'Hera Pheri 3' News : 'ਹੇਰਾ ਫੇਰੀ 3' ਵਿਚ ਬਾਬੂ ਭਈਆ ਨਹੀਂ ਹੋਣਗੇ, ਪਰੇਸ਼ ਰਾਵਲ ਨੇ ਖ਼ੁਦ ਕੀਤੀ ਪੁਸ਼ਟੀ
'Hera Pheri 3' News : ਪੋਸਟ ਸਾਂਝੀ ਕਰ ਦਸਿਆ ਫ਼ਿਲਮ ’ਚ ਨਾ ਹੋਣ ਦਾ ਕਾਰਨ
Babu Bhaiya will not be in 'Hera Pheri 3', Paresh Rawal himself confirmed Latest News in Punjabi : 'ਹੇਰਾ ਫੇਰੀ 3' ਤੋਂ ਬਾਹਰ ਹੋਣ ਤੋਂ ਬਾਅਦ, ਪਰੇਸ਼ ਰਾਵਲ ਨੇ ਪਹਿਲੀ ਵਾਰ ਇਸ 'ਤੇ ਅਪਣੀ ਚੁੱਪੀ ਤੋੜੀ ਹੈ। ਉਨ੍ਹਾਂ ਨੇ ਹਾਲ ਹੀ ਵਿਚ ਇਕ ਪੋਸਟ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਨੇ ਇਸ ਫ਼ਿਲਮ ਵਿਚ ਨਾ ਹੋਣ ਦਾ ਕਾਰਨ ਦਸਿਆ ਹੈ।
ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ ਅਤੇ ਪਰੇਸ਼ ਰਾਵਲ ਦੀ ਫ਼ਿਲਮ 'ਹੇਰਾ ਫੇਰੀ 3' ਦਾ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਪ੍ਰਸ਼ੰਸਕ ਫ਼ਿਲਮ ਵਿਚ ਰਾਜੂ, ਸ਼ਾਮ ਤੇ ਬਾਬੂ ਭਈਆ ਦੀ ਤਿੱਕੜੀ ਨੂੰ ਦੇਖਣ ਲਈ ਉਤਸੁਕ ਹਨ। ਅਜਿਹੀ ਸਥਿਤੀ ਵਿਚ ਬੀਤੇ ਦਿਨ ਹੀ ਇਸ ਫ਼ਿਲਮ ਬਾਰੇ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ। ਦਰਅਸਲ, ਸ਼ੁਕਰਵਾਰ ਨੂੰ ਇਹ ਖ਼ਬਰ ਆਈ ਕਿ ਅਦਾਕਾਰ ਪਰੇਸ਼ ਰਾਵਲ ਨੇ ਫ਼ਿਲਮ ਤੋਂ ਬਾਹਰ ਹੋਣ ਦਾ ਫ਼ੈਸਲਾ ਕਰ ਲਿਆ ਹੈ। ਇਸ ਦੌਰਾਨ, ਹਾਲ ਹੀ ਵਿਚ ਪਰੇਸ਼ ਰਾਵਲ ਨੇ ਇਸ ਖ਼ਬਰ 'ਤੇ ਅਪਣੀ ਚੁੱਪੀ ਤੋੜੀ ਹੈ। ਤਾਂ ਆਉ ਤੁਹਾਨੂੰ ਦੱਸਦੇ ਹਾਂ ਕਿ ਅਦਾਕਾਰ ਨੇ ਇਸ ਬਾਰੇ ਕੀ ਕਿਹਾ?
ਪਰੇਸ਼ ਰਾਵਲ ਨੇ ਅਪਣੇ ਐਕਸ ਹੈਂਡਲ 'ਤੇ ਇਕ ਪੋਸਟ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਉਨ੍ਹਾਂ ਨੇ ਨਿਰਮਾਤਾਵਾਂ ਕਾਰਨ ਫ਼ਿਲਮ ਨਹੀਂ ਛੱਡੀ ਹੈ। ਪਰੇਸ਼ ਨੇ ਟਵੀਟ ਕੀਤਾ, 'ਮੈਂ ਇਹ ਰਿਕਾਰਡ 'ਤੇ ਰੱਖਣਾ ਚਾਹੁੰਦਾ ਹਾਂ ਕਿ 'ਹੇਰਾ ਫੇਰੀ 3' ਤੋਂ ਦੂਰ ਰਹਿਣ ਦਾ ਮੇਰਾ ਫ਼ੈਸਲਾ ਰਚਨਾਤਮਕ ਮਤਭੇਦਾਂ ਕਾਰਨ ਨਹੀਂ ਸੀ। ਮੈਂ ਦੁਹਰਾਉਂਦਾ ਹਾਂ ਕਿ ਫ਼ਿਲਮ ਨਿਰਮਾਤਾ ਨਾਲ ਮੇਰਾ ਕੋਈ ਰਚਨਾਤਮਕ ਮਤਭੇਦ ਨਹੀਂ ਹਨ। ਮੈਨੂੰ ਫ਼ਿਲਮ ਨਿਰਦੇਸ਼ਕ ਪ੍ਰਿਯਦਰਸ਼ਨ ਲਈ ਪਿਆਰ, ਸਤਿਕਾਰ ਅਤੇ ਵਿਸ਼ਵਾਸ ਹੈ।’
ਹੁਣ ਪਰੇਸ਼ ਰਾਵਲ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ, ਪ੍ਰਸ਼ੰਸਕ ਉਨ੍ਹਾਂ ਦੇ ਇਸ ਫ਼ੈਸਲੇ ਤੋਂ ਦੁਖੀ ਹਨ ਅਤੇ ਉਨ੍ਹਾਂ ਦੀ ਪੋਸਟ 'ਤੇ ਅਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਕੀ ਬਾਬੂ ਭਈਆ, ਕਿਉਂ ਫਿਰ।' ਇਕ ਹੋਰ ਨੇ ਲਿਖਿਆ, 'ਤੁਹਾਡੇ ਬਿਨਾਂ ਕੋਈ ਹੇਰਾਫੇਰੀ ਨਹੀਂ ਹੈ।'
ਦੱਸ ਦਈਏ ਕਿ ਪਰੇਸ਼ ਰਾਵਲ ਹੇਰਾਫੇਰੀ ਦੀ ਜਾਨ ਹਨ। ਅਕਸ਼ੈ ਕੁਮਾਰ ਅਤੇ ਸੁਨੀਲ ਸ਼ੈੱਟੀ ਦੇ ਨਾਲ, ਉਨ੍ਹਾਂ ਨੇ ਹੇਰਾ ਫੇਰੀ 1 ਤੇ 2 ਵਿਚ ਪ੍ਰਸ਼ੰਸਕਾਂ ਨੂੰ ਬਹੁਤ ਹਸਾਇਆ ਸੀ। ਅਜਿਹੀ ਸਥਿਤੀ ਵਿਚ, ਫ਼ਿਲਮ ਦੇ ਤੀਜੇ ਹਿੱਸੇ ਵਿਚ ਉਨ੍ਹਾਂ ਦੀ ਗੈਰਹਾਜ਼ਰੀ ਪ੍ਰਸ਼ੰਸਕਾਂ ਨੂੰ ਬਹੁਤ ਯਾਦ ਆਵੇਗੀ। ਉਨ੍ਹਾਂ ਦੀ ਖ਼ਾਲੀ ਥਾਂ ਨੂੰ ਕੋਈ ਨਹੀਂ ਭਰ ਸਕਦਾ। 'ਹੇਰਾ ਫੇਰੀ 3' ਵਿਚ ਬਾਬੂ ਰਾਉ ਦਾ ਨਾ ਦਿਖਣਾ ਉਨ੍ਹਾਂ ਦੇ ਤੇ ਹੇਰਾ ਫੇਰੀ ਫਿਲਮ ਦੇ ਪ੍ਰਸ਼ੰਸਕਾਂ ਲਈ ਕਿਸੇ ਵੱਡੇ ਸਦਮੇ ਤੋਂ ਘੱਟ ਨਹੀਂ ਹੈ।