ਮੁੰਬਈ ਪੁਲਿਸ ਨੇ ਤੀਜੀ ਵਾਰ ਕੰਗਨਾ ਰਣੌਤ ਨੂੰ ਭੇਜਿਆ ਸੰਮਨ, 23 ਨਵੰਬਰ ਨੂੰ ਹੋਵੇਗੀ ਪੁੱਛਗਿੱਛ

ਏਜੰਸੀ

ਮਨੋਰੰਜਨ, ਬਾਲੀਵੁੱਡ

ਦੋਵੇਂ ਭੈਣਾਂ ਨੂੰ ਬਾਂਦਰਾ ਪੁਲਿਸ ਸਾਹਮਣੇ ਆਪਣੇ ਬਿਆਨ ਦਰਜ ਕਰਵਾਉਣੇ

kangana ranaut

ਨਵੀਂ ਦਿੱਲੀ: ਮੁੰਬਈ ਪੁਲਿਸ ਨੇ ਹੁਣ ਕੰਗਨਾ ਰਨੌਤ ਅਤੇ ਉਸਦੀ ਭੈਣ ਰੰਗੋਲੀ ਨੂੰ ਨਵਾਂ ਸੰਮਨ ਜਾਰੀ ਕੀਤਾ ਹੈ। ਕੰਗਨਾ ਨੂੰ ਬਿਆਨ ਦੇਣ ਲਈ 23 ਨਵੰਬਰ  ਅਤੇ ਰੰਗੋਲੀ ਨੂੰ 24 ਨਵੰਬਰ ਨੂੰ ਆਉਣ ਲਈ ਕਿਹਾ ਗਿਆ ਹੈ।

ਮੁੰਬਈ ਪੁਲਿਸ ਨੇ ਕੰਗਨਾ ਰਨੌਤ ਅਤੇ ਰੰਗੋਲੀ ਨੂੰ ਤੀਜੀ ਵਾਰ ਨੋਟਿਸ ਜਾਰੀ ਕੀਤਾ ਹੈ। ਦੋਵੇਂ ਭੈਣਾਂ ਨੂੰ ਬਾਂਦਰਾ ਪੁਲਿਸ ਸਾਹਮਣੇ ਆਪਣੇ ਬਿਆਨ ਦਰਜ ਕਰਵਾਉਣੇ ਹਨ।

ਬਾਂਦਰਾ ਦੀ ਅਦਾਲਤ ਨੇ ਕਾਸਟਿੰਗ ਡਾਇਰੈਕਟਰ ਸਾਹਿਲ ਅਸ਼ਰਫ ਸਯਦ ਦੀ ਸ਼ਿਕਾਇਤ ਤੋਂ ਬਾਅਦ ਕੰਗਨਾ ਅਤੇ ਉਸਦੀ ਭੈਣ ਦੇ ਖ਼ਿਲਾਫ਼ ਐਫਆਈਆਰ ਦਰਜ ਕਰਨ ਦਾ ਆਦੇਸ਼ ਦਿੱਤੇ ਗਏ ਸਨ।

ਇਹ ਸ਼ਿਕਾਇਤ ਆਈਪੀਸੀ ਦੀ ਧਾਰਾ 295 (ਏ) 153 (ਏ) ਅਤੇ 124 (ਏ) ਦੇ ਤਹਿਤ ਦਰਜ ਕੀਤੀ ਗਈ ਸੀ। ਐਫਆਈਆਰ ਦੇ ਅਨੁਸਾਰ, ਕੰਗਨਾ ਰਣੌਤ ਅਤੇ ਉਸਦੀ ਭੈਣ ਰੰਗੋਲੀ ਚੰਦੇਲ ਨੇ ਆਪਣੇ ਟਵੀਟਾਂ ਰਾਹੀਂ ਧਾਰਮਿਕ ਸਦਭਾਵਨਾ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ 'ਤੇ ਦੋਸ਼ ਹੈ ਕਿ ਕੰਗਨਾ ਨੇ ਬਾਲੀਵੁੱਡ ਦੇ ਹਿੰਦੂ ਅਤੇ ਮੁਸਲਿਮ ਕਲਾਕਾਰਾਂ ਵਿਚ ਪਾੜਾ ਪੈਦਾ ਕਰ ਦਿੱਤਾ ਹੈ।