‘ਨਾਨੂ ਕੀ ਜਾਨੂੰ’ 'ਚ ਦਿਖੇਗਾ ਅਭੇ ਦਿਉਲ ਅਤੇ ਪਤਰਲੇਖਾ ਦੀ ਕੈਮਿਸਟ੍ਰੀ ਦਾ ਜਲਵਾ
ਅਭੇ ਦਿਉਲ ਅਤੇ ਅਦਾਕਾਰਾ ਪਤਰਲੇਖਾ 'ਨਾਨੂ ਕੀ ਜਾਨੂੰ' ਫ਼ਿਲਮ 'ਚ ਇਕੱਠੇ ਨਜ਼ਰ ਆਉਣ ਵਾਲੇ ਹਨ।
ਮੁੰਬਈ: ਅਦਾਕਾਰ ਅਭੇ ਦਿਉਲ ਅਤੇ ਅਦਾਕਾਰਾ ਪਤਰਲੇਖਾ 'ਨਾਨੂ ਕੀ ਜਾਨੂੰ' ਫ਼ਿਲਮ 'ਚ ਪਹਿਲੀ ਵਾਰ ਇਕੱਠੇ ਨਜ਼ਰ ਆਉਣ ਵਾਲੇ ਹਨ। ਫ਼ਿਲਮ ‘ਨਾਨੂ ਕੀ ਜਾਨੂੰ’ 20 ਅਪ੍ਰੈਲ ਨੂੰ ਜਾਰੀ ਹੋਵੇਗੀ। ਫ਼ਿਲਮ ਨੂੰ ਫ਼ਰਾਜ਼ ਹੈਦਰ ਨੇ ਡਾਇਰੈਕਟ ਕੀਤੀ ਹੈ।
ਫ਼ਿਲਮ ਆਲੋਚਕ ਅਤੇ ਮਾਰਕੀਟ ਮਾਹਰ ਤਰਣ ਆਦਰਸ਼ ਨੇ ਟਵੀਟ ਕਰ ਫ਼ਿਲਮ ਰਿਲੀਜ਼ ਦੀ ਜਾਣਕਾਰੀ ਦਿਤੀ ਹੈ। ਫ਼ਿਲਮ ਨੂੰ ਸਾਜਿਦ ਕੂਰੈਸ਼ੀ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ 'ਚ ਅਭੇ ਦਿਉਲ ਅਤੇ ਪਤਰਲੇਖਾ ਦੀ ਜ਼ਬਰਦਸਤ ਕੈਮਿਸਟ੍ਰੀ ਦੇਖਣ ਨੂੰ ਮਿਲੇਗੀ।
ਅਭੇ ਦਿਉਲ ਦੀ ਫ਼ਿਲਮ 'ਜ਼ਿੰਦਗੀ ਨਹੀਂ ਮਿਲੇਗੀ ਦੁਬਾਰਾ' 'ਚ ਉਨ੍ਹਾਂ ਦੇ ਕਿਰਦਾਰ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਫ਼ਿਲਮ 'ਚ ਉਨ੍ਹਾਂ ਦਾ ਕਿਰਦਾਰ ਕਾਫ਼ੀ ਸਹਿਜ਼ ਅਤੇ ਮਜ਼ੇਦਾਰ ਸੀ। ਅਭੇ ਦਿਉਲ ਦਾ ਨਾਮ ਸੋਨਮ ਕਪੂਰ ਨਾਲ ਵੀ ਜੋੜਿਆ ਜਾ ਚੁਕਿਆ ਹੈ।
ਇਹ ਫ਼ਿਲਮ ਦਰਸ਼ਕਾਂ ਨੂੰ ਕੁੱਝ ਖ਼ਾਸ ਪਸੰਦ ਨਹੀਂ ਆਈ ਸੀ। ਇਸ ਤੋਂ ਬਾਅਦ ਪਤਰਲੇਖਾ ਨੇ ਫ਼ਿਲਮ ‘ਲਵ ਗੇਮਜ਼’ 'ਚ ਅਪਣੇ ਗਲੈਮਰ ਦਾ ਜ਼ਬਰਦਸਤ ਤੜਕਾ ਲਗਾਇਆ। ਪਤਰਲੇਖਾ ਰਾਜਕੁਮਾਰ ਰਾਵ ਦੀ ਗਰਲਫ਼ਰੈਂਡ ਹੈ। ਦੋਵੇਂ ਕਈ ਸਾਲਾਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਦੋਵਾਂ ਦੀ ਪਹਿਲੀ ਮੁਲਾਕਾਤ ਫ਼ਿਲਮ 'ਸਿਟੀਲਾਈਟਸ' ਦੇ ਸੈੱਟ 'ਤੇ ਹੋਈ ਸੀ।