ED interrogated actress Tamannaah Bhatia: Bollywood ਅਦਾਕਾਰਾ ਤਮੰਨਾ ਭਾਟੀਆ ਤੋਂ ED ਨੇ ਮਨੀ ਲਾਂਡਰਿੰਗ ਮਾਮਲੇ 'ਚ ਕੀਤੀ ਪੁੱਛਗਿੱਛ
ED interrogated actress Tamannaah Bhatia :ਮਹਾਦੇਵ ਬੈਟਿੰਗ ਐਪ ਮਾਮਲੇ 'ਚ ED ਨੇ ਅਦਾਕਾਰਾ ਤੋਂ ਕੀਤੀ ਪੁੱਛਗਿ
ED interrogated actress Tamannaah Bhatia: ਬਾਲੀਵੁੱਡ ਅਭਿਨੇਤਰੀ ਤਮੰਨਾ ਭਾਟੀਆ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਹਾਦੇਵ ਬੈਟਿੰਗ ਐਪ ਦੀ ਸੱਟੇਬਾਜ਼ੀ ਐਪ 'ਫੇਅਰ ਪਲੇ' 'ਤੇ ਆਈਪੀਐੱਲ ਮੈਚਾਂ ਨੂੰ ਪ੍ਰਮੋਟ ਕਰਨ ਦੇ ਮਾਮਲੇ 'ਚ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਵੱਲੋਂ ਅਦਾਕਾਰਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਐਪ 'ਤੇ ਗੈਰ-ਕਾਨੂੰਨੀ ਤਰੀਕੇ ਨਾਲ IPL ਮੈਚਾਂ ਦਾ ਟੈਲੀਕਾਸਟ ਕੀਤਾ ਗਿਆ ਸੀ, ਜਿਸ ਕਾਰਨ ਵਾਇਆਕਾਮ ਨੂੰ 1 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਮਾਮਲੇ 'ਚ ਤਮੰਨਾ ਭਾਟੀਆ ਦੀ ਸ਼ਮੂਲੀਅਤ ਕਾਰਨ ਗੁਹਾਟੀ ਸਥਿਤ ਈਡੀ ਦਫ਼ਤਰ 'ਚ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ HPZ ਐਪ ਬਾਰੇ ਵੀ ਪੁੱਛਗਿੱਛ ਕੀਤੀ ਗਈ ਹੈ।
ED ਨੇ HPZ ਐਪ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਤਮੰਨਾ ਭਾਟੀਆ ਤੋਂ ਪੁੱਛਗਿੱਛ ਕੀਤੀ। ਇਸ ਐਪ ਦਾ ਪ੍ਰਚਾਰ ਤਮੰਨਾ ਭਾਟੀਆ ਨੇ ਕੀਤਾ ਸੀ। ਇਹ HPZ ਐਪ ਮਹਾਦੇਵ ਸੱਟੇਬਾਜ਼ੀ ਐਪ ਨਾਲ ਵੀ ਜੁੜਿਆ ਹੋਇਆ ਹੈ। ED ਨੇ ਤਮੰਨਾ ਭਾਟੀਆ ਨੂੰ HPZ ਐਪ ਘੁਟਾਲੇ 'ਚ ਪੁੱਛਗਿੱਛ ਲਈ ਬੁਲਾਇਆ ਹੈ। ਇਸ ਮਾਮਲੇ 'ਚ ਤਮੰਨਾ ਭਾਟੀਆ ਨੂੰ ਦੋਸ਼ੀ ਵਜੋਂ ਨਹੀਂ ਬਲਕਿ ਇਸ ਐਪ ਨੂੰ ਪ੍ਰਮੋਟ ਕਰਨ ਦੇ ਸਿਲਸਿਲੇ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ।
ਕਰੋੜਾਂ ਰੁਪਏ ਦਾ ਘਪਲਾ
ਇਸ ਐਪ ਰਾਹੀਂ ਲੋਕਾਂ ਨੂੰ 57,000 ਰੁਪਏ ਲਗਾ ਕੇ 4000 ਰੁਪਏ ਦ ਦੇਣ ਦਾ ਵਾਅਦਾ ਕਰਕੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ। ਧੋਖਾਧੜੀ ਕਰਨ ਲਈ ਵੱਖ-ਵੱਖ ਬੈਂਕਾਂ 'ਚ ਸ਼ੈੱਲ ਕੰਪਨੀਆਂ ਦੇ ਨਾਂ 'ਤੇ ਫਰਜ਼ੀ ਖਾਤੇ ਖੋਲ੍ਹੇ ਗਏ ਸਨ, ਜਿਨ੍ਹਾਂ 'ਚ ਨਿਵੇਸ਼ਕਾਂ ਤੋਂ ਪੈਸੇ ਟਰਾਂਸਫਰ ਕੀਤੇ ਗਏ ਸਨ। ਮੁਲਜ਼ਮਾਂ ਨੇ ਇਸ ਪੈਸੇ ਨੂੰ ਕ੍ਰਿਪਟੋ ਅਤੇ ਬਿਟਕੁਆਇਨ ਵਿੱਚ ਨਿਵੇਸ਼ ਕੀਤਾ ਅਤੇ ਮਹਾਦੇਵ ਵਰਗੀਆਂ ਕਈ ਸੱਟੇਬਾਜ਼ੀ ਐਪਸ ਉੱਤੇ ਪੈਸਾ ਲਗਾਇਆ। ਇਸ ਮਾਮਲੇ ਵਿੱਚ ਈਡੀ ਨੇ ਹੁਣ ਤੱਕ 497.20 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਜ਼ਬਤ ਕੀਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਇਸ ਘੁਟਾਲੇ ਦੀ ਜਾਂਚ 'ਚ ਰੁੱਝਿਆ ਹੋਇਆ ਹੈ।
(For more news apart from News in Punjabi, stay tuned to Rozana Spokesman)