Raj Kundra News: ਸ਼ਿਲਪਾ ਸ਼ੈੱਟੀ-ਰਾਜ ਕੁੰਦਰਾ ਦੀ 97 ਕਰੋੜ ਦੀ ਜਾਇਦਾਦ ਕੁਰਕ, ਮਨੀ ਲਾਂਡਰਿੰਗ ਮਾਮਲੇ 'ਚ ਵੱਡੀ ਕਾਰਵਾਈ 

ਏਜੰਸੀ

ਮਨੋਰੰਜਨ, ਬਾਲੀਵੁੱਡ

ਈਡੀ ਦੇ ਸੂਤਰਾਂ ਮੁਤਾਬਕ ਜ਼ਬਤ ਕੀਤੀ ਗਈ ਜਾਇਦਾਦ ਵਿਚ ਜੁਹੂ ਸਥਿਤ ਇੱਕ ਬੰਗਲਾ ਵੀ ਸ਼ਾਮਲ ਹੈ, ਜੋ ਸ਼ਿਲਪਾ ਸ਼ੈੱਟੀ ਦੇ ਨਾਂ 'ਤੇ ਹੈ

Raj Kundra, shilpa shetty

Raj Kundra News: ਮੁੰਬਈ - ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਅਤੇ ਉਸ ਦੇ ਪਤੀ ਰਾਜ ਕੁੰਦਰਾ ਖਿਲਾਫ਼ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ। ਇਹ ਕਾਰਵਾਈ ਮਨੀ ਲਾਂਡਰਿੰਗ ਮਾਮਲੇ ਵਿਚ ਕੀਤੀ ਗਈ ਹੈ। ਈਡੀ ਦੀ ਮੁੰਬਈ ਸ਼ਾਖਾ ਨੇ ਪੀਐਮਐਲਏ ਐਕਟ ਦੇ ਤਹਿਤ ਫ਼ਿਲਮ ਅਦਾਕਾਰਾ ਸ਼ਿਲਪਾ ਸ਼ੈਟੀ ਅਤੇ ਉਸ ਦੇ ਪਤੀ ਰਾਜ ਕੁੰਦਰਾ ਦੀ 97.79 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਈਡੀ ਦੇ ਸੂਤਰਾਂ ਮੁਤਾਬਕ ਜ਼ਬਤ ਕੀਤੀ ਗਈ ਜਾਇਦਾਦ ਵਿਚ ਜੁਹੂ ਸਥਿਤ ਇੱਕ ਬੰਗਲਾ ਵੀ ਸ਼ਾਮਲ ਹੈ, ਜੋ ਸ਼ਿਲਪਾ ਸ਼ੈੱਟੀ ਦੇ ਨਾਂ 'ਤੇ ਹੈ। ਉਹਨਾਂ ਦਾ ਪੁਣੇ ਵਿਚ ਵੀ ਇੱਕ ਬੰਗਲਾ ਸ਼ਾਮਲ ਹੈ। ਇਸ ਤੋਂ ਇਲਾਵਾ ਈਡੀ ਨੇ ਰਾਜ ਕੁੰਦਰਾ ਦੇ ਨਾਂ 'ਤੇ ਕੁਝ ਸ਼ੇਅਰ ਵੀ ਜ਼ਬਤ ਕੀਤੇ ਹਨ।

ਦਰਅਸਲ, ਜਾਂਚ ਏਜੰਸੀ ਈਡੀ ਨੇ ਮਹਾਰਾਸ਼ਟਰ ਵਿਚ ਦਰਜ ਵੱਖ-ਵੱਖ ਐਫਆਈਆਰਜ਼ ਦੇ ਆਧਾਰ 'ਤੇ ਪੀਐਮਐਲਏ ਐਕਟ ਦੇ ਤਹਿਤ ਜਾਂਚ ਸ਼ੁਰੂ ਕੀਤੀ ਸੀ। ਇਲਜ਼ਾਮ ਸੀ ਕਿ ਮੈਸਰਜ਼ ਵੇਰੀਏਬਲ ਟੈਕ ਪ੍ਰਾਈਵੇਟ ਲਿਮਟਿਡ, ਮਰਹੂਮ ਅਮਿਤ ਭਾਰਦਵਾਜ, ਅਜੈ ਭਾਰਦਵਾਜ, ਵਿਵੇਕ ਭਾਰਦਵਾਜ, ਸਿੰਪੀ ਭਾਰਦਵਾਜ, ਮਹਿੰਦਰ ਭਾਰਦਵਾਜ ਅਤੇ ਹੋਰ ਐਮਐਲਐਮ ਏਜੰਟਾਂ ਨੇ ਝੂਠੇ ਵਾਅਦਿਆਂ ਦੇ ਅਧਾਰ 'ਤੇ ਨਿਵੇਸ਼ਕਾਂ ਤੋਂ ਲਗਭਗ 6600 ਕਰੋੜ ਰੁਪਏ ਦੇ ਬਿਟਕੋਇਨ ਹਾਸਲ ਕੀਤੇ।

ਸਾਲ 2017 ਵਿਚ ਫਰਜ਼ੀ ਵਾਅਦਿਆਂ ਦੇ ਅਧਾਰ 'ਤੇ ਨਿਵੇਸ਼ਕਾਂ ਤੋਂ ਹਾਸਲ ਕੀਤੀ, ਜਿਨ੍ਹਾਂ ਨੂੰ 10 ਫੀਸਦੀ ਰਿਟਰਨ ਦਾ ਭਰੋਸਾ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਬਿਟਕੁਆਇਨ ਮਾਈਨਿੰਗ ਵਿਚ ਨਿੱਜੀ ਹਿੱਤਾਂ ਲਈ ਵਰਤਿਆ। ਇਹ ਇੱਕ ਤਰ੍ਹਾਂ ਦੀ ਪੋਂਜ਼ੀ ਸਕੀਮ ਸੀ। ਈਡੀ ਦਾ ਦੋਸ਼ ਹੈ ਕਿ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੇ ਇਸ ਘੁਟਾਲੇ ਦੇ ਮਾਸਟਰਮਾਈਂਡ ਤੋਂ 285 ਬਿਟਕੁਆਇਨ ਪ੍ਰਾਪਤ ਕੀਤੇ ਸਨ।

ਅਮਿਤ ਭਾਰਦਵਾਜ ਨੇ ਨਿਵੇਸ਼ਕਾਂ ਨੂੰ ਧੋਖਾ ਦੇ ਕੇ ਇਹ ਬਿਟਕੁਆਇਨ ਹਾਸਲ ਕੀਤੇ ਅਤੇ ਯੂਕਰੇਨ ਵਿਚ ਬਿਟਕੋਇਨ ਮਾਈਨਿੰਗ ਵਿੱਚ ਨਿਵੇਸ਼ ਕੀਤਾ। ਰਾਜ ਕੁੰਦਰਾ ਨੂੰ ਇਸ ਘੁਟਾਲੇ ਦੀ ਜੁਰਮ ਦੀ ਕਮਾਈ ਤੋਂ 285 ਬਿਟਕੁਆਇਨ ਮਿਲੇ, ਜਿਨ੍ਹਾਂ ਦੀ ਕੀਮਤ ਅੱਜ ਤੱਕ 150 ਕਰੋੜ ਰੁਪਏ ਤੋਂ ਵੱਧ ਹੈ। ਈਡੀ ਨੇ ਇਸ ਮਾਮਲੇ ਵਿਚ ਛਾਪਾ ਮਾਰ ਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ।