Live Concerts in India: ਦਿਲਜੀਤ ਦੋਸਾਂਝ ਤੋਂ ਬਾਅਦ ਰੈਪਰ ਬਾਦਸ਼ਾਹ ਵਲੋਂ ਭਾਰਤ ਵਿਚ ਲਾਈਵ ਸ਼ੋਅ ਲਈ ਬੁਨਿਆਦੀ ਢਾਂਚੇ ਪ੍ਰਤੀ ਚਿੰਤਾ ਜ਼ਾਹਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਕਿਹਾ-ਅਧਿਕਾਰੀਆਂ ਨੂੰ ਇਸ ਦੇ ਆਲੇ ਦੁਆਲੇ ਬੁਨਿਆਦੀ ਢਾਂਚਾ ਬਣਾਉਣ ਅਤੇ ਇਸ ਨੂੰ ਸਾਰੇ ਪੱਧਰਾਂ ਵਿਚ ਉਤਸ਼ਾਹਿਤ ਕਰਨ ਲਈ ਸਰਗਰਮ ਹੋਣ ਦੀ ਲੋੜ

After Diljit Dosanjh Badshah expressed concern about live concerts in India news in Punjabi

After Diljit Dosanjh Badshah expressed concern about live concerts in India news in Punjabi: ਦਿਲਜੀਤ ਦੋਸਾਂਝ ਤੋਂ ਬਾਅਦ ਰੈਪਰ ਬਾਦਸ਼ਾਹ ਨੇ ਭਾਰਤ ਵਿਚ ਲਾਈਵ ਸ਼ੋਅ ਲਈ ਬੁਨਿਆਦੀ ਢਾਂਚੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਉਸ ਨੇ ਢੁਕਵੇਂ ਸਥਾਨਾਂ ਅਤੇ ਸਹੂਲਤਾਂ ਦੀ ਘਾਟ ਕਾਰਨ ਕਲਾਕਾਰਾਂ ਅਤੇ ਆਯੋਜਕਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਉਜਾਗਰ ਕੀਤਾ ਹੈ।

 ਬਾਦਸ਼ਾਹ ਨੇ ਟਵੀਟ ਕਰਦਿਆਂ ਲਿਖਿਆ ਕਿ ਲੋਕ ਲਾਈਵ ਸ਼ੋਅ ਦੇ ਪ੍ਰਭਾਵ ਅਤੇ ਇਸ ਤੋਂ ਪੈਦਾ ਹੋਣ ਵਾਲੀ ਆਮਦਨ ਨੂੰ ਜਾਣਦੇ ਹਨ ਪਰ ਅਧਿਕਾਰੀਆਂ ਨੂੰ ਇਸ ਦੇ ਆਲੇ ਦੁਆਲੇ ਬੁਨਿਆਦੀ ਢਾਂਚਾ ਬਣਾਉਣ ਅਤੇ ਇਸ ਨੂੰ ਸਾਰੇ ਪੱਧਰਾਂ ਵਿਚ ਉਤਸ਼ਾਹਿਤ ਕਰਨ ਲਈ ਸਰਗਰਮ ਹੋਣ ਦੀ ਲੋੜ ਹੈ।