Lok Sabha 2024 Elections: ਇਸ ਸੀਟ ਤੋਂ ਲੋਕ ਸਭਾ ਚੋਣ ਲੜ ਸਕਦੀ ਹੈ ਕੰਗਨਾ ਰਣੌਤ! ਅਧਿਕਾਰਤ ਐਲਾਨ ਹੋਣਾ ਬਾਕੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਖ਼ਬਰਾਂ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਕੰਗਨਾ ਨੂੰ ਹਿਮਾਚਲ ਪ੍ਰਦੇਸ਼ ਤੋਂ ਚੋਣ ਲੜਾਉਣ ਦੀ ਯੋਜਨਾ ਬਣਾ ਰਹੀ ਹੈ।

Kangana Ranaut to Contest For Lok Sabha 2024 Elections!

Lok Sabha 2024 Elections: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਲੋਕ ਸਭਾ ਚੋਣਾਂ ਲੜਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਭਾਜਪਾ ਮਥੁਰਾ ਤੋਂ ਕੰਗਨਾ ਰਣੌਤ ਨੂੰ ਟਿਕਟ ਦੇ ਸਕਦੀ ਹੈ ਪਰ ਹੁਣ ਖ਼ਬਰਾਂ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਕੰਗਨਾ ਨੂੰ ਹਿਮਾਚਲ ਪ੍ਰਦੇਸ਼ ਤੋਂ ਚੋਣ ਲੜਾਉਣ ਦੀ ਯੋਜਨਾ ਬਣਾ ਰਹੀ ਹੈ।

ਖ਼ਬਰਾਂ ਦੀ ਮੰਨੀਏ ਤਾਂ ਭਾਜਪਾ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਕੰਗਨਾ ਰਣੌਤ ਨੂੰ ਟਿਕਟ ਦੇ ਸਕਦੀ ਹੈ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਹਾਲਾਂਕਿ ਕੁੱਝ ਖ਼ਬਰਾਂ 'ਚ ਕੰਗਨਾ ਨੂੰ ਚੰਡੀਗੜ੍ਹ ਤੋਂ ਵੀ ਉਮੀਦਵਾਰ ਬਣਾਏ ਜਾਣ ਦੀ ਚਰਚਾ ਹੈ। ਕੰਗਨਾ ਰਣੌਤ ਦੇ ਮੰਡੀ ਜਾਂ ਕਾਂਗੜਾ ਸੀਟ ਤੋਂ ਵੀ ਚੋਣ ਲੜਨ ਦੀ ਚਰਚਾ ਹੈ। ਮੰਡੀ ਸੀਟ ਤੋਂ ਕਈ ਹੋਰ ਉਮੀਦਵਾਰਾਂ ਦੇ ਨਾਵਾਂ ਦੀ ਵੀ ਚਰਚਾ ਹੋ ਰਹੀ ਹੈ ਪਰ ਕੰਗਨਾ ਨੂੰ ਸੱਭ ਤੋਂ ਮਜ਼ਬੂਤ ​​ਦਾਅਵੇਦਾਰ ਮੰਨਿਆ ਜਾ ਰਿਹਾ ਹੈ।

ਕੰਗਨਾ ਰਣੌਤ ਪਹਿਲਾਂ ਵੀ ਰਾਜਨੀਤੀ ਵਿਚ ਆਉਣ ਦੀ ਇੱਛਾ ਜ਼ਾਹਰ ਕਰ ਚੁੱਕੀ ਹੈ। ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਕੰਗਨਾ ਰਣੌਤ ਨੇ ਹਾਲ ਹੀ 'ਚ ਕਿਹਾ ਸੀ, "ਮੈਂ ਭਾਜਪਾ ਦੀ ਬੁਲਾਰਾ ਨਹੀਂ ਹਾਂ... ਚੋਣਾਂ 'ਤੇ ਅਪਣੀ ਰਾਏ ਦੇਣ ਲਈ ਇਹ ਸਹੀ ਜਗ੍ਹਾ ਅਤੇ ਸਹੀ ਸਮਾਂ ਨਹੀਂ ਹੈ। ਮੇਰੇ ਚੋਣ ਲੜਨ ਬਾਰੇ ਪਾਰਟੀ ਵਲੋਂ ਹੀ ਬਿਆਨ ਆਉਣਾ ਚਾਹੀਦਾ ਹੈ। ਇਹ ਐਲਾਨ ਸਹੀ ਸਮੇਂ ਅਤੇ ਸਹੀ ਥਾਂ 'ਤੇ ਕੀਤਾ ਜਾਵੇਗਾ”।

ਕੰਗਨਾ ਰਣੌਤ ਨੇ ਇਕ ਪੁਰਾਣੇ ਇੰਟਰਵਿਊ ਵਿਚ ਇਹ ਵੀ ਕਿਹਾ ਸੀ ਕਿ, "ਜੇਕਰ ਭਗਵਾਨ ਕ੍ਰਿਸ਼ਨ ਦੀ ਕਿਰਪਾ ਰਹੀ, ਤਾਂ ਉਹ ਅਗਲੀਆਂ ਲੋਕ ਸਭਾ ਚੋਣਾਂ ਲੜੇਗੀ।" ਹਾਲਾਂਕਿ ਕੰਗਨਾ ਰਣੌਤ ਕਈ ਵਾਰ ਭਾਜਪਾ ਦੀ ਟਿਕਟ 'ਤੇ ਚੋਣ ਲੜਨ ਦੀ ਗੱਲ ਤੋਂ ਇਨਕਾਰ ਕਰ ਚੁੱਕੀ ਹੈ ਪਰ ਕਈ ਵਾਰ ਕੰਗਨਾ ਰਣੌਤ ਰਾਜਨੀਤੀ ਵਿਚ ਆਉਣ ਦੀ ਗੱਲ ਵੀ ਕਰ ਚੁੱਕੀ ਹੈ।

(For more Punjabi news apart from Kangana Ranaut to Contest For Lok Sabha 2024 Elections!, stay tuned to Rozana Spokesman)