ਜਨਮਦਿਨ ਵਿਸ਼ੇਸ਼ : 500 ਕੁੜੀਆਂ ਨੂੰ ਪਿਛੇ ਛੱਡ ਕੇ ਚੁਲਬੁਲੀ ਅਦਾਕਾਰਾ ਬਣੀ 'ਸਟੂਡੈਂਟ ਆਫ਼ ਦਿ ਈਅਰ'
ਬਾਲੀਵੁੱਡ ਦੀ ਚੁਲਬੁਲੀ ਅਦਾਕਾਰਾ ਵੱਜੋਂ ਜਾਣੀ ਜਾਂਦੀ ਆਲੀਆ ਭੱਟ ਅੱਜ 25 ਸਾਲ ਦੀ ਹੋ ਗਈ ਹੈ।
Aaliya Bhatt
ਬਾਲੀਵੁੱਡ ਦੀ ਚੁਲਬੁਲੀ ਅਦਾਕਾਰਾ ਵੱਜੋਂ ਜਾਣੀ ਜਾਂਦੀ ਆਲੀਆ ਭੱਟ ਅੱਜ 25 ਸਾਲ ਦੀ ਹੋ ਗਈ ਹੈ। 1993 ਨੂੰ ਮੁੰਬਈ 'ਚ ਪੈਦਾ ਹੋਈ ਆਲੀਆ ਬਾਲੀਵੁਡ ਦੇ ਮਸ਼ਹੂਰ ਨਿਰਮਾਤਾ ਨਿਰਦੇਸ਼ ਮਹੇਸ਼ ਭੱਟ ਦੀ ਬੇਟੀ ਹੈ ਪਰ ਬਾਵਜੂਦ ਇਸ ਦੇ ਆਲੀਆ ਨੇ ਆਪਣੇ 6 ਸਾਲ ਦੇ ਬਾਲੀਵੁੱਡ ਕਰੀਅਰ 'ਚ ਖੁਦ ਮੇਹਨਤ ਕਰਕੇ ਅਪਣਾ ਵੱਖਰਾ ਮੁਕਾਮ ਹਾਸਲ ਕੀਤਾ ਹੈ, ਅਤੇ ਅੱਜ ਉਹ ਇਕ ਸਫਲ ਅਦਾਕਾਰਾ ਦੇ ਤੌਰ 'ਤੇ ਦੇਖੀ ਜਾਂਦੀ ਹੈ । ਦਸਣਯੋਗ ਹੈ ਕਿ ਆਲੀਆ ਇੰਡਸਟਰੀ ਦੀਆਂ ਮੌਜ਼ੂਦਾਂ ਅਦਾਕਾਰਾਂ ਨੂੰ ਕੜੀ ਟੱਕਰ ਦੇ ਰਹੀ ਹੈ। ਅੱਜ ਆਲੀਆ ਦੇ ਜਨਮਦਿਨ ਮੌਕੇ ਤੁਹਾਨੂੰ ਆਲੀਆ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਤੋਂ ਜਾਣੂ ਕਰਵਾਉਂਦੇ ਹਾਂ।