ਦਿਵਿਆਂਸ਼ ਅਤੇ ਮਨੂਰਾਜ ਦੀ ਜੋੜੀ ਨੇ ਆਪਣੇ ਨਾਮ ਕੀਤਾ 'ਇੰਡੀਆਜ਼ ਗੌਟ ਟੇਲੈਂਟ' ਸੀਜ਼ਨ 9 ਦਾ ਖ਼ਿਤਾਬ 

ਏਜੰਸੀ

ਮਨੋਰੰਜਨ, ਬਾਲੀਵੁੱਡ

ਜੇਤੂ ਟ੍ਰਾਫ਼ੀ ਦੇ ਨਾਲ ਮਿਲੀ ਸ਼ਾਨਦਾਰ ਕਾਰ ਅਤੇ 20 ਲੱਖ ਰੁਪਏ  

Divyansh and Manuraj win 'India's Got Talent' season 9

ਬੰਸਰੀ ਦੀਆਂ ਰਿਵਾਇਤੀ ਧੁਨਾਂ ਨਾਲ ਬੀਟ ਬਾਕਸਿੰਗ ਦੇ ਪੱਛਮੀ ਸੰਗੀਤ ਦਾ ਕਰਦੇ ਹਨ ਅਨੋਖਾ ਪ੍ਰਦਰਸ਼ਨ 

ਮੁੰਬਈ : ਸੋਨੀ ਟੀਵੀ ਦੇ ਟੈਲੇਂਟ ਰਿਐਲਿਟੀ ਸ਼ੋਅ 'ਇੰਡੀਆਜ਼ ਗੌਟ ਟੇਲੈਂਟ' ਸੀਜ਼ਨ 9 ਦਾ ਜੇਤੂ ਮਿਲ ਗਿਆ ਹੈ। ਭਰਤਪੁਰ ਦੇ ਮਨੂਰਾਜ ਅਤੇ ਜੈਪੁਰ ਦੇ ਦਿਵਿਆਂਸ਼ ਕਚੋਲੀਆ ਨੇ ਆਈਜੀਟੀ ਦੇ ਸੀਜ਼ਨ 9 ਦੀ ਟਰਾਫੀ ਜਿੱਤੀ ਹੈ। ਮਨੂਰਾਜ ਅਤੇ ਦਿਵਿਆਂਸ਼ ਦੀ ਜੋੜੀ ਨੇ ਬੰਸਰੀ ਦੇ ਰਵਾਇਤੀ ਧੁਨਾਂ ਨਾਲ ਬੀਟ ਬਾਕਸਿੰਗ ਦੇ ਪੱਛਮੀ ਸੰਗੀਤ ਦਾ ਅਨੋਖਾ ਸੰਗਮ ਪੇਸ਼ ਕਰਕੇ 'ਇੰਡੀਆਜ਼ ਗੌਟ ਟੈਲੇਂਟ' ਦੇ ਮੰਚ 'ਤੇ ਸਾਰਿਆਂ ਦਾ ਦਿਲ ਜਿੱਤ ਲਿਆ। ਤੁਹਾਨੂੰ ਦੱਸ ਦੇਈਏ ਕਿ ਇਹ ਦੋਵੇਂ IGT ਦੇ ਮੰਚ 'ਤੇ ਵੱਖ-ਵੱਖ ਪਾਰਟਨਰਜ਼ ਨਾਲ ਆਏ ਸਨ। ਪਰ ਬਦਕਿਸਮਤੀ ਨਾਲ ਦਿਵਿਆਂਸ਼ ਦਾ ਸਾਥੀ ਸੰਗੀਤਕਾਰ ਬਿਮਾਰ ਹੋ ਗਿਆ ਅਤੇ ਮਨੁਰਾਜ ਦੇ ਸਾਥੀ ਵੰਸ਼ ਨੂੰ ਵੀ ਸ਼ੋਅ ਛੱਡਣਾ ਪਿਆ।

ਜਦੋਂ ਦਿਵਿਆਂਸ਼ ਅਤੇ ਮਨੂਰਾਜ ਦਾ ਸਮਰਥਨ ਕਰਨ ਵਾਲੇ ਉਨ੍ਹਾਂ ਦੇ ਸਾਥੀ ਸ਼ੋਅ ਤੋਂ ਬਾਹਰ ਹੋ ਗਏ ਤਾਂ ਦੋਵਾਂ ਨੇ ਸੋਚਿਆ ਕਿ ਉਨ੍ਹਾਂ ਨੂੰ ਜੱਜਾਂ ਦੇ ਸਾਹਮਣੇ ਇੱਕ ਟੀਮ ਦੇ ਰੂਪ ਵਿੱਚ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਸਟੇਜ 'ਤੇ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਉਸ ਨੇ ਕਈ ਵਾਰ ਅਭਿਆਸ ਕੀਤਾ। ਇੰਡੀਆਜ਼ ਗੌਟ ਟੇਲੈਂਟ ਟਰਾਫੀ ਦੇ ਨਾਲ, ਜੇਤੂ ਨੂੰ 20 ਲੱਖ ਰੁਪਏ ਅਤੇ ਇੱਕ ਸ਼ਾਨਦਾਰ ਕਾਰ ਵੀ ਮਿਲੀ ਹੈ। ਦੋਵੇਂ ਆਪਣੀ ਜਿੱਤ ਤੋਂ ਬਹੁਤ ਖੁਸ਼ ਹਨ। ਟਰਾਫੀ ਜਿੱਤਣ ਤੋਂ ਬਾਅਦ, ਦਿਵਿਆਂਸ਼ ਅਤੇ ਮਨੂਰਾਜ ਦੋਵਾਂ ਨੇ ਜਨਤਾ ਨੂੰ 'ਧੰਨਵਾਦ' ਵੀ ਕਿਹਾ ਜਿਸ ਦੀ ਬਦੋਲਤ ਉਹ ਨੂੰ ਜਿੱਤ ਦੀ ਮੰਜ਼ਿਲ ਦੇ ਨੇੜੇ ਪਹੁੰਚੇ।

ਸ਼ੋਅ ਖਤਮ ਹੋਣ ਤੋਂ ਪਹਿਲਾਂ ਹੀ ਦਿਵਿਆਂਸ਼ ਅਤੇ ਮਨੂਰਾਜ ਨੂੰ ਦੇਵੀ ਸ਼੍ਰੀ ਪ੍ਰਸਾਦ ਅਤੇ ਰੋਹਿਤ ਸ਼ੈੱਟੀ ਵਰਗੇ ਦਿੱਗਜ ਕਲਾਕਾਰਾਂ ਨੇ ਆਪਣੇ ਨਾਲ ਕੰਮ ਕਰਨ ਦਾ ਮੌਕਾ ਦਿੱਤਾ ਹੈ। ਇਸ ਕਾਮਯਾਬੀ ਬਾਰੇ ਗੱਲ ਕਰਦਿਆਂ ਦੋਵਾਂ ਨੇ ਕਿਹਾ ਸੀ ਕਿ ਇਸ ਤਰ੍ਹਾਂ ਕੰਮ ਦੇ ਨਾਲ-ਨਾਲ ਇੱਜ਼ਤ ਮਿਲਣਾ ਚੰਗਾ ਲੱਗਦਾ ਹੈ ਕਿਉਂਕਿ ਅਸੀਂ ਦੋਵੇਂ ਕਈ ਸਾਲਾਂ ਤੋਂ ਸਖ਼ਤ ਮਿਹਨਤ ਕਰ ਰਹੇ ਹਾਂ।

ਸਾਡੇ ਕੋਲ ਇੰਨਾ ਵੱਡਾ ਮੌਕਾ ਹੈ ਅਤੇ ਕੋਈ ਵੀ ਕਲਾਕਾਰ ਅਜਿਹੇ ਪੇਸ਼ਕਸ਼ਾਂ ਦੀ ਉਡੀਕ ਕਰਦਾ ਹੈ। ਅਸੀਂ ਬਹੁਤ ਖੁਸ਼ ਹਾਂ ਕਿ ਸਾਨੂੰ ਰੋਹਿਤ ਅਤੇ ਦੇਵੀ ਸ਼੍ਰੀ ਪ੍ਰਸਾਦ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ ਅਤੇ ਅਸੀਂ ਉਨ੍ਹਾਂ ਨਾਲ ਹੋਰ ਕੰਮ ਕਰਨ ਦੀ ਉਮੀਦ ਕਰਦੇ ਹਾਂ। ਦੱਸ ਦੇਈਏ ਕਿ ਸ਼ੋਅ ਦੀ ਪਹਿਲੀ ਰਨਰ ਅੱਪ ਇਸ਼ਿਤਾ ਵਿਸ਼ਵਕਰਮਾ ਨੂੰ 5 ਲੱਖ ਰੁਪਏ ਮਿਲੇ ਹਨ ਜਦਕਿ ਦੂਜੀ ਰਨਰ ਅੱਪ ਬੰਬ ਫਾਇਰ ਕਰੂ ਗਰੁੱਪ ਨੂੰ ਵੀ ਮੇਕਰਸ ਤੋਂ 5 ਲੱਖ ਰੁਪਏ ਇਨਾਮ ਵਜੋਂ ਮਿਲੇ ਹਨ।

'ਇੰਡੀਆਜ਼ ਗੌਟ ਟੈਲੇਂਟ' ਪਹਿਲੀ ਵਾਰ ਸੋਨੀ ਟੀਵੀ 'ਤੇ ਪ੍ਰਸਾਰਿਤ ਹੋਈ
ਅਰਜੁਨ ਬਿਜਲਾਨੀ ਸੋਨੀ ਟੀਵੀ ਦੇ 'ਇੰਡੀਆਜ਼ ਗੌਟ ਟੈਲੇਂਟ' ਦੇ ਸੀਜ਼ਨ 9 ਦੀ ਸਫਲਤਾਪੂਰਵਕ ਮੇਜ਼ਬਾਨੀ ਕਰ ਚੁੱਕੇ ਹਨ। ਅਭਿਨੇਤਰੀ ਕਿਰਨ ਖੇਰ ਅਤੇ ਸ਼ਿਲਪਾ ਸ਼ੈਟੀ, ਰੈਪਰ ਅਤੇ ਗੀਤਕਾਰ ਬਾਦਸ਼ਾਹ, ਕਵੀ ਅਤੇ ਪਟਕਥਾ ਲੇਖਕ ਮਨੋਜ ਮੁੰਤਸ਼ੀਰ ਨੇ ਇਸ ਮਸ਼ਹੂਰ ਸ਼ੋਅ ਨੂੰ ਜੱਜ ਕਰਨ ਦੀ ਜ਼ਿੰਮੇਵਾਰੀ ਨਿਭਾਈ। ਪਹਿਲਾਂ ਇਹ ਸ਼ੋਅ ਕਲਰਸ ਟੀਵੀ 'ਤੇ ਆਉਂਦਾ ਸੀ। ਇੰਡੀਆਜ਼ ਗੌਟ ਟੈਲੇਂਟ ਦੇ 8 ਸੀਜ਼ਨ ਕਲਰਜ਼ ਟੀਵੀ 'ਤੇ ਪ੍ਰਸਾਰਿਤ ਹੋਏ ਸਨ ਪਰ ਕਿਸੇ ਕਾਰਨ ਕਰਕੇ ਹੁਣ ਇਹ ਸੀਜ਼ਨ ਸੋਨੀ ਟੀਵੀ 'ਤੇ ਤਬਦੀਲ ਹੋ ਗਿਆ ਹੈ।