ਇੱਕ ਕਦਮ ਹੋਰ ਅੱਗੇ ਵਧੀ ਪ੍ਰਿਯੰਕਾ, ਇਸ ਤਰ੍ਹਾਂ ਨਿਕ ਜੋਨਸ ਦੇ ਪਾਪਾ ਨਾਲ ਵੀ ਕੀਤੀ ਦੋਸਤੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਪ੍ਰਿਯੰਕਾ ਚੌਪੜਾ ਅਤੇ ਨਿਕ ਜੋਨਸ ਡੇਟਿੰਗ ਵਰਲਡ ਦਾ ਨਵਾਂ ਕਪਲ ਬਣ ਚੁੱਕੇ ਹਨ।

Priyanka and Nik

ਪ੍ਰਿਯੰਕਾ ਚੌਪੜਾ ਅਤੇ ਨਿਕ ਜੋਨਸ ਡੇਟਿੰਗ ਵਰਲਡ ਦਾ ਨਵਾਂ ਕਪਲ ਬਣ ਚੁੱਕੇ ਹਨ। ਕੁੱਝ ਦਿਨ ਪਹਿਲਾਂ ਹੀ ਨਿਕ ਜੋਨਸ ਪ੍ਰਿਯੰਕਾ ਦੀ ਤਸਵੀਰ ਉਤੇ ਉਨ੍ਹਾਂ ਦੀ ਮੁਸਕਾਨ ਦੀਆਂ ਤਾਰੀਫਾਂ ਕਰਦੇ ਹੋਏ ਕਮੇਂਟ ਕਰਦੇ ਨਜ਼ਰ ਆਏ ਸਨ। ਪਰ ਪ੍ਰਿਯੰਕਾ ਆਪਣੀ ਇਸ ਦੋਸਤੀ ਨੂੰ ਸੀਰ‍ਿਅਸ ਰ‍ਿਲੇਸ਼ਨ ਵਿਚ ਬਦਲਣਾ ਚਾਹੁੰਦੀ ਹੈ। ਹਾਲ ਹੀ ਵਿਚ ਇਸ ਗੱਲ ਦਾ ਇਸ਼ਾਰਾ ਪ੍ਰਿਯੰਕਾ ਨੇ ਨਿਕ ਜੋਨਸ ਦੇ ਪਾਪਾ ਨੂੰ ਇੰਸਟਾ 'ਤੇ ਫਾਲੋ ਕਰਨ ਦੇ ਨਾਲ ਦਿੱਤਾ।

ਪ੍ਰਿਯੰਕਾ ਨੂੰ ਇੰਸਟਾ ਉੱਤੇ 24 ਮਿਲ‍ਿਅਨ ਲੋਕ ਫਾਲੋ ਕਰਦੇ ਹਨ ਪਰ ਪ੍ਰਿਯੰਕਾ ਨਿਕ ਜੋਨਸ ਦੇ ਪਾਪਾ ਨੂੰ ਫਾਲੋ ਕਰਦੀ ਹੈ। ਪ‍ਿਛਲੇ ਦਿਨਾਂ 'ਚ ਪ੍ਰਿਯੰਕਾ ਦੀ ਤਸਵੀਰ ਉਤੇ ਨਿਕ ਦੇ ਭਰਾ ਨੇ ਵੀ ਪਾਜ਼ਟਿਵ ਕਮੇਂਟ ਕੀਤਾ ਸੀ।

ਫਿਲਹਾਲ ਪ੍ਰਿਯੰਕਾ ਅਤੇ ਨਿਕ ਜੋਨਸ ਦੀ ਸੋਸ਼ਲ ਮੀਡੀਆ ਉੱਤੇ ਇਹ ਕਮੇਂਟਸ ਦੀ ਕੇਮਿਸਟਰੀ ਦੀਆਂ ਖ਼ਬਰਾਂ ਸਾਹਮਣੇ ਆਇਆਂ ਸਨ। ਅਮੇਰੀਕਨ ਸਿੰਗਰ ਨਿਕ ਜੋਨਸ ਨਾਲ ਪ੍ਰਿਯੰਕਾ ਦੇ ਡਿਨਰ ਡੇਟ ਉੱਤੇ ਜਾਣ ਤੋਂ ਬਾਅਦ ਦੋਨਾਂ ਦਾ ਰ‍ਿਲੇਸ਼ਨ ਚਰਚਾ ਵਿੱਚ ਬਣਿਆ ਹੋਇਆ ਹੈ। ਪਿਛਲੇ ਦਿਨੀਂ ਹੀ ਅਮਰੀਕਾ ਦੇ ਐਲਏ ਡੋਗਰਸ ਸਟੇਡੀਅਮ ਵਿਚ ਦੋਨਾਂ ਨੂੰ ਬੇਸਬਾਲ ਮੈਚ ਵੇਖ ਦੇ ਹੋਏ ਪਾਇਆ ਗਿਆ ਸੀ ਜਿਸ ਤੋਂ ਬਾਅਦ ਦੋਨਾਂ ਦੇ ਅਫੇਇਰ ਨੂੰ ਲੈ ਕੇ ਰਿਪੋਰਟਸ ਫੈਲਦੀਆਂ ਰਹੀਆਂ।

ਦਸ ਦਈਏ ਕਿ ਨਿਕ ਜੋਨਸ ਅਮਰੀਕੀ ਸਿੰਗਰ ਅਤੇ ਗੀਤਕਾਰ ਹਨ। ਉਨ੍ਹਾਂ ਦੀ ਉਮਰ 25 ਸਾਲ ਹੈ। ਪ੍ਰਿਯੰਕਾ ਨਾਲ ਉਨ੍ਹਾਂ ਦੀ ਮੁਲਾਕਾਤ ਟੀਵੀ ਸ਼ੋ ਕਵਾਂਟਿਕੋ ਦੇ ਦੌਰਾਨ ਇੱਕ ਕਾਮਨ ਫਰੇਂਡ ਦੇ ਜ਼ਰੀਏ ਹੋਈ ਸੀ।

ਪਿਛਲੇ ਦਿਨੀ 'ਕਵਾਂਟਿਕੋ 3' ਦੇ ਇਕ ਐਪੀਸੋਡ ਵਿਚ ਆਤੰਕੀ ਹਮਲੇ ਪਿਛੇ ਭਾਰਤੀ ਰਾਸ਼ਟਰਵਾਦੀਆਂ ਦਾ ਹੱਥ ਹੋਣ ਦੀ ਗੱਲ ਕਹੀ ਗਈ ਸੀ। ਇਸ ਨੂੰ ਲੈ ਕੇ ਜ਼ਬਰਦਸਤ ਵਿਵਾਦ ਹੋਇਆ ਅਤੇ ਲੋਕਾਂ ਨੇ ਪ੍ਰਿਯੰਕਾ ਚੌਪੜਾ ਉਤੇ ਆਪਣੀ ਭੜਾਸ ਕੱਢੀ। ਮਾਮਲੇ ਉਤੇ ਚੁੱਪੀ ਤੋੜਦੇ ਹੋਏ ਪ੍ਰਿਯੰਕਾ ਚੌਪੜਾ ਨੇ ਮੁਆਫ਼ੀ ਮੰਗੀ ਹੈ

ਪ੍ਰਿਯੰਕਾ ਚੌਪੜਾ ਨੇ ਇਸ ਮੁੱਦੇ ਉਤੇ ਚੁੱਪੀ ਤੋੜਦੇ ਹੋਏ ਟਵਿਟਰ ਉਤੇ ਲਿਖਿਆ, 'ਕਵਾਂਟਿਕੋ' ਦੇ ਹਾਲ ਹੀ 'ਚ ਵਿਵਾਦਤ ਐਪੀਸੋਡ ਨਾਲ ਕਈ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਦੇ ਲਈ ਮੈਂ ਬੇਹੱਦ ਦੁਖੀ ਹਾਂ ਅਤੇ ਤੁਹਾਡੇ ਤੋਂ ਮੁਆਫ਼ੀ ਚਾਹੁੰਦੀ ਹਾਂ। ਅਜਿਹਾ ਕਰਨਾ ਨਾ ਮੇਰਾ ਮਕਸਦ ਸੀ ਅਤੇ ਨਾ ਹੀ ਕਦੇ ਹੋਵੇਗਾ। ਮੈਂ ਈਮਾਨਦਾਰੀ ਨਾਲ ਮੁਆਫ਼ੀ ਮੰਗਦੀ ਹਾਂ। ਮੈਨੂੰ ਭਾਰਤੀ ਹੋਣ 'ਤੇ ਮਾਣ ਹੈ ਅਤੇ ਇਹ ਕਦੇ ਨਹੀਂ ਬਦਲੇਗਾ।