ਦਿਲਜੀਤ ਨੇ ਟਵਿਟਰ ‘ਤੇ ਸਾਂਝਾ ਕੀਤਾ ਅਪਣੀ ਨਵੀਂ ਫਿਲਮ ਦਾ ਪੋਸਟਰ
ਫ਼ਿਲਮ 21 ਜੂਨ ਨੂੰ ਰਿਲੀਜ਼ ਹੋਵੇਗੀ
ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅਤੇ ਅਦਾਕਾਰ ਨੀਰੂ ਬਾਜਵਾ ਨੇ ਆਪਣੀ ਆਉਣ ਵਾਲੀ ਫ਼ਿਲਮ 'ਛੜਾ' ਦਾ ਪਹਿਲਾ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਪੋਸਟਰ ਰਿਲੀਜ਼ ਕਰਨ ਦੇ ਨਾਲ ਉਹਨਾਂ ਨੇ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰਨ ਦੀ ਤਾਰੀਕ ਦਾ ਵੀ ਐਲਾਨ ਕੀਤਾ ਹੈ ਜੋ ਕਿ 20 ਮਈ ਹੈ। ਸਾਰੇ ਦਰਸ਼ਕਾ ਨੂੰ ਉਮੀਦ ਸੀ ਕਿ ਇਹ ਇਕ ਵੱਖਰੀ ਫ਼ਿਲਮ ਹੋਵੇਗੀ ਪਰ ਦਿਲਜੀਤ ਦੁਸਾਂਝ ਤਾਂ ਪੋਸਟਰ ਵਿਚ ਇਕ ਪਾਸੇ ਪਲਾਸਟਿਕ ਦੀ ਗੁੱਡੀ ਲੈ ਕੇ ਜਿਸਦਾ ਨਾਮ “Kylie" ਅਤੇ ਦੂਜੇ ਪਾਸੇ ਇਕ ਛੋਟੇ ਜਿਹੇ ਪਲਾਸਟਿਕ ਦੇ ਮੁੰਡੇ ਨੂੰ ਲੈ ਕੇ ਖੜੇ ਹਨ ਜਿਸ ਤੇ 'ਸਾਡਾ ਮੁੰਡਾ' ਲਿਖਿਆ ਹੈ।
ਇਕ ਪਾਸੇ ਤਾਂ ਫ਼ਿਲਮ ਦਾ ਪੋਸਟਰ ਪੂਰੀ ਫ਼ਿਲਮ ਨੂੰ ਦਰਸਾ ਰਿਹਾ ਹੈ ਤਾਂ ਦੂਜੇ ਪਾਸੇ ਪੰਜਾਬੀ “Kylie" ਨੇ ਦਲਜੀਤ ਲਈ ਕਦੇ ਨਾ ਖ਼ਤਮ ਹੋਣ ਵਾਲੇ ਪਿਆਰ ਦੀ ਪੇਸ਼ਕਸ਼ ਕੀਤੀ। ਇਸ ਤੋਂ ਇਲਾਵਾ ਇਸ ਫ਼ਿਲਮ ਦੀ ਟੈਗ ਲਾਈਨ ਬਹੁਤ ਢੁੱਕਵੀ ਅਤੇ ਮਜ਼ੇਦਾਰ ਹੈ ''ਕੁੱਤਾ ਹੋਵੇਗਾ ਜਿਹੜਾ ਵਿਆਹ ਕਰਾਵੇਗਾ''। ''ਜੱਟ ਐਂਡ ਜੂਲੀਅਟ'' ਫ਼ਿਲਮ ਤੋਂ ਬਾਅਦ ਨੀਰੂ ਬਾਜਵਾ ਅਤੇ ਦਿਲਜੀਤ ਫ਼ਿਲਮ 'ਛੜਾ' ਦੌਰਾਨ 4 ਸਾਲ ਬਾਅਦ ਇਕੱਠੇ ਨਜ਼ਰ ਆਉਣਗੇ। ਇਸ ਫ਼ਿਲਮ ਦੇ ਡਾਇਰੈਕਟਰ ਜਗਦੀਪ ਸਿੱਧੂ, ਫ਼ਿਲਮ ਅਤੁਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਅਮਨ ਗਿੱਲ ਅਤੇ ਪਵਨ ਗਿੱਲ ਦੁਆਰਾ ਤਿਆਰ ਕੀਤੀ ਗਈ ਹੈ। ਫ਼ਿਲਮ 21 ਜੂਨ ਨੂੰ ਰਿਲੀਜ਼ ਹੋਵੇਗੀ।