ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਫ਼ਿਲਮ ਵਿਚ ਨਜ਼ਰ ਆਵੇਗੀ ਪਾਕਿਸਤਾਨੀ ਅਭਿਨੇਤਰੀ ਹਾਨੀਆ ਆਮਿਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਫ਼ਿਲਮ 'ਸਰਦਾਰ ਜੀ 3' ਵਿਚ ਮੁੱਖ ਭੂਮਿਕਾ ਨਿਭਾਵੇਗੀ

Pakistani actress Hania Aamir will be seen in Punjabi singer Diljit Dosanjh's film

Pakistani actress Hania Aamir will be seen in Punjabi Singer Diljit Dosanjh's film: ਪੰਜਾਬੀ ਸੁਪਰਸਟਾਰ ਗਾਇਕ ਦਿਲਜੀਤ ਦੋਸਾਂਝ ਦੀ ਨਾ ਸਿਰਫ਼ ਭਾਰਤ ਵਿੱਚ, ਬਲਕਿ ਵਿਸ਼ਵ ਪੱਧਰ 'ਤੇ ਵੀ ਇੱਕ ਵਿਸ਼ਾਲ ਫ਼ੈਨ ਫ਼ਾਲੋਇੰਗ ਹੈ। ਕੀ ਤੁਸੀਂ ਜਾਣਦੇ ਹੋ, ਪਾਕਿਸਤਾਨ ਅਦਾਕਾਰ ਵੀ ਦਿਲਜੀਤ ਦੇ ਫ਼ੈਨ ਹਨ।  

ਇਨ੍ਹਾਂ ਹੀ ਨਹੀਂ ਹੁਣ ਪਾਕਿਸਤਾਨ ਅਭਿਨੇਤਰੀ ਦਿਲਜੀਤ ਦੋਸਾਂਝ ਦੀ ਫ਼ਿਲਮ ਵਿਚ ਵੀ ਨਜ਼ਰ ਆਉਣਗੇ। ਜੀ ਹਾਂ, ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਫ਼ਿਲਮ ਵਿਚ ਪਾਕਿਸਤਾਨੀ ਅਭਿਨੇਤਰੀ ਨਜ਼ਰ ਆਉਣ ਵਾਲੀ ਹੈ। 

ਦਿਲਜੀਤ ਦੋਸਾਂਝ  ਦੀ ਫ਼ਿਲਮ 'ਸਰਦਾਰ ਜੀ 3' ਵਿਚ ਹਾਨੀਆ ਆਮਿਰ ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ। ਜਿਸ ਦੀ ਤਸਵੀਰ ਵੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਤਸਵੀਰ ਵਿਚ ਦਿਲਜੀਤ ਦੋਸਾਂਝ, ਹਾਨੀਆ ਆਮਿਰ ਤੇ ਨੀਰੂ ਬਾਜਵਾ ਤੇ ਹੋਰ ਟੀਮ ਮੈਂਬਰ ਨਜ਼ਰ ਆ ਰਹੇ ਹਨ। ਹੁਣ ਦਰਸ਼ਕ ਇਸ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ