ਹਰਿਆਣਵੀ ਡਾਂਸਰ ਸਪਨਾ ਚੌਧਰੀ ਹੋਈ ਧੋਖਾਧੜੀ ਦਾ ਸ਼ਿਕਾਰ, ਭਰਾ ਨੇ ਕਰਵਾਈ ਪ੍ਰਬੰਧਕ ਖਿਲਾਫ ਸ਼ਿਕਾਇਤ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਹਰਿਆਣਵੀਂ ਡਾਂਸਰ ਤੇ ਅਦਾਕਾਰਾ ਸਪਨਾ ਚੌਧਰੀ ਦੇ ਭਰੇ ਵਿਕਾਸ ਚੌਧਰੀ ਨੇ ਇੱਕ ਪ੍ਰੋਗਰਾਮ ਦੇ ਪ੍ਰਬੰਧਕ ਖਿਲਾਫ ਪੁਿਲ਼ਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ....

Sapna choudhary

ਹਰਿਆਣਵੀਂ ਡਾਂਸਰ ਤੇ ਅਦਾਕਾਰਾ ਸਪਨਾ ਚੌਧਰੀ ਦੇ ਭਰੇ ਵਿਕਾਸ ਚੌਧਰੀ ਨੇ ਇੱਕ ਪ੍ਰੋਗਰਾਮ ਦੇ ਪ੍ਰਬੰਧਕ ਖਿਲਾਫ ਪੁਿਲ਼ਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਤੇੇ ਅਦਾਕਾਰਾ ਨੂੰ ਪੂਰਾ ਭੁਗਤਾਨ ਨਾ ਕਰਨ  ਦਾ ਦੋਸ਼ ਲਗਾਇਆ ਹੈ। ਸਪਨਾ ਚੌਧਰੀ ਦੇ ਭਰਾ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਇੱਕ ਸ਼ੋਅ ਦੇ ਪ੍ਰਬੰਧਕਾਂ ਖਿਲਾਫ ਪੁਲ਼ਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਵਿਕਾਸ ਚੌਧਰੀ ਨੇ ਮੀਡੀਆ ਨੂੰ ਦੱਸਿਆ ਕਿ ਆਯੋਜਕਾਂ ਨੇ ਸਪਨਾ ਚੌਧਰੀ ਤੋਂ ਸ਼ੋਅ ਕਰਾਉਣ ਤੋਂ ਬਾਅਦ ਅੱਧੀ ਪੇਮੈਂਟ ਕੀਤੀ ਹੈ।

ਵਿਕਾਸ ਚੌਧਰੀ ਨੇ ਇਲਜ਼ਾਮ ਲਗਾਇਆ ਕਿ ਸ਼ੋਅ ਦੇ ਉਨ੍ਹਾਂ ਨੂੰ 8 ਲੱਖ ਰੁਪਏ ਮਿਲਣੇ ਸੀ ਪਰ ਪ੍ਰਬੰਧਕਾਂ ਨੇ 6 ਲੱਖ ਰੁਪਏ ਹੀ ਦਿੱਤੇ। ਹਾਲਾਂਕਿ ਸਪਨਾ ਚੌਧਰੀ ਤੇ ਉਸ ਦੇ ਭਰਾ ਕੋਲ ਪ੍ਰਬੰਧਕਾਂ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਸਪਨਾ ਚੌਧਰੀ ਤੇ ਉਸ ਦਾ ਭਰਾ ਜਿਸ ਹੋਟਲ ਵਿਚ ਠਹਿਰੇ ਸਨ, ਉਹ ਪ੍ਰਬੰਧਕਾਂ ਦੇ ਨਾਮ ਤੇ ਦਰਜ ਨਹੀਂ ਸੀ। ਹਾਲਾਂਕਿ ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ ਤੇ ਉਹ ਹੋਟਲ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।

ਸਪਨਾ ਦੇ ਭਰਾ ਨੇ ਮੀਡੀਆ ਨੂੰ ਦੱਸਿਆ ਕਿ ਸਪਨਾ ਚੌਧਰੀ ਨੇ ਫੈਸਲਾ ਕੀਤਾ ਸੀ ਕਿ ਉਹ ਜੰਮੂ - ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ  ਹਮਲੇ ਵਿਚ ਸ਼ਹੀਦ ਹੋਏ ਸੀ.ਆਰ.ਪੀ.ਐੇਫ. ਜਵਾਨਾਂ ਦੇ ਪਰਿਵਾਰਾਂ ਨੂੰ ਸ਼ੋਅ ਦੀ ਸਾਰੀ ਰਾਸ਼ੀ ਦਾਨ ਕਰੇਗੀ। ਸਪਨਾ ਚੌਧਰੀ ਤੇ ਉਸ ਦੇ ਭਰਾ ਵਿਕਾਸ ਚੌਧਰੀ ਕੋਲ ਫਿਲਹਾਲ ਪ੍ਰਬੰਧਕ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਸੀ।ਜਿਸ ਹੋਟਲ ਵਿਚ ਸਪਨਾ ਚੌਧਰੀ ਤੇ ਉਸ ਦਾ ਭਰਾ ਠਹਿਰੇ ਸਨ , ਉਸ ਨੂੰ ਵੀ ਪ੍ਰਬੰਧਕ ਦੇ ਨਾਂ ਤੋਂ ਬੁੱਕ ਕੀਤਾ ਸੀ ।

ਇੱਕ ਪੁਲ਼ਸ ਅਧਿਕਾਰੀ ਨੇ ਕਿਹਾ ਕਿ ਪੁਲ਼ਿਸ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਪ੍ਰਬੰਧਕਾਂ ਦੀ ਪਹਿਚਾਣ ਕਰ ਰਹੀ ਹੈ । ਹੁਣ ਦੇਖਣਾ ਇਹ ਹੋਵੇਗਾ ਕਿ ਅੱਗੇ ਕੀ ਕਾਰਵਾਈ ਕੀਤੀ ਜਾਵੇਗੀ। ਇਸਦੇ ਨਾਲ ਹੀ ਸਪਨਾ ਚੌਧਰੀ ਨੇ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ।ਇੰਸਟਾਗਰਾਮ ਤੇ ਇਕ ਵੀਡੀਓ ਜਾਰੀ ਕਰਦੇ ਹੋਏ ਸਪਨਾ ਨੇ ਆਖਿਆ, ‘ਸੀ.ਆਰ.ਪੀ.ਐੇਫ. ਦੇ ਜਿੰਨੇ ਵੀ ਜਵਾਨ ਸ਼ਹੀਦ ਹੋਏ ਹਨ,ਉਨ੍ਹਾਂ ਸਾਰਿਆਂ ਨੂੰ ਮੇਰੀ ਦਿਲੋਂ ਸ਼ਰਧਾਂਜਲੀ ਹੈ। ਕਿਉਂਕਿ ਅਸੀ ਸੁੱਤੇ ਹਾਂ ਤੇ ਉਹ ਜਾਗਦੇ ਹਨ।ਅਸੀਂ ਖਾਣਾ ਖਾਦੇਂ ਹਾਂ ਤੇ ਉਹ ਭੁੱਖੇ ਰਹਿੰਦੇ ਹਨ। ਅਜਿਹੇ ਬੁਰੇ ਸਮੇਂ ਵਿਚ ਮੈਂ ਤੇ ਪੂਰਾ ਦੇਸ਼ ਉਨ੍ਹਾਂ ਦਾ ਪਰਿਵਾਰ ਬਣ ਕੇ ਉਨ੍ਹਾਂ ਸੈਨਿਕਾਂ ਦੇ ਪਰਿਵਾਰਾਂ ਦੇ ਨਾਲ ਹਾਂ। ਅਸੀਂ ਉਹਨਾਂ ਨੂੰ ਹਰ ਰੋਜ਼ ਯਾਦ ਕਰਦੇ ਹਾਂ।