂ ਦੀਆਂ ਇੱਛਾਵਾਂ ਉਤੇ ਅਧਾਰਿਤ ਇਸ ਫਿਲਮ ਦਾ ਪ੍ਰੀਮੀਅਰ ਮਈ ਵਿਚ ਕਾਨਸ ਫਿਲਮ ਫੈਸਟੀਵਲ ਦੇ ‘ਅਨ ਸਰਟੇਨ ਰਿਗਾਰਡ’ ਸੈਕਸ਼ਨ ਵਿਚ ਹੋਇਆ ਸੀ। ਫਿਲਮ ਦੇ ਨਿਰਮਾਤਾ ਕਰਨ ਜੌਹਰ ਨੇ ਕਿਹਾ ਕਿ ਉਹ ਹੁਣ ਤਕ ਦੀ ਫਿਲਮ ‘ਹੋਮਬਾਊਂਡ’ ਦੇ ਸਫ਼ਰ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।