ਬਾਲੀਵੁਡ ਦੀਆਂ ਇਹਨਾਂ ਮਸ਼ਹੂਰ ਹਸਤੀਆਂ ਦੇ ਘਰ ਗੂੰਜੀਆਂ ਕਿਲਕਾਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

'ਭਾਬੀ ਜੀ ਘਰ ਪਰ ਹੈ' ਤੋਂ ਹਰ ਘਰ ਵਿਚ ਪਹਿਚਾਣ ਬਣਾਉਣ ਵਾਲੀ ਟੀਵੀ ਸਟਾਰ ਸੌਮਿਆ ਟੰਡਨ ਦੇ ਘਰ ਤੋਂ ਇਕ ਵੱਡੀ ਖੁਸ਼ਖਬਰੀ ਆਈ ਹੈ। ਕੁੱਝ ਮਹੀਨੇ ਪਹਿਲਾਂ ਹੀ ...

Celebs become parents

ਮੁੰਬਈ : 'ਭਾਬੀ ਜੀ ਘਰ ਪਰ ਹੈ' ਤੋਂ ਹਰ ਘਰ ਵਿਚ ਪਹਿਚਾਣ ਬਣਾਉਣ ਵਾਲੀ ਟੀਵੀ ਸਟਾਰ ਸੌਮਿਆ ਟੰਡਨ ਦੇ ਘਰ ਤੋਂ ਇਕ ਵੱਡੀ ਖੁਸ਼ਖਬਰੀ ਆਈ ਹੈ। ਕੁੱਝ ਮਹੀਨੇ ਪਹਿਲਾਂ ਹੀ ਸੌਮਿਆ ਨੇ ਅਪਣੀ ਪ੍ਰੈਗਨੈਂਸੀ ਦੇ ਬਾਰੇ 'ਚ ਜਾਣਕਾਰੀ ਦਿਤੀ ਸੀ। ਸਪਾਟ ਬੁਆਏ ਦੇ ਮੁਤਾਬਕ ਸੌਮਿਆ ਨੇ 14 ਜਨਵਰੀ ਨੂੰ ਹੀ ਬੱਚੇ ਨੂੰ ਜਨਮ ਦੇ ਦਿਤਾ ਸੀ ਪਰ ਇਹ ਖਬਰ ਹੁਣ ਸਾਹਮਣੇ ਆਈ ਹੈ। ਚਲੋ ਤੁਹਾਨੂੰ ਤੁਹਾਨੂੰ ਅਜਿਹੇ ਸਟਾਰਸ ਦੇ ਬਾਰੇ 'ਚ ਦੱਸਦੇ ਹਾਂ ਜਿਨ੍ਹਾਂ ਦੇ ਘਰ ਕੁੱਝ ਸਮਾਂ ਪਹਿਲਾਂ ਹੀ ਛੋਟੇ ਮਹਿਮਾਨਾਂ ਦੀਆਂ ਕਿਲਕਾਰੀਆਂ ਗੂੰਜੀਆਂ।

ਕੁੱਝ ਦਿਨ ਪਹਿਲਾਂ ਹੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਮਾਂ ਬਣੀ ਹਨ। ਸਾਨੀਆ ਨੇ ਬੇਟੇ ਨੂੰ ਜਨਮ ਦਿਤਾ। ਇਸ ਗੱਲ ਦੀ ਜਾਣਕਾਰੀ ਸ਼ੋਏਬ ਮਲਿਕ ਨੇ ਸੋਸ਼ਲ ਮੀਡੀਆ 'ਤੇ ਦਿਤੀ। ਇਸ ਦੇ ਨਾਲ ਹੀ ਫ਼ਿਲਮ ਮੇਕਰ ਫਰਾਹ ਖਾਨ ਨੇ ਖਾਸ ਅੰਦਾਜ਼ ਵਿਚ ਇਸ ਖੁਸ਼ਖਬਰੀ ਨੂੰ ਫੈਨਸ ਦੇ ਨਾਲ ਸ਼ੇਅਰ ਕੀਤਾ। 

ਸਲਮਾਨ ਖਾਨ ਦੇ ਨਾਲ ਕਈ ਹਿਟ ਫਿਲਮਾਂ ਵਿਚ ਕੰਮ ਕਰ ਚੁਕੀ ਮਸ਼ਹੂਰ ਅਦਾਕਾਰ ਰੰਭਾ 40 ਦੀ ਉਮਰ ਵਿਚ ਮਾਂ ਬਣੀ ਹਨ। ਉਨ੍ਹਾਂ ਨੇ 23 ਸਤੰਬਰ ਨੂੰ ਇਕ ਬੇਟੇ ਨੂੰ ਜਨਮ ਦਿਤਾ। ਇਹ ਰੰਭਾ ਦਾ ਤੀਜਾ ਬੱਚਾ ਹੈ। ਇਸ ਤੋਂ ਪਹਿਲਾਂ ਰੰਭਾ ਦੀ ਦੋ ਬੇਟੀਆਂ ਹੋਈਆਂ ਸਨ। 

ਸ਼ਾਹਿਦ ਕਪੂਰ ਹਾਲ ਹੀ ਵਿਚ ਫਿਰ ਤੋਂ ਪਾਪਾ ਬਣੇ ਹਨ। ਉਨ੍ਹਾਂ ਦੀ ਪਤਨੀ ਮੀਰਾ ਰਾਜਪੂਤ ਨੇ 5 ਸਤੰਬਰ ਨੂੰ ਬੇਟੇ ਨੂੰ ਜਨਮ ਦਿਤਾ।  ਸ਼ਾਹਿਦ ਨੇ ਖੁਦ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਪੁੱਤਰ ਹੋਇਆ ਹੈ। ਸ਼ਾਹਿਦ ਨੇ ਅਪਣੇ ਬੇਟੇ ਦਾ ਨਾਮ ਜਾਯਨ ਕਪੂਰ ਰੱਖਿਆ ਹੈ। 

ਐਕਟਰ ਨੀਲ ਨਿਤਿਨ ਮੁਕੇਸ਼ ਨੇ ਪਿਛਲੇ ਸਾਲ ਰੁਕਮਣੀ ਸਹਾਏ ਨਾਲ ਵਿਆਹ ਕੀਤਾ ਸੀ। ਰੁਕਮਿਣੀ ਅਤੇ ਨੀਲ ਇਕ ਧੀ ਦੇ ਮਾਤਾ ਪਿਤਾ ਬਣ ਗਏ ਹਨ। ਰੁਕਮਣੀ ਨੇ 20 ਸਤੰਬਰ ਨੂੰ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ ਵਿਚ ਧੀ ਨੂੰ ਜਨਮ ਦਿਤਾ। ਨੀਲ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਖੁਸ਼ਖਬਰੀ ਦਿਤੀ ਸੀ ਕਿ ਉਹ ਮਾਤਾ ਪਿਤਾ ਬਣਨ ਵਾਲੇ ਹਨ। 

ਕੁੱਝ ਦਿਨ ਪਹਿਲਾਂ ਬਾਲੀਵੁਡ ਐਕਟਰ ਰਾਜਪਾਲ ਯਾਦਵ ਵਲੋਂ ਵੀ ਚੰਗੀ ਖਬਰ ਆਈ ਸੀ। ਰਾਜਪਾਲ ਯਾਦਵ ਦੀ ਪਤਨੀ ਨੇ ਇਕ ਧੀ ਨੂੰ ਜਨਮ ਦਿਤਾ। ਇਸ ਗੱਲ ਦੀ ਜਾਣਕਾਰੀ ਖੁਦ ਰਾਜਪਾਲ ਯਾਦਵ ਨੇ ਦਿਤੀ।