India Got Latent Controversy : ਰਣਵੀਰ ਇਲਾਹਾਬਾਦੀਆ, ਸਮਯ ਰੈਨਾ ਦੀਆਂ ਮੁਸ਼ਕਿਲਾਂ ਵਧੀਆਂ, ਮੁੰਬਈ ਤੋਂ ਬਾਅਦ ਜੈਪੁਰ 'ਚ ਵੀ FIR ਦਰਜ
India Got Latent Controversy : ਮਹਾਰਾਸ਼ਟਰ ਸਾਈਬਰ ਪੁਲਿਸ ਨੇ ਸਿਧਾਰਥ ਤਿਵਾਤੀਆ (ਬੱਪਾ) ਨੂੰ ਵੀ ਤਲਬ ਕੀਤਾ
India Got Latent Controversy: 'ਇੰਡੀਆਜ਼ ਗੌਟ ਲੇਟੈਂਟ' ਵਿੱਚ ਅਪਸ਼ਬਦ ਵਰਤਣ ਵਾਲੇ ਯੂਟਿਊਬਰ-ਪੋਡਕਾਸਟਰ ਰਣਵੀਰ ਇਲਾਹਾਬਾਦੀਆ, ਸਮੈ ਰੈਨਾ ਅਤੇ ਹੋਰਾਂ ਲਈ ਮੁਸੀਬਤਾਂ ਵਧਦੀਆਂ ਜਾ ਰਹੀਆਂ ਹਨ। ਅਸ਼ਲੀਲ ਟਿੱਪਣੀ ਦੇ ਮਾਮਲੇ 'ਚ ਜੈਪੁਰ 'ਚ ਰਣਵੀਰ ਇਲਾਹਾਬਾਦੀਆ, ਸਮਯ ਰੈਨਾ, ਆਸ਼ੀਸ਼ ਚੰਚਲਾਨੀ, ਅਪੂਰਵਾ ਮਖੀਜਾ ਅਤੇ ਹੋਰਾਂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਜੈ ਰਾਜਪੂਤਾਨਾ ਸੰਘ ਦੀ ਸ਼ਿਕਾਇਤ 'ਤੇ ਜੈਪੁਰ ਦੇ ਸਾਈਬਰ ਪੁਲਸ ਸਟੇਸ਼ਨ 'ਚ ਰਣਵੀਰ ਇਲਾਹਾਬਾਦੀਆ, ਸਮਯ ਰੈਨਾ, ਆਸ਼ੀਸ਼ ਚੰਚਲਾਨੀ, ਅਪੂਰਵਾ ਮਖੀਜਾ ਅਤੇ ਹੋਰਾਂ ਖਿਲਾਫ ਬੀਐੱਨਐੱਸ ਐਕਟ, ਆਈਟੀ ਐਕਟ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਮਹਾਰਾਸ਼ਟਰ ਸਾਈਬਰ ਸੈੱਲ ਨੇ ਸਮਯ ਰੈਨਾ ਨੂੰ ਦੋ ਵਾਰ ਸੰਮਨ ਭੇਜੇ ਹਨ। ਸੈੱਲ ਨੇ ਸਮਯ ਰੈਨਾ ਨੂੰ 17 ਫ਼ਰਵਰੀ ਨੂੰ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ।
ਸਮਯ ਰੈਨਾ ਦੇ ਵਕੀਲ ਨੇ ਸਾਈਬਰ ਸੈੱਲ ਨੂੰ ਦੱਸਿਆ ਸੀ ਕਿ ਸਮਯ ਰੈਨਾ ਅਮਰੀਕਾ 'ਚ ਹੈ ਅਤੇ ਉਹ 17 ਮਾਰਚ ਨੂੰ ਦੇਸ਼ ਪਰਤੇਗਾ। ਇਸ ਦੇ ਨਾਲ ਹੀ ਸਾਈਬਰ ਸੈੱਲ ਨੇ ਸੰਮਨ ਭੇਜ ਕੇ ਰੈਨਾ ਨੂੰ 17 ਫ਼ਰਵਰੀ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ, ਜਿਸ ਨੂੰ ਸੈੱਲ ਨੇ ਵਧਾ ਕੇ 18 ਫ਼ਰਵਰੀ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਸਾਈਬਰ ਸੈੱਲ ਪੁਲਿਸ ਨੇ ਸ਼ੋਅ 'ਚ ਸ਼ਾਮਲ 40 ਲੋਕਾਂ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਸੀ। ਮਹਾਰਾਸ਼ਟਰ ਸਾਈਬਰ ਪੁਲਿਸ ਨੇ ਸਿਧਾਰਥ ਤਿਵਾਤੀਆ (ਬੱਪਾ) ਨੂੰ ਵੀ ਤਲਬ ਕੀਤਾ ਹੈ ਅਤੇ ਉਸ ਨੂੰ ਆਪਣਾ ਬਿਆਨ ਦਰਜ ਕਰਨ ਲਈ ਕਿਹਾ ਹੈ। ਤੇਵਤੀਆ ਇਸ ਸ਼ੋਅ ਵਿੱਚ ਬਤੌਰ ਜੱਜ ਸ਼ਾਮਲ ਸਨ।